ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ (Prices of vegetables) ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਬਜ਼ੀਆਂ ਦੇ ਰੇਟਾਂ ਵਿੱਚ ਕੁਝ ਰਾਹਤ ਮਿਲੀ ਹੈ।
ਜਲੰਧਰ ’ਚ ਸਬਜ਼ੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 40 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 50 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 149 ਰੁਪਏ ਕਿਲੋ, ਨਿੰਬੂ 150 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 70 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 45 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ, ਅਦਰਕ 110 ਰੁਪਏ ਕਿਲੋ ਅਤੇ ਘੀਆ 40 ਰੁਪਏ ਕਿਲੋ ਵਿਕ ਰਹੇ ਹਨ।
ਬਠਿੰਡਾ ’ਚ ਸਬਜ਼ੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 30 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 200 ਰੁਪਏ ਕਿਲੋ, ਨਿੰਬੂ 190 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 90 ਰੁਪਏ ਕਿਲੋ, ਬੰਦ ਗੋਭੀ 50 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 90 ਰੁਪਏ ਕਿਲੋ ਹੈ।
ਲੁਧਿਆਣਾ ’ਚ ਸਬਜ਼ੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 50 ਰੁਪਏ ਕਿਲੋ, ਆਲੂ 20 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 160 ਰੁਪਏ ਕਿਲੋ, ਨਿੰਬੂ 160 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 100 ਰੁਪਏ ਕਿਲੋ, ਬੰਦ ਗੋਭੀ 60 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ, ਅਦਰਕ 110 ਰੁਪਏ ਅਤੇ ਘੀਆ 40 ਰੁਪਏ ਕਿਲੋ ਕਿਲੋ ਹੈ।
ਇਹ ਵੀ ਪੜੋ: Petrol and Diesel Prices: ਜਾਣੋਂ ਆਪਣੇ ਸ਼ਹਿਰ ’ਚ ਨਵੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ