ਚੰਡੀਗੜ੍ਹ: ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਬਜ਼ਮ-ਏ-ਸੁਖਨ ਨਾਮ ਹੇਠ ਇੱਕ ਮੁਸ਼ਾਇਰੇ ਦਾ ਆਯੋਜਨ ਦ ਸੋਲਟੌਕ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਇਸ ਮੁਸ਼ਾਇਰੇ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਅੱਜ ਹੀ ਦੇ ਦਿਨ ਫਾਊਂਡੇਸ਼ਨ ਨੇ ਆਪਣਾ ਦੂਜਾ ਸਥਾਪਨਾ ਦਿਵਸ ਵੀ ਮਨਾਇਆ ।
ਫਾਊਂਡੇਸ਼ਨ ਨੇ ਫਾਊਂਡਰ ਅਸ਼ੀਸ਼ ਨੇ ਦੱਸਿਆ ਕਿ ਇਸ ਮੁਸ਼ਾਇਰੇ ਨੂੰ ਕਰਵਾਉਣ ਦਾ ਮੰਤਵ ਮਹਿਲਾ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਚੰਗਾ ਸਾਹਿਤ ਹੀ ਸੇਧ ਦੇ ਸਕਦਾ ਹੈ। ਇਸ ਲਈ ਔਰਤਾਂ ਦੇ ਮੁੱਦਿਆਂ ਬਾਰੇ ਸਾਹਿਤਕ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਸ਼ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਫਾਊਂਡੇਸ਼ਨ ਦੀ ਸ਼ੁਰੂਆਤ ਨਵੇਂ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਚੰਗੇ ਮੌਕੇ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਜਿਸ ਨੂੰ ਅੱਜ ਪੂਰੇ ਦੋ ਸਾਲ ਹੋ ਚੁੱਕੇ ਹਨ, ਉਨ੍ਹਾਂ ਦੱਸਿਆ ਕਿ ਇਸ ਮੌਕੇ ਫਾਊਂਡੇਸ਼ਨ ਦਾ ਦੂਜਾ ਸਥਾਪਨਾ ਦਿਵਸ ਮਨਾਇਆ ਗਿਆ ਹੈ।
ਇਹ ਵੀ ਪੜ੍ਹੋ :ਨਾਰੀ ਸ਼ਕਤੀ ਪੁਰਸਕਾਰ ਜੇਤੂ ਮਹਿਲਾਵਾਂ ਨੂੰ ਮਿਲੇ ਮੋਦੀ, ਬੇਬੇ ਮਾਨ ਕੌਰ ਤੋਂ ਲਿਆ ਆਸ਼ੀਰਵਾਦ
ਫਾਊਂਡੇਸ਼ਨ ਦੀ ਕੋ ਫਾਊਂਡਰ ਸੋਨੀਆ ਰਾਏ ਨੇ ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਔਰਤਾਂ ਬਾਰੇ ਆਪਣੀ ਨਵੀਂ ਕਵਿਤਾ ਦੀਆਂ ਸਰਤਾਂ ਵੀ ਸਾਂਝੀਆਂ ਕੀਤੀਆਂ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਮਹਿਫਲ ਦਾ ਆਨੰਦ ਮਾਨਿਆ ਅਤੇ ਸ਼ਾਇਰਾਂ ਨੂੰ ਦਾਤ ਦਿੱਤੀ ।