ਹੈਦਰਾਬਾਦ: ਕੋਰੋਨਾ (Corona) ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (World Health Organization) ਦੇ ਮੁਖੀ ਟੈਡਰੋਸ ਨੇ ਕਿਹਾ ਕਿ ਮਹਾਂਮਾਰੀ ਦਾ ਗੰਭੀਰ ਦੌਰ 2022 ਵਿੱਚ ਖ਼ਤਮ ਹੋ ਸਕਦਾ ਹੈ। ਪਰ ਸੰਕਤ ਤੋਂ ਬਾਹਰ ਨਿਕਲਣਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਜੁਲਾਈ ਦੀ ਸ਼ੁਰੂਆਤ ਤੱਕ ਸਾਰੇ ਹੀ ਦੇਸ਼ ਆਪਣੀ 70 ਫੀਸਦੀ ਆਬਾਦੀ ਦਾ ਟੀਕਾਕਰਨ ਪੂਰਾ ਕਰ ਲਵੇ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਮੌਕੇ ਸਾਰੇ ਦੇਸ਼ਾਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ। ਕਿ ਸਾਰੇ ਹੀ ਦੇਸ਼ਾਂ ਵਿੱਚ ਟੀਕਾਕਰਨ ਵਿੱਚ ਕੋਈ ਢਿੱਲ ਨਾ ਰਹੇ।
ਕੋਰੋਨਾ ਮਹਾਂਮਾਰੀ (Corona epidemic) ਨੇ ਇੱਕ ਵਾਰ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਫਿਰ ਹਰ ਪਾਸੇ ਚਿੰਤਾਵਾਂ ਪੈਦਾ ਹੋ ਚੁੱਕੀਆਂ ਹਨ। ਪਰ ਇਸ ਕਰੋਨਾ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (World Health Organization) ਦੇ ਮੁੱਖੀ ਨੇ ਕਿਹਾ ਕਿ ਮਹਾਂਮਾਰੀ ਦਾ ਗੰਭੀਰ ਦੌਰ 2022 ਵਿੱਚ ਖ਼ਤਮ ਹੋ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ (World Health Organization) ਦੇ ਮੁਖੀ ਡਾਇਰੈਕਟਰ ਜਨਰਲ ਟੈਡਰੋਸ (General Tedros) ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿਹਤ ਸੇਵਾਵਾਂ ਵਿੱਚ ਨਾ-ਬਰਾਬਰੀ ਨੂੰ ਖ਼ਤਮ ਕਰਨਾ ਮਹਾਂਮਾਰੀ ਨੂੰ ਖਤਮ ਕਰਨ ਦੀ ਕੁੰਜੀ ਹੈ। ਜਿਸ ਵਿੱਚ ਸਭ ਨੂੰ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਟੈਡਰੋਸ ਨੇ ਕਿਹਾ ਕਿ ਇਹ ਸਮਾਂ ਰਾਸ਼ਟਰਵਾਦ ਤੋਂ ਉੱਪਰ ਉੱਠਣ ਅਤੇ ਵੈਕਸੀਨ ਅਸਮਾਨਤਾ ਨੂੰ ਖਤਮ ਕਰਕੇ ਆਬਾਦੀ ਅਤੇ ਆਰਥਿਕਤਾ ਦੀ ਰੱਖਿਆ ਕਰਨ ਦਾ ਹੈ।
ਵਿਸ਼ਵ ਸਿਹਤ ਸੰਗਠਨ (World Health Organization) ਦੇ ਡਾਇਰੈਕਟਰ ਮੁਤਾਬਿਕ ਜਿਨ੍ਹਾਂ ਗਰੀਬ ਦੇਸ਼ਾਂ ਦੀ ਵੈਕਸੀਨ ਤੱਕ ਪਹੁੰਚ ਨਹੀ ਹੈ, ਉਨ੍ਹਾਂ ਦੀ ਮੱਦਦ ਕਰਨ ਨਾਲ ਵਿਸ਼ਵ ਭਰ ਦੀ ਆਬਾਦੀ ਨੂੰ ਮਹਾਂਮਾਰੀ ਦੇ ਹੋਰ ਭਿਆਨਕ ਰੂਪ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਸਾਰੇ ਹੀ ਸਭ ਨੂੰ ਚਾਹੀਦਾ ਹੈ ਕਿ ਗਰੀਬ ਦੇਸ਼ਾਂ ਦੀ ਮੱਦਦ ਕਰਨ ਲਈ ਅੱਗੇ ਆਉਣ ਅਤੇ ਇਸ ਭਿਆਨਕ ਬਿਮਾਰੀ ਨਾਲ ਇੱਕਜੁੱਟ ਹੋ ਲੜ੍ਹ ਸਕੀਏ।
ਇਹ ਵੀ ਪੜ੍ਹੋ: 60 ਤੋਂ ਵੱਧ ਦੇਸ਼ਾਂ ਨੂੰ ਵੈਕਸੀਨ ਨਿਰਯਾਤ ਕਰੇਗੀ ਭਾਰਤ ਬਾਇਓਟੈਕ ਕੰਪਨੀ, ਤਿਆਰੀਆਂ ਮੁਕੰਮਲ