ਚੰਡੀਗੜ੍ਹ : ਨੀਰਜ ਨੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ। ਹਰਿਆਣਾ ਸਰਕਾਰ ਵੱਲੋਂ ਨੀਰਜ ਚੋਪੜਾ ਨੂੰ 6 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਨੀਰਜ ਦੀ ਜਿੱਤ ਦੀ ਖੁਸ਼ੀ ਨੱਚ ਕੇ ਮਨਾਈ। ਨੀਰਜ ਦੇ ਮੈਡਲ ਜਿੱਤਦੇ ਹੀ ਅਨਿਲ ਵਿੱਜ ਭੰਗੜਾ ਪਾਉਂਦੇ ਦਿਖਾਈ ਦਿੱਤੇ।
ਉਨ੍ਹਾਂ ਦੀ ਖੁਸ਼ੀ ਦਾ ਅੰਦਾਜਾ ਇਸ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਨੀਰਜ ਚੋਪੜਾ ਪਾਣੀਪਤ ਹਰਿਆਣਾ ਦਾ ਵਸਨੀਕ ਹੈ। ਉਨ੍ਹਾਂ ਦਾ ਜਨਮ 24 ਦਸੰਬਰ 1997 ਨੂੰ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਚੰਡੀਗੜ੍ਹ ਦੇ ਡੀ.ਏ.ਵੀ ਕਾਲਜ ਦੇ ਪਾਸਆਊਟ ਨੀਰਜ ਦਾ ਅਥਲੈਟਿਕਸ ਵਿੱਚ ਸ਼ਾਮਲ ਹੋਣ ਦਾ ਇੱਕ ਦਿਲਚਸਪ ਮਨੋਰਥ ਹੈ।
ਇਹ ਵੀ ਪੜ੍ਹੋ:Tokyo olympics : ਨੀਰਜ ਚੋਪੜਾ ਦੀ ਸਫ਼ਲਤਾ ਦੀ ਯਾਤਰਾ