ਚੰਡੀਗੜ੍ਹ: ਮੰਤਰੀ ਕੈਪਟਨ ਨੇ ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਆਈਪੀਐਲ ਮੈਚ ਕਰਵਾਉਣ ਦੀ ਮੰਗ ਨੂੰ ਲੈ ਕੇ ਬੀਸੀਸੀਆਈ ਨੂੰ ਟਵੀਟ ਕਰਕੇ ਲਿਖਿਆ ਹੈ ਕਿ ਉਹ ਹਰ ਇੱਕ ਮੰਗ ਬੀਸੀਸੀਆਈ ਦੀ ਮੰਨਣ ਨੂੰ ਤਿਆਰ ਹਨ ਲੇਕਿਨ ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਵੀ ਮੈਚ ਕਰਵਾਏ ਜਾਣ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦੀ ਹਾਮੀ ਭਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਬੀਸੀਸੀਆਈ ਵਿੱਚ ਕਾਂਗਰਸੀ ਮੰਤਰੀਆਂ ਦੇ ਸੈਕਟਰੀ ਜਾਂ ਹੋਰਨਾਂ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਚਿੱਠੀ ਲਿਖ ਸੂਬੇ ਦੇ ਸਟੇਡੀਅਮ ਵਿੱਚ ਆਈਪੀਐਲ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ।
ਐਕਸਾਈਜ਼ ਐਕਟ 'ਚ ਕੀਤੀ ਸੋਧ ਨੂੰ ਲੈ ਕੇ ਚੀਮਾ ਨੇ ਸੀਐਮ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚਾਰ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਸ਼ਰਾਬ ਮਾਫੀਆ ਖਤਮ ਕਰਨ ਲਈ ਕੁਝ ਨਹੀਂ ਕੀਤਾ। ਤਰਨਤਾਰਨ, ਗੁਰਦਾਸਪੁਰ, ਪੱਟੀ ਅਤੇ ਅੰਮ੍ਰਿਤਸਰ ਹਲਕੇ ਵਿੱਚ ਤਕਰੀਬਨ ਜ਼ਹਿਰੀਲੀ ਸ਼ਰਾਬ ਪੀਣ ਨਾਲ 145 ਮੌਤਾਂ ਹੋ ਗਈਆਂ ਸਨ ਜਦਕਿ ਰਾਜਪੁਰਾ, ਖੰਨਾ, ਅੰਮ੍ਰਿਤਸਰ ਅਤੇ ਤਮਾਮ ਜ਼ਿਲ੍ਹਿਆਂ ਵਿੱਚੋਂ ਨਕਲੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਦਾ ਵੀ ਪਰਦਾਫਾਸ਼ ਹੋਇਆ ਸੀ, ਲੋਕ ਹੁਣ ਕਾਂਗਰਸ ਦੇ ਝਾਂਸੇ ਵਿੱਚ ਨਹੀਂ ਆਉਣਗੇ।
ਘਰ-ਘਰ ਰੁਜ਼ਗਾਰ ਦੇ ਮੁੱਦੇ 'ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਸੀਐਮ ਨੇ ਰੁਜ਼ਗਾਰ ਆਖਿਰ ਦੇ ਹੀ ਦਿੱਤਾ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਈ ਝੂਠੇ ਵਾਅਦੇ ਕਰਵਾਏ ਤੇ ਹੁਣ ਮੁੜ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਠੱਗਣ ਜਾ ਰਹੀ ਹੈ ਅਤੇ 2022 ਦੀਆਂ ਚੋਣਾਂ ਜਿੱਤਣ ਲਈ ਪ੍ਰਸ਼ਾਂਤ ਕੁਮਾਰ ਨੂੰ ਕੈਬਿਨੇਟ ਰੈਂਕ ਦੇ ਦਿੱਤਾ ਹੈ।