ETV Bharat / city

ਲੋਕ ਸਭਾ ਸੀਟ ਲਈ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣ, 26 ਜੂਨ  ਨੂੰ ਐਲਾਨੇ ਜਾਣਗੇ ਨਤੀਜੇ - ਸੰਗਰੂਰ ਲੋਕ ਸਭਾ ਸੀਟ

ਸੰਗਰੂਰ ਲੋਕ ਸਭਾ ਸੀਟ ਲਈ 23 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਿਸ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ।

ਲੋਕ ਸਭਾ ਸੀਟ ਲਈ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣ

author img

By

Published : May 25, 2022, 10:23 PM IST

ਚੰਡੀਗੜ੍ਹ: ਪੰਜਾਬ ਵਿੱਚ ਜ਼ਬਰਦਸਤ ਜਿੱਤ ਹਾਸਲ ਕਰਨ ਤੋਂ ਬਾਅਦ ਭਵਿੱਖ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬੁੱਧਵਾਰ ਨੂੰ ਸੰਗਰੂਰ ਜ਼ਿਮਨੀ ਚੋਣਾਂ ਲਈ 23 ਜੂਨ ਦੀ ਐਲਾਨ ਚੋਣ ਕਮੀਸ਼ਨਰ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਜ਼ਿਮਣੀ ਚੋਣਾਂ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ।

ਇਸ ਤੋਂ ਇਲਾਵਾ ਹੋਰ ਜਾਣਕਾਰੀ ਅਨੁਸਾਰ ਇਹਨਾਂ ਚੋਣਾਂ ਲਈ ਨੋਮੀਨੇਸ਼ਨ ਦੀ ਤਰੀਕ 30 ਮਈ ਰੱਖੀ ਗਈ ਹੈ ਤੇ ਆਖਰੀ ਤਾਰੀਕ 6 ਜੂਨ ਹੈ। ਇਸ ਤੋਂ ਇਲਾਵਾ ਇਸ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਤਾਰੀਕ 6 ਜੂਨ ਰੱਖੀ ਗਈ ਹੈ ਤੇ ਉਮੀਦਵਾਰ ਆਪਣੀ 9 ਜੂਨ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਚੋਣਾਂ ਲਈ ਤਿਆਰੀਆਂ 28 ਜੂਨ ਪੂਰੀਆਂ ਹੋ ਜਾਣਗੀਆਂ।

ਭਗਵੰਤ ਮਾਨ ਨੇ ਦਿੱਤਾ ਸੀ ਅਸਤੀਫ਼ਾ:- ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪੰਜਾਬ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ (Bhagwant Mann resigns from Lok Sabha seat) ਦਿੱਤਾ ਸੀ। ਉਹ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਇਕਲੌਤੇ ਮੈਂਬਰ ਸਨ, ਇਸ ਨਾਲ ‘ਆਪ’ ਹੁਣ ਲੋਕ ਸਭਾ ਵਿੱਚ ਪ੍ਰਤੀਨਿਧਤਾ ਖਤਮ ਹੋ ਗਈ ਸੀ।

ਲੋਕ ਸਭਾ ਸੀਟ ਲਈ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣ
ਲੋਕ ਸਭਾ ਸੀਟ ਲਈ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣਲੋਕ ਸਭਾ ਸੀਟ ਲਈ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣ

ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਸੰਗਰੂਰ ਲੋਕ ਸਭਾ ਉਪ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸਾਲ 2014 ਤੋਂ ਸੰਗਰੂਰ ਲੋਕ ਸਭਾ ਸੀਟ ਤੋਂ ਨੁਮਾਇੰਦੇ ਦੇ ਰੂਪ ਵਿੱਚ ਚੋਣ ਲੜੇ ਸਨ, ਪਰ ਉਨ੍ਹਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਭਗਵੰਤ ਮਾਨ ਤੋਂ ਪਹਿਲਾਂ ਇਸ ਸੀਟ 'ਤੇ ਜ਼ਿਆਦਾਤਰ ਅਕਾਲੀ ਦਲ ਤੇ ਕਾਂਗਰਸ ਦਾ ਕਬਜ਼ਾ ਸੀ। ਚੋਣ ਨਿਯਮਾਂ ਮੁਤਾਬਕ ਲੋਕ ਨੁਮਾਇੰਦੇ ਦੀ ਸੀਟ ਖਾਲੀ ਹੋਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣਾਂ ਕਰਵਾਈਆਂ ਜਾਣੀਆਂ ਹੁੰਦੀਆ ਹਨ। ਸਿਰਫ਼ ਵਿਸ਼ੇਸ਼ ਹਾਲਤਾਂ ਵਿੱਚ ਹੀ ਇਸ ਨਿਯਮ ਨੂੰ ਬਦਲਿਆ ਜਾ ਸਕਦਾ ਹੈ ਜਾਂ ਉਪ ਚੋਣ ਦਾ ਸਮਾਂ ਵਧਾਇਆ ਜਾ ਸਕਦਾ ਹੈ।

ਇਹ ਵੀ ਪੜੋ:- ਮਾਨ ਸਰਕਾਰ ਦਾ ਵੱਡਾ ਫੈਸਲਾ, ਪੇਪਰਲੈਸ ਹੋਵੇਗਾ ਇਸ ਵਾਰ ਦਾ ਬਜਟ

ETV Bharat Logo

Copyright © 2025 Ushodaya Enterprises Pvt. Ltd., All Rights Reserved.