ETV Bharat / city

ਪੰਜਾਬ ਦਾ ਮਾਣ ਵਧਾਉਂਦੀਆਂ ਇਹ ਮਹਿਲਾਵਾਂ

ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਦੀਆਂ ਉਨ੍ਹਾਂ ਧੀਆਂ ਦੀ ਕਹਾਣੀ ਜਿਨ੍ਹਾਂ ਕਦੇ ਹਿੰਮਤ ਨਹੀਂ ਛੱਡੀ

ਪੰਜਾਬ ਦਾ ਮਾਣ ਵਧਾਉਂਦੀਆਂ ਇਹ ਮਹਿਲਾਵਾਂ
ਪੰਜਾਬ ਦਾ ਮਾਣ ਵਧਾਉਂਦੀਆਂ ਇਹ ਮਹਿਲਾਵਾਂ
author img

By

Published : Mar 8, 2021, 7:05 AM IST

ਚੰਡੀਗੜ੍ਹ: ਅੱਜ ਦੇ ਦੌਰ 'ਚ ਪੁਰਸ਼ ਪ੍ਰਧਾਨ ਸਮਾਜ 'ਚ ਆਪਣੀ ਵੱਖਰੀ ਪਛਾਣ ਬਣਾਓਣਾ ਇੱਕ ਔਰਤ ਲਈ ਕਾਫੀ ਚੁਣੌਤੀਆਂ ਭਰਿਆ ਹੁੰਦਾ ਹੈ। ਪਰ ਜਿਨ੍ਹਾਂ ਦੇ ਹੌਂਸਲੇ ਹੁਲੇਦ ਹੋਣ, ਉਹ ਮੱਥੇ 'ਤੇ ਤਿਓੜੀ ਪਾਏ ਬਿਨ੍ਹਾਂ ਵੀ ਇਨ੍ਹਾਂ ਚੁਣੌਤੀਆਂ ਨੂੰ ਹੱਸ ਕੇ ਪਾਰ ਕਰ ਜਾਂਦੇ ਹਨ। ਅਜਿਹੇ ਹੀ ਜਜ਼ਬੇ ਦੀਆਂ ਮਾਲਕਾਂ ਨੇ ਪੰਜਾਬ ਦੀਆਂ ਕੁੱਝ ਧੀਆਂ ਜਿਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਸਮਾਜ ਤੋਂ ਇੱਕ ਵੱਖਰੀ ਪਛਾਣ ਬਣਾਈ।

ਜਾਣੋ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ...

ਜਲੰਧਰ ਦੀ 'ਪਰੌਂਠੇ ਆਲੀ ਬੇਬੇ' ਬਣੀ ਲੋਕਾਂ ਲਈ ਉਮੀਦ ਦੀ ਕਿਰਨ

ਸੋਸ਼ਲ ਮੀਡੀਆਂ 'ਤੇ ਛਾਈ ਜਲੰਧਰ ਦੀ 'ਪਰੌਂਠੇ ਆਲੀ ਬੇਬੇ'

ਕਹਿੰਦੇ ਨੇ ਮਜਬੂਰੀ ਉਮਰ ਨਹੀਂ ਦੇਖਦੀ। ਮਜਬੂਰੀ ਅਤੇ ਹਾਲਾਤ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦੇ ਹਨ। ਇੰਨਾ ਹਾਲਾਤਾਂ ਵਿਚਾਲੇ ਜੇ ਇਨਸਾਨ ਅੰਦਰ ਜ਼ਿੰਦਗੀ ਨੂੰ ਆਪਣੇ ਅਸੂਲਾਂ ਦੇ ਹਿਸਾਬ ਨਾਲ ਜਿਊਣ ਦਾ ਜਜ਼ਬਾ ਹੋਵੇ ਤਾਂ ਉਹ ਕਈਆਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ। ਅਜਿਹੀ ਇੱਕ ਪ੍ਰੇਰਣਾ ਸਰੋਤ ਹਰ ਰਾਤ ਜਲੰਧਰ ਦੇ ਫਗਵਾੜਾ ਗੇਟ ਮਾਰਕੀਟ 'ਚ ਬੀਤੇ 30 ਸਾਲਾਂ ਤੋਂ ਰਾਹਗੀਰਾਂ ਲਈ ਪਰੌਂਠੇ ਬਣਾ ਕੇ ਵੇਚਦੀ ਹੈ ਤੇ ਆਪਣਾ ਢਿੱਡ ਪਾਲਦੀ ਹੈ। 75 ਸਾਲਾਂ ਇਹ ਬੇਬੇ ਰਾਤ 8 ਵਜੇ ਤੋਂ ਸਵੇਰ ਦੇ 2 ਵਜੇ ਤੱਕ ਪਰੌਂਠੇ ਵੇਚਣ ਦਾ ਕੰਮ ਕਰਦੀ ਹੈ। ਸਾਰੀ ਰਾਤ ਪਰੌਂਠੇ ਬਣਾ ਕੇ ਵੇਚਣ ਵਾਲੀ ਇਹ ਮਹਿਲਾ ਕਹਿੰਦੀ ਹੈ ਕੀ ਇਨਸਾਨ ਨੂੰ ਆਪਣੇ ਲਈ ਖੁਦ ਮਿਹਨਤ ਕਰਨੀ ਚਾਹੀਦੀ ਹੈ।

300 ਰੁਪਏ ਨਾਲ ਕਾਰੋਬਾਰ ਸ਼ੁਰੂ ਕਰਨ ਵਾਲੀ ਰਜਨੀ ਦਾ ਅੱਜ ਹੈ ਦੇਸ਼ ਭਰ 'ਚ ਨਾਂਅ

ਕਰੀਮਿਕਾ ਕੰਪਨੀ ਦੀ ਐਮਡੀ ਰਜਨੀ ਬੈਕਟਰ ਪਦਮਸ਼੍ਰੀ ਨਾਲ ਸਨਮਾਨਤ

ਕਰੀਮਿਕਾ ਕੰਪਨੀ ਦੀ ਐਮਡੀ ਰਜਨੀ ਬੈਕਟਰ ਨੇ ਸੰਨ 1978 ਵਿੱਚ ਮਹਿਜ਼ 300 ਰੁਪਏ ਨਾਲ ਸ਼ੁਰੂ ਕੀਤੀ ਸੀ ਕੰਪਨੀ, ਜੋ ਅੱਜ 541 ਕਰੋੜ ਰੁਪਏ ਦਾ ਟਰਨਓਵਰ ਹੈ। 79 ਸਾਲ ਦੀ ਰਜਨੀ ਬੈਕਟਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਫੂਡ ਸਿਖਲਾਈ ਦਾ ਕੋਰਸ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਅੱਜ ਦੇਸ਼ ਭਰ ਦੀ ਬੇਕਰੀ ਦੇ ਵਿੱਚ 12 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰ ਹੈ। ਰਜਨੀ ਬੈਕਟਰ ਦੇ ਯੋਗਦਾਨ ਨੂੰ ਵੇਖਦਿਆਂ ਉਨ੍ਹਾਂ ਨੂੰ ਸਰਵ ਉੱਚ ਪਦਮਸ੍ਰੀ ਸਨਮਾਨ ਨਾਲ ਸਨਮਾਨਤ ਵੀ ਕੀਤਾ ਗਿਆ ਹੈ।

ਬੁਲੰਦ ਹੌਂਸਲੇ ਅਤੇ ਜ਼ਜਬੇ ਨਾਲ ਰਹਿਨੁਮਾ ਬਣੀ ਅੱਜ ਹਰ ਇੱਕ ਲਈ ਪ੍ਰੇਰਣਾ

ਇਹ ਕਹਿਣਾ ਗਲਤ ਨਹੀਂ ਹੈ ਕਿ ਜਦੋਂ ਹੌਂਸਲਿਆਂ ’ਚ ਉਡਾਨ ਹੁੰਦੀ ਹੈ ਤਾਂ ਪੰਖ ਦੀ ਲੋੜ ਨਹੀਂ ਪੈਂਦੀ। ਅਜਿਹੀ ਹੀ ਉਦਾਹਰਣ ਹੈ ਰਹਿਨੁਮਾ ਨਾਂਅ ਦੀ ਲੜਕੀ ਦੀ ਜਿਨ੍ਹਾਂ ਨੇ ਆਪਣੀ ਇੱਕ ਕਮੀ ਕਾਰਨ ਕਦੇ ਵੀ ਹਿੰਮਤ ਨਹੀਂ ਟੁੱਟਣ ਦਿੱਤੀ। 18 ਸਾਲ ਦੀ ਦਿਵਿਆਂਗ ਆਰਟਿਸਟ ਰਹਿਨੁਮਾ ਰਾਣੀ ਚੰਡੀਗੜ੍ਹ ਦੇ ਸੈਕਟਰ 10 ਸਥਿਤ ਆਰਟਸ ਗੌਰਮਿੰਟ ਕਾਲਜ ਦੀ ਵਿਦਿਆਰਥੀ ਹੈ ਜੋ ਕਿ ਆਪਣੇ ਹੱਥਾਂ ਨਾਲ ਨਹੀਂ ਸਗੋਂ ਪੈਰਾਂ ਨਾਲ ਆਪਣਾ ਸਾਰਾ ਕੰਮ ਕਰਦੀ ਹੈ ਇਨ੍ਹਾਂ ਹੀ ਨਹੀਂ ਰਹਿਨੁਮਾ ਪੈਂਟਿੰਗ ਵੀ ਆਪਣੇ ਪੈਰਾਂ ਨਾਲ ਹੀ ਬਣਾਉਂਦੀ ਹੈ।

ਛੋਟੀ ਉਮਰ 'ਚ ਸਰਪੰਚ ਬਣ ਧੀਆਂ ਲਈ ਬਣੀ ਪ੍ਰੇਰਨਾਸ੍ਰੋਤ

ਪਠਾਨਕੋਟ ਦੇ ਪਿੰਡ ਹਾੜ੍ਹਾ ਦੀ ਸਭ ਤੋਂ ਛੋਟੀ ਉਮਰ 'ਚ ਪਲਵੀ ਠਾਕੁਰ ਸਰਪੰਚ ਬਣੀ ਹੈ। ਸਰਪੰਚ ਬਣ ਕੇ ਪਲਵੀ ਜਿਥੇ ਪਿੰਡ ਦੇ ਵਿਕਾਸ 'ਚ ਦਿਨ ਰਾਤ ਇੱਕ ਕਰ ਰਹੀ ਹੈ ਉਥੇ ਹੀ ਧੀਆਂ ਲਈ ਪ੍ਰੇਰਨਾਸ੍ਰੋਤ ਵੀ ਬਣੀ ਹੈ। ਸਰਪੰਚ ਪਲਵੀ ਠਾਕੁਰ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਨ ਕੀ ਬਾਤ ਪ੍ਰੋਗਰਾਮ 'ਚ ਗੱਲਬਾਤ ਕਰ ਚੁੱਕੀ ਹੈ ਉਥੇ ਹੀ ਪੰਜਾਬ ਸਰਕਾਰ ਪਾਸੋਂ ਵੀ ਸਨਮਾਨ ਪ੍ਰਾਪਤ ਕਰ ਚੁੱਕੀ ਹੈ। ਪਲਵੀ ਠਾਕੁਰ ਸੂਬੇ 'ਚ ਸਭ ਤੋਂ ਛੋਟੀ ਉਮਰ 'ਚ ਪਿੰਡ ਦੀ ਸਰਪੰਚ ਬਣੀ ਹੈ।

ਬੇਸਹਾਰਾ ਬੱਚਿਆਂ ਨੂੰ ਸਹਾਰਾ ਦੇ ਰਿਹਾ ਇਹ ਯੂਨੀਕ ਹੋਮ

ਲੋਕ ਪੁੱਤਰ ਦੀ ਲਾਲਸਾ ਵਿੱਚ ਧੀ ਨੂੰ ਜੰਮ ਕੇ ਸੁੱਟ ਰਹੇ ਹਨ। ਪਰ ਨਕੋਦਰ ਰੋਡ 'ਤੇ ਸਥਿਤ ਯੂਨੀਕ ਹੋਮ ਅੱਜ ਬਾਲੜੀਆਂ ਦੇ ਆਸਰੇ ਦੀ ਜਗ੍ਹਾ ਬਣਿਆ ਹੋਇਆ ਹੈ। ਪਰ ਇਸ ਯੂਨੀਕ ਹੋਮ ਨੂੰ ਚਲਾਉਣ ਵਾਲੇ ਬੀਬੀ ਪ੍ਰਕਾਸ਼ ਕੌਰ ਅੱਜ ਵੀ ਕਹਿੰਦੇ ਨੇ ਕਿ ਕਾਸ਼ ਲੋਕਾਂ ਵਿੱਚ ਇੰਨੀ ਸਦਬੁੱਧੀ ਆਵੇ ਕਿ ਇਹੋ ਜਿਹੀਆਂ ਥਾਵਾਂ ਨੂੰ ਬਣਾਉਣਾ ਹੀ ਨਾ ਪਵੇ। 1993 ਤੂੰ ਚੱਲ ਰਹੇ ਇਸ ਯੂਨੀਕ ਹੋਮ ਵਿੱਚ ਅੱਜ ਕਰੀਬ 80 ਬੱਚੀਆਂ ਹਨ। ਬੀਬੀ ਪ੍ਰਕਾਸ਼ ਕੌਰ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਦੇਣ ਦਾ ਐਲਾਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.