ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੇ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ (Minister of Education) ਵਿਜੈ ਇੰਦਰ ਸਿੰਗਲਾ ਦੇ ਵੱਲੋਂ ਮੋਹਾਲੀ ਵਿਖੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ 5 ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਬੈਠਕ ਖ਼ਤਮ ਹੋਣ ਤੋਂ ਬਾਅਦ ਬਾਹਰ ਆਏ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯੂਪੀ ਸਰਕਾਰ ਦੀ ਤਰਜ਼ ਤੇ 25 ਨੰਬਰ ਤਹਿਤ ਵਧਾ ਕੇ ਭਰਤੀਆਂ ਕਰਨ ਦੀ ਮੰਗ ਕੀਤੀ, ਜਿਵੇਂ ਯੂਪੀ ਵਿੱਚ ਇੱਕ ਲੱਖ ਤੋਂ ਵੱਧ ਅਧਿਆਪਕਾਂ ਨੂੰ 25-25 ਨੰਬਰ ਦੇ ਕੇ ਸਰਕਾਰ ਵੱਲੋਂ ਭਰਤੀ ਕੀਤਾ ਗਿਆ ਜੋ ਕਿ ਸੁਪਰੀਮ ਕੋਰਟ (Supreme Court) ਵੱਲੋਂ ਆਰਡਰ ਵੀ ਕੀਤੇ ਗਏ ਹਨ।
ਇਹ ਵੀ ਪੜੋ: ਬੇਦਰਦ ਹੋਈ ਕੈਪਟਨ ਸਰਕਾਰ: ਅਧਿਆਪਕ
ਇਸ ਦੌਰਾਨ ਕੱਚੇ ਮੁਲਾਜ਼ਮਾਂ ਨੇ ਇਹ ਵੀ ਮੰਗ ਕੀਤੀ ਕਿ ਜਾਅਲੀ ਡਿਗਰੀਆਂ ਰਾਹੀਂ ਭਰਤੀ ਹੋਏ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਸਿੱਖਿਆ ਵਿਭਾਗ (Department of Education) ਵੱਲੋਂ ਤਕਰੀਬਨ 8 ਹਜ਼ਾਰ ਦੇ ਕਰੀਬ ਭਰਤੀਆਂ ਕੱਢੀਆਂ ਗਈਆਂ ਜਦਕਿ 85 ਹਜ਼ਾਰ ਦੇ ਕਰੀਬ ਬੇਰੁਜ਼ਗਾਰਾਂ ਵੱਲੋਂ ਅਪਲਾਈ ਕੀਤਾ ਗਿਆ ਇਸ ਦੇ ਉਲਟ 13 ਹਜ਼ਾਰ ਤਕਰੀਬਨ ਕੱਚੇ ਮੁਲਾਜ਼ਮ ਹਨ ਜੋ ਲਗਾਤਾਰ ਪੱਕੇ ਹੋਣ ਦੀ ਮੰਗ ਕਰ ਰਹੇ ਹਨ।
ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਕੱਚੇ ਮੁਲਾਜ਼ਮ ਨੇ ਇਹ ਵੀ ਕਿਹਾ ਕਿ 27 ਤਰੀਕ ਨੂੰ ਹੋਣ ਜਾ ਰਹੇ ਪੇਪਰ ਨੂੰ ਰੱਦ ਕਰਨ ਦੀ ਮੰਗ ਉਨ੍ਹਾਂ ਵੱਲੋਂ ਕੀਤੀ ਗਈ ਹੈ ਜਦੋਂ ਤੱਕ ਬੈਠਕ ਵਿੱਚ ਹੋਈਆਂ ਸਹਿਮਤੀਆਂ ਨੂੰ ਸਰਕਾਰ ਅਪਲਾਈ ਨਹੀਂ ਕਰਦੀ ਉਸ ਸਮੇਂ ਤੱਕ ਉਨ੍ਹਾਂ ਦਾ ਧਰਨਾ ਵੀ ਜਾਰੀ ਰਹੇਗਾ।
ਇਹ ਵੀ ਪੜੋ: ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਖਹਿਰਾ, ਅਰਵਿੰਦ ਕੇਜਰੀਵਾਲ ਨਹੀਂ ਮੰਨਦੇ ਆਪਣੀ ਗਲਤੀ