ETV Bharat / city

ਵੈਕਸੀਨ ਦੀ ਘਾਟ ਕਾਰਨ ਪੰਜਾਬ ’ਚ ਲੇਟ ਸ਼ੁਰੂ ਹੋਵੇਗਾ 18 ਤੋ 45 ਸਾਲ ਦਾ ਟੀਕਾਕਰਨ

ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲਾਂਕਿ 1 ਮਈ ਤੋਂ 18 ਸਾਲਾਂ ਤੋਂ ਲੈ ਕੇ 44 ਸਾਲ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਪਰ ਪੰਜਾਬ ’ਚ ਫਿਲਹਾਲ 1 ਮਈ ਤੋਂ 18 ਸਾਲਾਂ ਤੇ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ।

ਵੈਕਸੀਨ ਦੀ ਘਾਟ ਕਾਰਨ
ਮੁੱਖ ਸਕੱਤਰ ਵਿੰਨੀ ਮਹਾਜਨ
author img

By

Published : Apr 29, 2021, 5:23 PM IST

Updated : Apr 29, 2021, 8:11 PM IST

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਹਾਲਾਂਕਿ 1 ਮਈ ਤੋਂ 18 ਸਾਲਾਂ ਤੋਂ ਲੈ ਕੇ 44 ਸਾਲ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਪਰ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਸੂਬੇ ’ਚ ਫਿਲਹਾਲ 1 ਮਈ ਤੋਂ 18 ਸਾਲਾਂ ਤੇ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ, ਕਿਉਂਕਿ ਅਜੇ ਸੂਬੇ ’ਚ ਵੈਕਸੀਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ।

ਇਸ ਮੁਹਿੰਮ ਦੇ ਲੇਟ ਸ਼ੁਰੂ ਹੋਣ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ 1 ਮਈ ਤੋਂ ਕੇਂਦਰ ਤੋਂ ਹਰ ਵੈਕਸੀਨ ਮਿਲਣ ਦੇ ਆਸਾਰ ਨਹੀਂ ਹਨ ਤਾਂ ਵਿੰਨੀ ਮਹਾਜਨ ਨੇ ਕਿਹਾ ਕਿ ਅਜੇ ਇਸ ਸਬੰਧ ’ਚ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ 45 ਸਾਲਾਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਟੀਕਾ ਲਗਾਉਣ ਲਈ ਲੋੜੀਂਦੀ ਮਾਤਰਾ ’ਚ ਟੀਕੇ ਉਪਲਬਧ ਨਹੀਂ ਹਨ।

ਵੈਕਸੀਨ ਦੀ ਘਾਟ ਕਾਰਨ
ਵੈਕਸੀਨ ਦੀ ਘਾਟ ਕਾਰਨ

ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ 30 ਲੱਖ ਵੈਕਸੀਨ ਖ੍ਰੀਦਣ ਦੇ ਆਰਡਰ ਤਾਂ ਸਰਕਾਰ ਨੇ ਦੇ ਦਿੱਤੇ ਹਨ ਪਰ ਅਜੇ ਇਹ ਕਹਿਣਾ ਹੈ ਮੁਸ਼ਕਿਲ ਹੈ ਕਿ ਵੈਕਸੀਨ ਦੀ ਸਪਲਾਈ ਦਵਾਈ ਕੰਪਨੀਆਂ ਵੱਲੋਂ ਕਦੋਂ ਤੱਕ ਪੰਜਾਬ ਨੂੰ ਦਿੱਤੀ ਜਾਵੇਗੀ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਿਲਹਾਲ 45 ਸਾਲਾਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੈਕਸੀਨ ਲਗਾਉਣ ਦਾ ਕੰਮ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਪੰਜਾਬ ਕੋਲ ਵਾਧੂ ਵੈਕਸੀਨ ਹੀ ਨਹੀਂ ਹੈ ਤਾਂ ਉਸ ਹਾਲਤ ’ਚ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਕਿਵੇਂ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ’ਚ ਸਾਰਾ ਮਾਮਲਾ ਲਿਆ ਦਿੱਤਾ ਗਿਆ ਹੈ ਤੇ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇਸ ਸਮੇਂ 2 ਦਿਨ ਤੋਂ ਵੀ ਘੱਟ ਸਮੇਂ ਦੀ ਵੈਕਸੀਨ ਬਾਕੀ ਬਚੀ ਹੋਈ ਹੈ, ਜੋ ਕਿ ਢਾਈ ਲੱਖ ਦੇ ਲਗਭਗ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਤੋਂ ਘੱਟ ਸਪਲਾਈ ਆਉਣ ਦੇ ਕਾਰਣ ਮੁਹੱਈਆ ਵੈਕਸੀਨ ਅਨੁਸਾਰ ਹੀ ਕੰਮ ਚਲਾਇਆ ਜਾ ਰਿਹਾ ਹੈ।

Last Updated : Apr 29, 2021, 8:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.