ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰਲੇ ਸੰਘਰਸ਼ ਨੂੰ ਖਤਮ ਕਰਨ ਲਈ ਸੋਨੀਆ ਗਾਂਧੀ ਜਲਦ ਹੀ ਮੰਤਰੀ ਮੰਡਲ ਦਾ ਵਿਸਥਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਨਾਂਅ ਦੀ ਘੋਸ਼ਣਾ ਕਰੇਗੀ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਹਰੇ ਨੂੰ ਪ੍ਰਧਾਨ ਬਣਾਉਣ ਦਾ ਬਣਾਉਣ ਦਾ ਫਾਰਮੂਲਾ ਹਾਈਕਮਾਨ ਨੂੰ ਦੇ ਆਏ ਹਨ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੈਪੇਨ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਸਾਰੇ ਵਿਧਾਇਕਾਂ ਨੂੰ ਸਿੱਧੂ ਮੁਤਾਬਕ ਚੱਲਣਾ ਪਵੇਗਾ। ਅਜਿਹੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿਧਾਇਕ ਸਿੱਧੂ ਦਾ ਸਾਥ ਦੇਣਗੇ ਜਾਂ ਨਹੀਂ। ਇਸ ਸਵਾਲ ਨੂੰ ਲੈਕੇ ਈਟੀਵੀ ਭਾਰਤ ਵੱਲੋਂ ਕੈਪਟਨ ਖੇਮੇ ਦੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਬੋਲਣਾ ਤਾਂ ਦੂਰ ਦੀ ਗੱਲ ਹੈ ਜਵਾਬ ਦੇਣ ਤੋਂ ਵੀ ਇੰਨਕਾਰ ਕਰ ਦਿੱਤਾ। ਹਾਲਾਂਕਿ ਅੰਮ੍ਰਿਤਸਰ ਦੇ ਸਥਾਨਕ ਲੋਕ ਸਿੱਧੂ ਨਸੀਹਤ ਦਿੰਦੇ ਨਜ਼ਰ ਆਏ ਉਨ੍ਹਾਂ ਨੇ ਕਿਹਾ ਕਿ ਸਿੱਧੂ ਨਾਂ ਤੇ ਕਾਂਗਰਸ ਵਿੱਚ ਕੋਈ ਤਰਜੀਹ ਮਿਲੀ ਹੈ ਨਾਂ ਹੀ ਭਾਜਪਾ ਵਿੱਚ ਮਿਲੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਿਸਗਾਈਡ ਮਿਜ਼ਾਈਲ ਕਹਿ ਚੁੱਕੇ ਹਨ। ਜਿਸਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਉੱਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਮਿਸਗਾਈਡ ਮਿਜ਼ਾਈਲ ਭ੍ਰਿਸ਼ਟਾਚਾਰ ਕਰਨ ਵਾਲੀ ਅਕਾਲੀ ਦਲ ਦੀ ਭ੍ਰਿਸ਼ਟ ਮੰਤਰਿਆਂ ਉੱਤੇ ਚੱਲੇਗੀ। ਜਿਨ੍ਹਾਂ ਨੇ ਲਗਜ਼ਰੀ ਰਿਜੋਰਟਾਂ ਬਣਾਏ ਅਤੇ ਪੰਜਾਬ ਦੇ ਅਰਬਾਂ-ਕਰੋੜਾਂ ਰੁਪਏ ਲੁੱਟੇ ਗਏ ਹਨ।
ਨਵਜੋਤ ਸਿੰਘ ਸਿੱਧੂ ਸਣੇ ਕਾਂਗਰਸ ਪਾਰਟੀ ਨੂੰ ਘੇਰਦੇ ਹੋਏ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਜੱਦ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਵਿਧਾਇਕ ਆਪਣਿਆਂ ਕੁਰਸੀਆਂ ਬਚਾਉਣ ਦੇ ਲਈ ਦਿੱਲੀ ਚੱਕਰ ਕੱਟ ਰਹੇ ਹਨ।
ਇਸ ਬਾਰੇ ਜੱਦੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਜਰਨੈਲ ਸਿੰਘ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਫਟ ਕਾਰਨਰ ਵਿਖਾਉਂਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ ਕਾਂਗਰਸ ਵਿੱਚ ਹਨ ਅਤੇ ਆਮ ਜਨਤਾ ਨੂੰ ਸਿਰਫ ਇਹੀ ਸਮਝ ਆ ਰਿਹਾ ਹੈ ਕਿ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਪੁਰੇ ਨਹੀਂ ਹੋਏ ਹਨ।
ਦੂਜੇ ਪਾਸੇ ਜੱਦੋ ਭਾਜਪਾ ਦੇ ਬੁਲਾਰੇ ਵਿਨੀਤ ਜੋਸ਼ੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਵੇਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਵੋ ਪਾਵੇਂ ਕੈਪੇਨ ਕਮੇਟੀ ਦਾ ਚੇਅਰਮੈਨ ਆਉਣ ਵਾਲਿਆਂ ਚੋਣਾਂ ਵਿੱਚ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ਜ਼ੀਰੋ ਹੋ ਜਾਣਗੇ।
ਇਸ ਸਵਾਲ ਉੱਤੇ ਰਾਜਨੀਤਕ ਮਾਹਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿੱਚ ਹੁਣ ਦੇ ਸਮੇਂ ਵਿੱਚ ਕੋਈ ਵਿਰੋਧ ਨਹੀਂ ਹੈ ਅਤੇ ਉਹ ਕੈਪੇਨ ਕਮੇਟੀ ਦੇ ਚੇਅਰਮੈਨ ਬਣਾਏ ਜਾਂਦੇ ਹਨ ਤਾਂ ਪੰਜਾਬ ਕਾਂਗਰਸ ਦੇ ਲਈ ਫਾਇਦੇ ਵਾਲੀ ਗੱਲ ਹੋਵੇਗੀ।
ਇਹ ਵੀ ਪੜ੍ਹੋਂ : 1 ਅਗਸਤ ਤੋਂ ਸੂਬੇ 'ਚ ਵੱਡਾ ਅੰਦੋਲਨ ਖੜ੍ਹਾ ਕਰੇਗੀ: ਰਾਕੇਸ਼ ਟਿਕੈਤ