ETV Bharat / city

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ/ਸ਼ੱਕਰ ਦੀ ਗੁਣਵੱਤਾ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ

ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਗੁੜ ਅਤੇ ਸ਼ੱਕਰ ਦੀ ਗੁਣਵੱਤਾ ਨੂੰ ਵਧਾਉਣ ਅਤੇ ਸਾਫ਼-ਸਫਾਈ ਸਬੰਧੀ ਘੁਲਾੜੀ ਮਾਲਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਵੱਧੀਆ ਗੁਣਵੱਤਾ ਵਾਲਾ ਗੁੜ ਅਤੇ ਸ਼ੱਕਰ ਲੋਕਾਂ ਦੀ ਸਿਹਤ ਚੰਗਾ ਪ੍ਰਭਾਵ ਪਾਉਂਦੇ ਹਨ।

author img

By

Published : Dec 10, 2019, 12:51 PM IST

ਗੁੜ ਅਤੇ ਸ਼ੱਕਰ ਦੀ ਗੁਣਵੱਤਾ ਵਧਾਉਣ ਲਈ ਸਿਖਲਾਈ

ਚੰਡੀਗੜ੍ਹ : ਠੰਡ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਸੜਕਾਂ ਦੇ ਕੰਢੇ ਹਜ਼ਾਰਾਂ ਦੀ ਗਿਣਤੀ 'ਚ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਲਗਾਈਆਂ ਜਾਂਦੀਆਂ ਹਨ। ਇਥੇ ਜਾਗਰੂਕਕਤਾ ਦੀ ਕਮੀ ਕਾਰਨ ਉਤਪਾਦਾਂ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਇਸ ਬਾਰੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਬਜ਼ਾਰ 'ਚ ਮਿਆਰੀ ਉੱਤਪਾਦ ਨੂੰ ਯਕੀਨੀ ਬਣਾਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਘੁਲਾੜੀ ਮਾਲਕਾਂ ਨੂੰ ਬਿਨ੍ਹਾਂ ਰਸਾਇਣ ਦੀ ਵਰਤੋਂ ਅਤੇ ਜੈਵਿਕ ਤਰੀਕੇ ਨਾਲ ਗੁੜ ਅਤੇ ਸ਼ੱਕਰ ਤਿਆਰ ਕਰਨ ਲਈ ਸਿਖਲਾਈ ਅਤੇ ਸੁਝਾਅ ਦਿੱਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਉਤਪਾਦਾਂ ਦੇ ਮਿਆਰ ਅਤੇ ਸਾਫ਼-ਸਫਾਈ ਨੂੰ ਬਣਾਈ ਰੱਖਣ ਲਈ ਪਿਛਲੇ ਸਾਲ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਖਲਾਈ ਦਿੱਤੀ ਗਈ ਸੀ। ਜਿਸ 'ਚ 600 ਘੁਲਾੜੀ ਮਾਲਕਾਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸੇ ਤਰ੍ਹਾਂ ਮੌਜੂਦਾ ਸੀਜ਼ਨ ਦੌਰਾਨ ਲਗਭਗ 200 ਘੁਲਾੜੀ ਮਾਲਕਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਘੁਲਾੜੀ ਮਾਲਕਾਂ ਲਈ ਇਹ ਸਿਖਲਾਈ ਪ੍ਰੋਗਰਾਮ ਲੜੀਵਾਰ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਉਤਪਾਦ ਦੀ ਗੁਣਵਤਾ ਅਤੇ ਸਾਫ-ਸਫਾਈ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਘੁਲਾੜੀ ਮਾਲਕਾਂ ਨੂੰ ਬਿਨ੍ਹਾਂ ਰਸਾਇਣ ਜੈਵਿਕ ਤਰੀਕੇ ਨਾਲ ਗੁੜ/ਸ਼ੱਕਰ ਬਣਾਉਣ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।

ਹੋਰ ਪੜ੍ਹੋ :ਮਾਲਵਾ ਸਾਹਿਤ ਸਭਾ ਬਰਨਾਲਾ ਵਿਖੇ ਕਿਤਾਬ ਰਿਲੀਜ਼ ਅਤੇ ਸਨਮਾਨ ਸਮਾਰੋਹ ਦਾ ਆਯੋਜਨ

ਉਹਨਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਇਹਨਾਂ ਘੁਲਾੜੀਆਂ 'ਤੇ ਜੋ ਗੁੜ/ਸ਼ੱਕਰ ਦੀ ਵਿਕਰੀ ਕੀਤੀ ਜਾਂਦੀ ਹੈ ਉਹ ਖੁੱਲੇ ਵਿੱਚ ਸੜਕਾਂ ਦੇ ਕਿਨਾਰੇ ਰੱਖ ਕੇ ਕੀਤੀ ਜਾਂਦੀ ਹੈ, ਜਿਥੇ ਗੱਡੀਆਂ ਦਾ ਧੂੰਆਂ ਅਤੇ ਮਿਟੀ-ਘੱਟਾ ਲਗਾਤਾਰ ਇਨ੍ਹਾਂ ਉਤਪਾਦਾਂ 'ਤੇ ਪੈਂਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਮਿੱਠੇ ਉਤਪਾਦ 'ਤੇ ਮੱਖੀਆਂ ਦਾ ਪ੍ਰਕੋਪ ਵੀ ਵੱਧ ਜਾਂਦਾ ਹੈ, ਜਿਸ ਨਾਲ ਉਤਪਾਦ ਦੇ ਮਿਆਰ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਰੇ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘੁਲਾੜੀ ਮਾਲਕਾਂ ਨੂੰ ਆਪਣੇ ਉਤਪਾਦ ਸੜਕਾਂ ਦੇ ਕਿਨਾਰੇ ਸ਼ੀਸ਼ੇ ਜਾਂ ਪਲਾਸਟਿਕ ਦੇ ਪਾਰਦਰਸ਼ੀ ਹਵਾ ਬੰਦ ਡੱਬਿਆਂ ਵਿੱਚ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਰਕਾਰ ਵੱਲੋਂ ਉਤਪਾਦਾਂ ਦੇ ਮਿਆਰ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ ਪ੍ਰਾਪਤ ਕਰਨ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ।

ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਘੁਲਾੜੀ ਦੇ ਉਤਪਾਦਾਂ ਦੀ ਗੁਣਵਤਾ ਵੱਧੇਗੀ ਬਲਕਿ ਉਤਪਾਦਾਂ ਦੇ ਬਿਹਤਰ ਮੰਡੀਕਰਨ ਨਾਲ ਘੁਲਾੜੀ ਮਾਲਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਜਾ ਕੇ ਇਹ ਰਵਾਇਤੀ ਪੱਧਰ ਦੀ ਗਤੀਵਿਧੀ ਹੁਨਰਮੰਦ ਉੱਦਮ ਵਿੱਚ ਅਪਗ੍ਰੇਡ ਹੋਵੇਗੀ ਤਾਂ ਜੋ ਸੁਰੱਖਿਅਤ ਅਤੇ ਸਾਫ-ਸੁਥਰੇ ਢੰਗ ਨਾਲ ਤਿਆਰ ਕੀਤੇ ਘੁਲਾੜੀ ਉਤਪਾਦ ਖੱਪਤਕਾਰਾਂ ਲਈ ਉਪਲੰਬਧ ਕਰਵਾਏ ਜਾ ਸਕਣ।

Intro:ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ/ਸ਼ੱਕਰ ਦੀ ਗੁਣਵੱਤਾ ਅਤੇ ਸਾਫ-ਸਫਾਈ ਸੰਬਧੀ ਦਿੱਤੀ ਜਾ ਰਹੀ ਹੈ ਸਿਖਲਾਈ: ਪੰਨੂੰBody:ਪੰਜਾਬ ਵਿਚ ਸਰਦੀਆਂ ਦੇ ਸ਼ੀਜਨ ਦੌਰਾਨ ਸੜਕਾਂ ਦੇ ਕੰਢੇ ਹਜ਼ਾਰਾਂ ਦੀ ਗਿਣਤੀ ਵਿੱਚ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਲਗਾਈਆਂ ਜਾਂਦੀਆਂ ਹਨ ਜਿਥੇ ਜਾਗਰੂਕਤਾ ਦੀ ਘਾਟ ਕਾਰਨ ਉਤਪਾਦਾਂ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਮਾਰਕੀਟ ਵਿੱਚ ਮਿਆਰੀ ਉਦਪਾਦ ਯਕੀਨੀ ਬਣਾਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ, ਬਿਨ੍ਹਾਂ ਰਸਾਇਣਾ ਦੇ ਜੈਵਿਕ ਤਰੀਕੇ ਨਾਲ ਗੁੜ/ਸ਼ੱਕਰ ਬਣਾਉਣ ਸਬੰਧੀ ਘੁਲਾੜੀ ਮਾਲਕਾਂ ਨੂੰ ਸੁਝਾਅ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਉਹਨਾਂ ਦੱਸਿਆ ਕਿ ਉਤਪਾਦਾਂ ਦੇ ਮਿਆਰ ਅਤੇ ਸਾਫ-ਸਫਾਈ ਨੂੰ ਬਣਾਈ ਰੱਖਣ ਲਈ ਪਿਛਲੇ ਸਾਲ ਦੌਰਾਨ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਖਲਾਈ ਦਿੱਤੀ ਗਈ ਸੀ ਜਿਸ ਵਿੱਚ 600 ਘੁਲਾੜੀ ਮਾਲਕਾਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸੇ ਤਰ੍ਹਾਂ ਮੌਜੂਦਾ ਸੀਜ਼ਨ ਦੌਰਾਨ ਲਗਭਗ 200 ਘੁਲਾੜੀ ਮਾਲਕਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਘੁਲਾੜੀ ਮਾਲਕਾਂ ਲਈ ਇਹ ਸਿਖਲਾਈ ਪ੍ਰੋਗਰਾਮ ਲੜੀਵਾਰ ਚੱਲ ਰਹੇ ਹਨ।

ਸ. ਪਨੂੰ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਉਤਪਾਦ ਦੀ ਗੁਣਵਤਾ ਅਤੇ ਸਾਫ-ਸਫਾਈ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਘੁਲਾੜੀ ਮਾਲਕਾਂ ਨੂੰ ਬਿਨ੍ਹਾਂ ਰਸਾਇਣ ਜੈਵਿਕ ਤਰੀਕੇ ਨਾਲ ਗੁੜ/ਸ਼ੱਕਰ ਬਣਾਉਣ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਇਹਨਾਂ ਘੁਲਾੜੀਆਂ 'ਤੇ ਜੋ ਗੁੜ/ਸ਼ੱਕਰ ਦੀ ਵਿਕਰੀ ਕੀਤੀ ਜਾਂਦੀ ਹੈ ਉਹ ਖੁੱਲੇ ਵਿੱਚ ਸੜਕਾਂ ਦੇ ਕਿਨਾਰੇ ਰੱਖ ਕੇ ਕੀਤੀ ਜਾਂਦੀ ਹੈ, ਜਿਥੇ ਗੱਡੀਆਂ ਦਾ ਧੂੰਆਂ ਅਤੇ ਮਿਟੀ-ਘੱਟਾ ਲਗਾਤਾਰ ਇਹਨਾਂ ਉਤਪਾਦਾਂ 'ਤੇ ਪੈਂਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਮਿੱਠੇ ਉਤਪਾਦ 'ਤੇ ਮੱਖੀਆਂ ਦਾ ਪ੍ਰਕੋਪ ਵੀ ਵੱਧ ਜਾਂਦਾ ਹੈ, ਜਿਸ ਨਾਲ ਉਤਪਾਦ ਦੇ ਮਿਆਰ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਰੇ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘੁਲਾੜੀ ਮਾਲਕਾਂ ਨੂੰ ਆਪਣੇ ਉਤਪਾਦ ਸੜਕਾਂ ਦੇ ਕਿਨਾਰੇ ਸ਼ੀਸ਼ੇ ਜਾਂ ਪਲਾਸਟਿਕ ਦੇ ਪਾਰਦਰਸ਼ੀ ਹਵਾ ਬੰਦ ਡੱਬਿਆਂ ਵਿੱਚ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਰਕਾਰ ਵੱਲੋਂ ਉਤਪਾਦਾਂ ਦੇ ਮਿਆਰ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ ਪ੍ਰਾਪਤ ਕਰਨ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਘੁਲਾੜੀ ਦੇ ਉਤਪਾਦਾਂ ਦੀ ਗੁਣਵਤਾ ਵਧੇਗੀ ਬਲਕਿ ਉਤਪਾਦਾਂ ਦੇ ਬਿਹਤਰ ਮੰਡੀਕਰਨ ਨਾਲ ਘੁਲਾੜੀ ਮਾਲਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਜਾ ਕੇ ਇਹ ਰਵਾਇਤੀ ਪੱਧਰ ਦੀ ਗਤੀਵਿਧੀ ਹੁਨਰਮੰਦ ਉੱਦਮ ਵਿੱਚ ਅਪਗ੍ਰੇਡ ਹੋਵੇਗੀ ਤਾਂ ਜੋ ਸੁਰੱਖਿਅਤ ਅਤੇ ਸਾਫ-ਸੁਥਰੇ ਢੰਗ ਨਾਲ ਤਿਆਰ ਕੀਤੇ ਘੁਲਾੜੀ ਉਤਪਾਦ ਖਪਤਕਾਰਾਂ ਲਈ ਉਪਲਬਧ ਕਰਵਾਏ ਜਾ ਸਕਣ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.