ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਹਨ ਅਤੇ ਬਿਜਲੀ ਦੇ ਮੁੱਦੇ 'ਤੇ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਅਸਲ ਤਸਵੀਰ ਪੰਜਾਬ ਅਤੇ ਦਿੱਲੀ ਦੀ ਬਿਜਲੀ ਨੂੰ ਲੈ ਕੇ ਕੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ।
ਇਸ ਵਾਰ ਪੰਜਾਬ 'ਚ ਬਿਜਲੀ 'ਤੇ ਚੱਲਣਗੀਆਂ ਵੋਟਾਂ, ਲੋਕਾਂ ਦੀ ਰਾਇ : ਦੇਖੋ ਖਾਸ ਰਿਪੋਰਟ ਨਜ਼ਰ ਮਾਰੀਏ ਤਾਂ ਪਤਾ ਚਲਦਾ ਦਿੱਲੀ ਵਿੱਚ ਪਿਛਲੇ 200 ਯੂਨਿਟ 'ਤੇ 3 ਰੁਪਏ ਹਰ ਯੂਨਿਟ ਦੇ ਦੇਣੇ ਪੈਂਦੇ ਹਨ ,ਜਦੋਂ ਕਿ ਪੰਜਾਬ ਵਿੱਚ 3.49 ਰੁਪਏ ਤੋਂ 4.64 ਰੁਪਏ ਹਨ। ਇਸੇ ਤਰਾਂ 201 ਤੋਂ 400 ਤੱਕ ਦਿੱਲੀ ਵਿੱਚ 4.50 ਪੈਸੇ ਅਤੇ ਪੰਜਾਬ ਵਿੱਚ 5.84 ਤੋਂ 6.50 ਰੁਪਏ ਹਨ। ਇਸੇ ਤਰਾਂ 401 ਤੋਂ 800 ਯੂਨਿਟ ਦੇ 6.50 ਰੁਪਏ ਦਿੱਲੀ ਵਿੱਚ ਅਤੇ ਪੰਜਾਬ ਵਿੱਚ 300 ਤੋਂ ਉਪਰ ਯੂਨਿਟ ਦੇ 7.30 ਤੋਂ 7.50 ਰੁਪਏ ਅਦਾ ਕਰਨ ਪੈਂਦੇ ਹਨ।ਇਸ ਤੋਂ ਇਲਾਵਾ ਮੁਫ਼ਤ ਬਿਜਲੀ ਦੇ ਜਾਲ 'ਚ ਫਸੇ ਪੰਜਾਬ ਦੇ ਲੋਕ ਸਿਆਸੀ ਬਿਆਨਬਾਜ਼ੀ ਬਾਰੇ ਕੀ ਸੋਚਦੇ ਹਨ ਆਓ ਸੁਣ ਲੈਂਦੇ ਹਨ । ਇਸ ਤੋਂ ਇਲਾਵਾ ਮੌਜੂਦਾ ਸਮੇਂ ਪੰਜਾਬ 'ਚ 21 ਲੱਖ ਦੇ ਕਰੀਬ ਘਰੇਲੂ ਖ਼ਪਤਕਾਰ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਲੈ ਰਹੇ ਹਨ ਜਿਨ੍ਹਾਂ ਚੋਂ ਐਸ.ਸੀ ,ਬੀ.ਸੀ, ਬੀ.ਪੀ.ਐਲ ਅਤੇ ਫਰੀਡਮ ਫਾਈਟਰ ਸ਼ਾਮਲ ਹਨ। ਮੌਜੂਦਾ ਸਮੇਂ ਵਿੱਚ ਇਨ੍ਹਾਂ ਪਰਿਵਾਰਾਂ ਨੂੰ 1700 ਕਰੋੜ ਦੀ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਖੇਤੀ ਸੈਕਟਰ ਦੀ ਗੱਲ ਕਰੀਏ ਤਾਂ 14.50 ਲੱਖ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਪੰਜਾਬ ਵਿੱਚ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਸਬਸਿਡੀ 6735 ਕਰੋੜ ਰੁਪਏ ਸਾਲਾਨਾ ਬਣਦੀ ਹੈ। ਇਹ ਵੀ ਪੜ੍ਹੋ:
ਜਾਣੋ : ਮੁਫਤ ਬਿਜਲੀ ਦੇ ਏਜੰਡੇ 'ਤੇ ਇੱਕ ਸਵਾਲ ਤੋਂ ਕੇਜਰੀਵਾਲ ਨੂੰ ਕਿਵੇਂ ਲੱਗਿਆ ਕਰੰਟ ?ਫਿਲਹਾਲ ਇਹ ਦੇਖਣਾ ਲਾਜ਼ਮੀ ਹੋਵੇਗਾ ਕਿ ਚੋਣਾਂ ਵੇਲੇ ਰਾਜਨੈਤਿਕ ਪਾਰਟੀਆਂ ਵੱਲੋਂ ਕੀਤੇ ਜਾਂਦੇ ਵਾਅਦੇ ਧਰਾਤਲ ਤੇ ਕੋਈ ਰੋਲ ਨਿਭਾਉਂਦੇ ਹਨ ,ਕਿ ਭਵਿੱਖ ਵਿੱਚ ਅਸਲ ਵਿੱਚ ਲੋਕਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਸਸਤੀ ਬਿਜਲੀ ਮਿਲਦੀ ਹੈ ਜ਼ਾ ਫਿਰ ਮੁਫ਼ਤਖੋਰੀ ਦੇ ਲਾਰਿਆ ਨਾਲ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾਂਦਾ ।