ਚੰਡੀਗੜ੍ਹ: ਹੱਥ ਨਾਲ ਬਣੀਆਂ ਚੀਜ਼ਾਂ ਵੇਖਣ ਦੇ ਨਾਲ-ਨਾਲ ਵਰਤੋਂ ਵਿੱਚ ਵੀ ਵਧੀਆ ਹੁੰਦਾ ਹੈ। ਫਿਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਹੈਂਡਲੂਮ ਜਾਂ ਹੈਂਡੀਕ੍ਰਾਫਟ ਹੁੰਦੀ ਹੈ। ਹੈਂਡਲੂਮ ਅਤੇ ਕਲਾਕਾਰੀ ਦੀ ਹੀ ਅਜਿਹੀ ਮਿਸਾਲ ਚੰਡੀਗੜ੍ਹ ਦੇ ਸੈਕਟਰ 34 ਗਰਾਉਂਡਾਂ ਵਿੱਚ ਸਥਿਤ ਗਾਂਧੀ ਸ਼ਿਲਪ ਬਾਜ਼ਾਰ ਵਿੱਚ ਵੇਖਣ ਨੂੰ ਮਿਲੀ ਜਿਥੇ ਕੁੱਝ ਕਾਰੀਗਰ ਗਹਿਣੇ ਅਤੇ ਹੋਰ ਚੀਜ਼ਾਂ ਬਣਾਉਂਦੇ ਦਿਖਾਈ ਦੇ ਰਹੇ ਹਨ।
ਪ੍ਰਦਰਸ਼ਨੀ ਨੂੰ ਟੈਕਸਟਾਈਲ ਹੈਂਡਕ੍ਰਾਫਟਸ ਦੇ ਮੰਤਰਾਲੇ ਦੇ ਸਹਿਯੋਗ ਨਾਲ ਭਾਰਤ ਦੇ ਟੈਕਸਟਾਈਲ ਵਿਕਾਸ ਅਤੇ ਅਡਵਾਂਸਮੈਂਟ ਮੰਤਰਾਲੇ ਵੱਲੋਂ ਲਗਾਇਆ ਗਿਆ ਹੈ। ਇਸ ਪ੍ਰਦਰਸ਼ਨੀ ਦਾ ਮੁੱਖ ਮਕਸਦ ਕਾਰੀਗਰਾਂ ਅਤੇ ਬੁਣਾਕਾਰਾਂ ਵੱਲੋਂ ਬਣਾਇਆ ਮਾਲ ਸਿੱਧੇ ਗ੍ਰਾਹਕਾਂ ਨੂੰ ਪਹੁੰਚਾਓਣਾ ਹੈ।
ਪ੍ਰਦਰਸ਼ਨੀ ਵਿਚ ਕੋਲਕਾਤਾ ਤੋਂ ਆਏ ਕੇਸਟੋ ਦਾਸ 20 ਤੋਂ 40 ਮਿੰਟਾਂ ਵਿੱਚ ਗਹਿਣੇ ਬਣਾਓਂਦੇ ਹਨ। ਉਨ੍ਹਾਂ ਕੋਲ ਗਹਿਣਿਆਂ ਦਾ ਭੰਡਾਰ ਹੈ। ਕੇਸਟੋ ਕੱਚ, ਪੱਥਰ ਅਤੇ ਸੂਤੀ ਧਾਗੇ, ਜਰਮਨ ਚਾਂਦੀ ਆਦਿ ਦੀ ਵਰਤੋਂ ਨਾਲ ਗਹਿਣੇ ਬਣਾਓਂਦੇ ਹਨ। ਉਨ੍ਹਾਂ ਕਿਹਾ ਕਿ ਗ੍ਰਾਹਕ ਕੋਰੋਨਾ ਵਾਇਰਸ ਘੱਟ ਰਹੇ ਹਨ ਪਰ ਹੱਥ ਨਾਲ ਬਣੀਆਂ ਚੀਜ਼ਾਂ ਨੂੰ ਪਸੰਦ ਕਰਨ ਵਾਲੇ ਲੋਕ ਉਨ੍ਹਾਂ ਤੱਕ ਪਹੁੰਚ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਕਲ ਫੋਰ ਲੋਕਲ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਸੀ। ਇਸੇ ਤਹਿਤ ਪੂਰੇ ਦੇਸ਼ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਵੱਖ ਵੱਖ ਰਾਜਾਂ ਦੇ ਕਾਰੀਗਰ ਚੰਡੀਗੜ੍ਹ ਵਿੱਚ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਏ ਹਨ।