ਚੰਡੀਗੜ੍ਹ: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਅਤੇ ’ਤੇ ਵੱਡਾ ਵਿਅੰਗ ਕੀਤਾ ਹੈ। ਵੜਿੰਗ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੰਕਾਰੀ ਦੱਸਿਆ (Termed Sukhbir and Captain arrogant) ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਹੁਣ ਤਾਜ ਨਿਮਰਤਾ ਵਾਲੇ ਆਮ ਲੋਕਾਂ ਦੇ ਸਿਰ ਸਜੇਗਾ। ਇਹ ਵਿਅੰਗ ਭਰਪੂਰ ਅਰਥ ਵੜਿੰਗ ਵੱਲੋਂ ਕੀਤੇ ਗਏ ਟਵੀਟ ’ਚੋਂ ਨਿਕਲਦੇ ਹਨ।
ਨਿਮਰਤਾ ਹੱਥ ਆਏਗੀ ਤਾਕਤ
ਵੜਿੰਗ ਨੇ ਇਥੇ ਟਵੀਟ ਕਰਕੇ ਕਿਹਾ, ‘ਜੋ ਲੰਬੇ ਅਤੇ ਹੰਕਾਰੀ ਪਾਈਨ ਦੇ ਦਰੱਖਤਾਂ ਦੇ ਆਉਣ ਤੋਂ ਬਹੁਤ ਪਹਿਲਾਂ ਮੌਜੂਦ ਸਨ.. ਸ਼ਕਤੀ ਨਿਮਰ ਅਤੇ ਨਿਮਰ ਆਮ ਆਦਮੀ ਕੋਲ ਵਾਪਸ ਆ ਜਾਵੇਗੀ, ਜਿੱਥੇ ਇਹ ਅਸਲ ਵਿੱਚ ਹੈ..2/2 @officesbadal @capt_amarinder’। ਉਨ੍ਹਾਂ ਦੇ ਕਹਿਣ ਦਾ ਮਤਲਬ ਸਿੱਧੇ ਤੌਰ ’ਤੇ ਇਹ ਨਿਕਲਦਾ ਹੈ ਕਿ ਬਾਗ ਵਿੱਚ ਖੜ੍ਹੇ ਉੱਚੇ ਦਿਆਰ ਦੇ ਦਰੱਖਤਾਂ ਤੋਂ ਪਹਿਲਾਂ ਜੋ ਨੀਵੇਂ ਸੀ, ਜਿਵੇਂ ਘਾਸ ਆਦਿ, ਹੁਣ ਸ਼ਕਤੀ ਨਿਮਰਤਾ ਵਾਲੇ ਆਮ ਲੋਕਾਂ ਦੇ ਹੱਥ ਆਵੇਗੀ।
ਸੁਖਬੀਰ ਤੇ ਕੈਪਟਨ ਨੂੰ ਦੱਸਿਆ ਘਮੰਡੀ
ਰਾਜਾ ਵੜਿੰਗ ਨੇ ਸ਼ੇਅਰੋ ਸ਼ਾਇਰੀ ਨਾਲ ਵੀ ਵਿਅੰਗ ਕਸਿਆ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ, ‘ਗਰੂਰ -ਓ - ਸਰੂ-ਓ-ਚਮਨ ਸੇ ਕਹੋ ਦੋ ਕੀ ਫਿਰ ਵੀ ਤਾਜਦਾਰ ਹੋਣਗੇ, वो खर- ओ - खस जो वालिये चमन थे ਗਰੂਰ-ਓ-ਸਰੂ-ਓ-ਚਮਨ ਤੋਂ ਪਹਿਲਾਂ। ਬਾਗ ਦੇ ਹੰਕਾਰੀ ਉੱਚੇ ਪਾਈਨ ਦੇ ਰੁੱਖਾਂ ਨੂੰ ਦੱਸ ਦੇਈਏ, ਕਿ ਬਾਗ ਦੀਆਂ ਟਹਿਣੀਆਂ ਅਤੇ ਘਾਹ 'ਤੇ ਫਿਰ ਤਾਜ ਸਜੇਗਾ, 1/2’। ਯਾਨੀ ਆਪਣੇ ਲੰਮੇ ਕਦ ਕਾਰਨ ਜਿਨ੍ਹਾਂ ਨੂੰ ਘਮੰਡ ਸੀ ਹੁਣ ਉਹ ਯਾਦ ਰੱਖਣ ਕਿ ਬਾਗ ਦੀਆਂ ਟਹਿਣੀਆਂ ਅਤੇ ਘਾਹ ਦੇ ਸਿਰ ਯਾਨੀ ਨਿਮਰਤਾ ਵਾਲੇ ਛੋਟੇ ਵਿਅਕਤੀਆਂ ਦੇ ਸਿਰ ਤਾਜ ਸਜੇਗਾ। ਇਥੇ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘਮੰਡੀ ਕਹਿ ਕੇ ਸੰਬੋਧਨ ਕੀਤਾ ਹੈ।
ਬਾਦਲਾਂ ਦੀ ਬੱਸਾਂ ’ਤੇ ਕਾਰਵਾਈ ਕਾਰਨ ਵੜਿੰਗ ਨੂੰ ਜਾਰੀ ਹੋਇਆ ਹਾਈਕੋਰਟ ਤੋਂ ਨੋਟਿਸ
ਜਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਵੜਿੰਗ ਨੇ ਬਾਦਲਾਂ ਦੀ ਟਰਾਂਸਪੋਰਟ ਕੰਪਨੀ (Transport company of Badals) ਦੀਆਂ ਬੱਸਾਂ ਜਬਤ ਕਰ ਦਿੱਤੀਆਂ ਸੀ ਪਰ ਹਾਈਕੋਰਟ ਨੇ ਇਨ੍ਹਾਂ ਬੱਸਾਂ ਦੇ ਪਰਮਿਟ ਬਹਾਲ ਕਰਨ ਦਾ ਹੁਕਮ ਦੇ ਦਿੱਤਾ ਸੀ ਤੇ ਨਾਲ ਹੀ ਵੜਿੰਗ ਨੂੰ ਨਿਜੀ ਤੌਰ ’ਤੇ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਸੀ। ਬਾਦਲਾਂ ਨਾਲ ਸਬੰਧਤ ਇੱਕ ਟਰਾਂਸਪੋਰਟ ਕੰਪਨੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਕਿਹਾ ਸੀ ਕਿ ਇਹ ਕਾਰਵਾਈ ਰਾਜਨੀਤੀ ਤੋਂ ਪ੍ਰੇਰਤ ਹੈ, ਜਦੋਂਕਿ ਕੁਝ ਕਾਂਗਰਸੀਆਂ ਦੀਆਂ ਬੱਸਾਂ ਵੀ ਬਿਨਾ ਪਰਮਿਟ ਚੱਲ ਰਹੀਆਂ ਹਨ ਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਪਟੀਸ਼ਨ ’ਤੇ ਹਾਈਕੋਰਟ ਨੇ ਪਰਮਿਟ ਬਹਾਲ ਕੀਤੇ ਸੀ। ਹੁਣ ਵੜਿੰਗ ਨੇ ਟਵੀਟ ਕਰਕੇ ਸੁਖਬੀਰ ਨੂੰ ਹੰਕਾਰੀ ਦੱਸਿਆ ਹੈ।
ਪਰਨੀਤ ਕੌਰ ਨੂੰ ਪਾਰਟੀ ਦਾ ਨੋਟਿਸ, ਕੈਪਟਨ ਨੂੰ ਘਮੰਡੀ ਦੱਸਣ ਦਾ ਹੋ ਸਕਦੈ ਮੌਕਾ
ਇਸੇ ਤਰ੍ਹਾਂ ਹੁਣ ਤਾਜਾ ਘਟਨਾਕ੍ਰਮ ਵਿੱਚ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਟਿਆਲਾ ਤੋਂ ਲੋਕਸਭਾ ਮੈਂਬਰ ਪਰਨੀਤ ਕੌਰ ਨੂੰ ਨੋਟਿਸ ਜਾਰੀ (Congress issued notice to Parneet Kaur) ਕਰਕੇ ਕਾਰਣ ਦੱਸਣ ਨੂੰ ਕਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਵਿੱਚ ਰੁੱਝੇ ਹੋਏ ਹਨ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ। ਇਹ ਵੀ ਨੋਟਿਸ ਵਿੱਚ ਸੰਬੋਧਨ ਕੀਤਾ ਗਿਆ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਤੇ ਜਿਸ ਦਿਨ ਤੋਂ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਉਸੇ ਦਿਨ ਤੋਂ ਪਰਨੀਤ ਕੌਰ ਪਾਰਟੀ ਵਿਰੋਧੀ ਸਰਗਰਮੀਆਂ ਵਿੱਚ ਰੁੱਝੇ ਹੋਏ ਹਨ। ਪਰਨੀਤ ਕੌਰ ’ਤੇ ਪਾਰਟੀ ਦੀ ਇਸ ਕਾਰਵਾਈ ਹੋਣਾ ਵੀ ਰਾਜਾ ਵੜਿੰਗ ਵੱਲੋਂ ਕੈਪਟਨ ਨੂੰ ਘਮੰਡੀ ਕਹਿ ਕੇ ਸੰਬੋਧਨ ਕਰਨ ਦਾ ਕਾਰਨ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:ਆਪਣੇ ਟਵੀਟ ਜ਼ਰੀਏ ਸਿੱਧੂ ਨੇ ਮੁੜ ਘੇਰਿਆ ਕੇਬਲ ਮਾਫੀਆ