ਨਵੀਂ ਦਿੱਲੀ: ਭਾਰਤ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਦੀਆਂ ਵੈਸਟਇੰਡੀਜ਼ ਦੇ ਵਿਰੁੱਧ ਵਨਡੇਅ 'ਚ ਸਭ ਤੋਂ ਜ਼ਿਆਦਾ ਦੌੜਾਂ ਦੇ ਰਿਕਾਰਡ ਨੂੰ ਤੋੜਨ ਤੋਂ 19 ਦੌੜਾਂ ਦੂਰ ਹਨ।
ਮੀਆਂਦਾਦ ਨੇ ਵੈਸਟਇੰਡੀਜ਼ ਦੇ ਵਿਰੁੱਧ ਆਖ਼ਰੀ ਵਨਡੇਅ 1993 'ਚ ਖੇਡਿਆ ਸੀ ਅਤੇ ਜੇ ਕੋਹਲੀ ਐਤਵਾਰ ਨੂੰ ਵੈਸਟਇੰਡੀਜ਼ ਦੇ ਵਿਰੁੱਧ ਖੇਡੇ ਜਾਣ ਵਾਲੇ ਮੈਚ ਵਿੱਚ 19 ਦੌੜਾਂ ਬਣਾ ਦਿੰਦੇ ਹਨ ਤਾਂ ਉਹ ਪਾਕਿਸਤਾਨ ਦੇ ਦਿੱਗਜ ਬੱਲੇਬਾਜ਼ ਦੇ 26 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦੇਣਗੇ।
ਇਹ ਵੀ ਪੜੋ: ਆਰਚਣ ਅਧਿਕਾਰੀ ਨੇ ਦ੍ਰਵਿੜ ਤੋਂ ਹਿੱਤਾ ਦੇ ਟਕਰਾਅ ਦੇ ਮੁੱਦੇ 'ਤੇ ਮੰਗੀ ਸਫਾਈ
ਮੀਆਂਦਾਦ ਨੇ ਵੈਸਟਇੰਡੀਜ਼ ਦੇ ਵਿਰੁੱਧ 64 ਪਾਰੀਆਂ ਵਿੱਚ 1930 ਦੌੜਾਂ ਬਣਾਈਆਂ ਹਨ। ਜੇ ਕੋਹਲੀ ਐਤਵਾਰ ਨੂੰ ਜਾਵੇਦ ਮੀਆਂਦਾਦ ਨੂੰ ਪਿੱਛੇ ਛੱਡ ਦੇ ਹਨ ਤਾਂ ਭਾਰਤੀ ਕਪਤਾਨ ਕੋਹਲੀ ਸਿਰਫ 34 ਪਾਰੀਆਂ 'ਚ ਇਹ ਰਿਕਾਰਡ ਤੋੜ ਦੇਣਗੇ।