ETV Bharat / city

ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ: ਚੰਨੀ

ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਲਾਲ ਡੋਰੇ (Lal Dora) ਦੇ ਅੰਦਰ ਲੋਕਾਂ ਦੇ ਘਰਾਂ ਦੀ ਹੱਦਬੰਦੀ (House Demarcation) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਬਕਾਇਦਾ ਰਿਕਾਰਡ ਵਿੱਚ ਮਾਲਕਾਨਾ ਹੱਕ (Ownership) ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਮਕਾਨਾਂ ਦੀ ਪਛਾਣ ਹੋ ਸਕੇਗੀ।

ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ:ਚੰਨੀ
ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ:ਚੰਨੀ
author img

By

Published : Oct 11, 2021, 4:09 PM IST

Updated : Oct 11, 2021, 6:10 PM IST

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਲਾਲ ਡੋਰੇ ਦੇ ਅੰਦਰਲੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਬਾਰੇ ਮਾਲ ਵਿਭਾਗ ਨੂੰ ਕੰਮ ਸੌਂਪ ਦਿੱਤਾ ਗਿਆ ਹੈ ਤੇ ਬਜਟ ਵੀ ਰੱਖ ਲਿਆ ਗਿਆ ਹੈ। ਇਸ ਸਕੀਮ ਦਾ ਨਾਂ ਮੇਰਾ ਘਰ ਮੇਰਾ ਨਾਂ ਯੋਜਨਾ ਰੱਖਿਆ ਗਿਆ ਹੈ ਤੇ ਇਹ ਮੁਹਿੰਮ ਮਿਸ਼ਨ ਲਾਲ ਲਕੀਰ ਦਾ ਹੀ ਹਿੱਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਿੰਨੇ ਲੋਕ ਪਿੰਡਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਕੋਲੋਂ ਇਸ ਕੰਮ ਲਈ ਕੋਈ ਪੈਸਾ ਨਹੀਂ ਲੱਗੇਗਾ।

ਸੀਐਮ ਨੇ ਦੱਸਿਆ ਕਿ ਨਿਸ਼ਾਨਦੇਹੀ ਲਈ ਡਰੋਨ (Drone) ਰਾਹੀਂ ਨਕਸ਼ੇ (Maps) ਤਿਆਰ ਕੀਤੇ ਜਾਣਗੇ ਤੇ ਇਸ ਦੀ ਪ੍ਰਕਾਸ਼ਨਾ ਹੋਣ ਉਪਰੰਤ 15 ਦਿਨਾਂ ਵਿੱਚ ਹੀ ਇਤਰਾਜ ਦਿੱਤੇ ਜਾ ਸਕਣਗੇ। ਇਸ ਤੋਂ ਇਲਾਵਾ ਐਨਆਰਆਈਜ਼ ਦੀ ਜਾਇਦਾਦਾਂ ਦੀ ਰਾਖੀ ਲਈ ਬਕਾਇਦਾ ਐਕਟ ਲਿਆਂਦਾ ਜਾਵੇਗਾ। ਐਨਆਰਆਈ (NRI) ਨੂੰ ਇੱਕ ਐਡ ਭੇਜੀ ਜਾਵੇਗੀ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਘਰ ਲਾਲ ਡੋਰੇ ਦੇ ਅੰਦਰ ਹੈ ਤੇ ਉਹ ਇਤਰਾਜ ਦੇਣ ਤਾਂ ਸਰਟੀਫੀਕੇਟ ਜਾਰੀ ਕਰ ਦਿੱਤਾ ਜਾਵੇਗਾ। ਇੱਕ ਹੋਰ ਐਕਟ ਲਿਆ ਕੇ ਐਨਆਰਆਈਜ਼ ਦਾ ਨਾਂ ਗਿਰਦਾਵਰੀ ਵਿੱਚ ਜੋਰਾ ਜਾਏਗਾ ਤੇ ਫਰਦ ਵਿੱਚ ਵੀ ਉਨ੍ਹਾਂ ਦਾ ਨਾਂ ਹੋਵੇਗਾ ਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਗੈਰ ਜਾਇਦਾਦ ਉਨ੍ਹਾਂ ਦੀ ਜਾਇਦਾਦ ਸਬੰਧੀ ਕੋਈ ਕੰਮ ਨਹੀਂ ਹੋਵੇਗਾ।

ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ: ਚੰਨੀ

ਮੁੱਖ ਮੰਤਰੀ ਨੇ ਦੱਸਿਆ ਕਿ ਬਿਜਲੀ ਬਿਲਾਂ (Electricity bill) ਦਾ ਜੋ ਬਕਾਇਆ ਮਾਫ (Waived off) ਕੀਤਾ ਗਿਆ ਹੈ, ਉਹ ਭਾਵੇਂ ਕਿਸੇ ਵੀ ਕੁਨੈਕਸ਼ਨ ਦਾ ਹੋਵੇ, ਉਹ ਮਾਫ ਹੋਵੇਗਾ ਤੇ ਇਸ ਵਿੱਚ ਜਾਤ ਦਾ ਕੋਈ ਲੈਣ ਦੇਣ ਨਹੀਂ ਹੋਵੇਗਾ ਤੇ ਸਾਰਿਆਂ ਦਾ ਬਿਲ ਮਾਫ ਕੀਤਾ ਜਾਵੇਗਾ। ਗਰੀਬ ਹੋਵੇ ਜਾਂ ਅਮੀਰ, ਛੋਟਾ ਖਪਤਕਾਰ ਹੋਵੇ, ਉਨ੍ਹਾਂ ਦਾ ਬਿਲ ਵੀ ਮਾਫ ਕੀਤਾ ਜਾਵੇਗਾ। 73 ਲੱਖ ਪਰਿਵਾਰਾਂ ਵਿੱਚੋਂ 52 ਲੱਖ ਪਰਿਵਾਰਾਂ ਨੂੰ ਫਾਇਦਾ ਪੁੱਜੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫੀਕੇਸ਼ਨ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਫਾਰਮ ਭਰਨਾ ਹੋਵੇਗਾ ਤੇ ਪਿਛਲਾ ਬਕਾਇਆ ਮਾਫ ਹੋ ਜਾਏਗਾ।

ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ:ਚੰਨੀ
ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ:ਚੰਨੀ

ਸਫਾਈ ਬਾਰੇ ਚੰਨੀ ਨੇ ਕਿਹਾ ਕਿ ਉਹ ਤਿੰਨ ਵਾਰ ਐਮਸੀ (MC) ਰਹੇ ਹਨ, ਤੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਫਾਈ ਕਿਵੇਂ ਕਰਵਾਈ ਜਾਂਦੀ ਹੈ। ਕਿਵੇਂ ਨਾਲੀਆਂ ਖੁੱਲ੍ਹਵਾਉਣੀਆਂ ਹਨ। ਉਨ੍ਹਾਂ ਕਿਹਾ ਕਿ ਕਿਉਂ ਜੋ ਉਨ੍ਹਾਂ ਨੂੰ ਪਤਾ ਹੈ ਕਿ ਕੰਮ ਕਿਵੇਂ ਹੁੰਦੇ ਹਨ ਤੇ ਅਜਿਹੇ ਵਿੱਚ ਆਮ ਵਿਅਕਤ ਵੀ ਕੰਮ ਕਰਵਾਏ। ਉਨ੍ਹਾਂ ਕਿ ਉਨ੍ਹਾਂ ਨੂੰ ਅਫਸਰਾਂ (Bureaucracy) ਕੋਲੋਂ ਕੰਮ ਲੈਣਾ ਆਉੰਦਾ ਹੈ। ਬਿਜਲੀ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਕੋਇਲਾ ਮੰਤਰੀ ਨਾਲ ਗੱਲਬਾਤ ਜਾਰੀ ਹੈ ਤੇ ਉਨ੍ਹਾਂ ਨੂੰ ਚਿੱਠੀ ਵੀ ਲਿਖੀ ਗਈ ਹੈ। ਕੇਂਦਰ ਸਰਕਾਰ ਨੂੰ ਛੇਤੀ ਕੋਇਲਾ ਦੇਣ ਦੀ ਗੁਜਾਰਸ਼ ਕੀਤੀ ਗਈ ਹੈ ਤਾਂ ਜੋ ਬਿਜਲੀ ਸੰਕਟ ਨਾ ਆਵੇ। ਉਨ੍ਹਾਂ ਵਾਅਦਾ ਕੀਤਾ ਕਿ ਜਾਣਬੁੱਝ ਕੇ ਬਿਜਲੀ ਦਾ ਕੋਈ ਕੱਟ ਨਹੀਂ ਲਗਾਇਆ ਜਾਵੇਗਾ।

ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ:ਚੰਨੀ
ਪਿੰਡਾਂ ‘ਚ ਪ੍ਰਾਪਰਟੀ ਕਾਰਡ ਹੋਣਗੇ ਜਾਰੀ:ਚੰਨੀ

ਇਹ ਵੀ ਪੜ੍ਹੋ:ਫ਼ਸਲਾਂ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ

ਚੰਨੀ ਨੇ ਆਪਣੇ ਬੇਟੇ ਦੇ ਵਿਆਹ ਦੀਆਂ ਵਧਾਈਆਂ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਅਕਾਲ ਤਖ਼ਤ (Sri Akal Takht) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਬੇਟੇ ਦੇ ਆਨੰਦ ਕਾਰਜ ਮੌਕੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ। ਚੰਨੀ ਨੇ ਕਿਹਾ ਕਿ ਅੱਜਕੱਲ੍ਹ ਅਸਲ ਵਿਆਹ ਨੂੰ ਕੋਈ ਅਹਿਮੀਅਤ ਨਹੀਂ ਦਿਂਦਾ। ਅਸਲ ਵਿਆਹ ਆਨੰਦ ਕਾਰਜ ਹੀ ਹੁੰਦੇ ਹਨ ਪਰ ਜ਼ਿਆਦਾਤਰ ਲੋਕ ਪੈਲਸਾਂ ਵਿੱਚ ਦਾਅਵਤਾਂ ਨੂੰ ਹੀ ਵਿਆਹ ਮੰਨਦੇ ਹਨ। ਚੰਨੀ ਨੇ ਕਿਹਾ ਕਿ ਇਸੇ ਲਈ ਉਨ੍ਹਾਂ ਨੇ ਆਪਣੇ ਬੇਟੇ ਦਾ ਵਿਆਹ ਸਾਦੇ ਢੰਗ ਨਾਲ ਰਚਾਇਆ ਤਾਂ ਜੋ ਅਸਲ ਵਿਆਹ ਦੀ ਅਹਿਮੀਅਤ ਦਾ ਪਤਾ ਲੱਗੇ। ਮੁੱਖ ਮੰਤਰੀ ਨਾਲ ਪ੍ਰੈਸ ਕਾਨਫਰੰਸ ਵਿੱਚ ਸਨਅਤ ਮੰਤਰੀ ਗੁਰਕੀਰਤ ਸਿੰਘ ਕੋਟਲੀ (Gurkirat Kotli) ਤੇ ਰਾਣਾ ਗੁਰਜੀਤ ਸਿੰਘ (Rana Gurjit Singh) ਵੀ ਮੌਜੂਦ ਸੀ।

Last Updated : Oct 11, 2021, 6:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.