ETV Bharat / city

ਸਰਬਉੱਤਮ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ CM ਚੰਨੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ - CM ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਅਧਿਆਪਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਰੋਲ ਮਾਡਲ ਬਣ ਕੇ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਬੱਚੇ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ।

ਸਰਬਉੱਤਮ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ CM ਚੰਨੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

author img

By

Published : Oct 3, 2021, 8:33 PM IST

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੀਐਮ ਚੰਨੀ ਨੇ ਕਿਹਾ ਕਿ ਅਧਿਆਪਨ ਇੱਕ ਉੱਤਮ ਪੇਸ਼ਾ ਹੈ ਅਤੇ ਅਸੀਂ ਸਾਰੇ ਅਧਿਆਪਕ ਭਾਈਚਾਰੇ ਵੱਲੋਂ ਰਾਸ਼ਟਰ ਨਿਰਮਾਣ ਲਈ ਨਿਭਾਈਆਂ ਜਾਂਦੀਆਂ ਵਧੀਆ ਸੇਵਾਵਾਂ ਲਈ ਉਨ੍ਹਾਂ ਦੇ ਰਿਣੀ ਹਾਂ। ਚੰਨੀ ਨੇ ਵਿਦਿਅਕ ਸੰਸਥਾਵਾਂ ਨੂੰ ਧਾਰਮਿਕ ਅਸਥਾਨਾਂ ਵਾਂਗ ਦੱਸਦਿਆਂ ਆਪਣੇ ਜੱਦੀ ਪਿੰਡ ਭਜੌਲੀ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ, “ਮੈਂ ਅੱਜ ਜੋ ਵੀ ਹਾਂ, ਮੇਰੇ ਸਕੂਲ ਦੇ ਅਧਿਆਪਕਾਂ ਦੀ ਬਦੌਲਤ ਹਾਂ।"

  • In his address on National Awards for Outstanding Teachers organised by Federation of Private Schools and Associations, Chief Minister @CharanjitChanni exhorted teachers to become role models in transforming destiny of students so as to make them the ideal citizens of the society pic.twitter.com/2rYKlix3Mg

    — CMO Punjab (@CMOPb) October 3, 2021 " class="align-text-top noRightClick twitterSection" data=" ">

ਅਧਿਆਪਕਾਂ ਨੂੰ ਮਾਵਾਂ ਦੇ ਤੁਲ ਦੱਸਦਿਆਂ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਗਿਆਨ ਵੰਡਣ ਲਈ ਜੀਅ ਤੋੜ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਦੱਸਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਲਈ ਉਨ੍ਹਾਂ ਦੇ ਫ਼ਰਜ਼ ਦੇ ਨਿਰਵਾਹ ਵਾਸਤੇ ਹੋਰ ਸੁਖਾਵਾਂ ਮਾਹੌਲ ਸਿਰਜਿਆ ਜਾਵੇਗਾ। ਉਨ੍ਹਾਂ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਰਾਬਰ ਲਾਭਦਾਇਕ ਸਿੱਧ ਹੋਵੇ।

ਚੰਨੀ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਲਈ ਆਪਣੇ ਸਮੇਂ ਦੇ ਹਰ ਪਲ ਦੀ ਸੁਚੱਜੀ ਵਰਤੋਂ ਕਰਨ। ਵਿਦਿਆਰਥੀਆਂ ਨੂੰ ਇੱਕ ਟੀਚਾ ਮਿੱਥਣ ਅਤੇ ਉਸਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ ਦੇ ਹੁਨਰ ਨੂੰ ਨਿਖਾਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਐਸੋਸੀਏਸ਼ਨ ਦਾ ਲੋਗੋ ਵੀ ਲਾਂਚ ਕੀਤਾ।

ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਰਬੋਤਮ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਪੁਰਸਕਾਰ ਦਿੱਤੇ, ਜਿਨ੍ਹਾਂ ਵਿੱਚ ਰਜਿੰਦਰ ਸ਼ਰਮਾ ਐਸ.ਐਮ.ਡੀ.ਆਰ. ਐਸ.ਡੀ. ਸਕੂਲ ਪਠਾਨਕੋਟ, ਮਹਿਕ ਦੂਨ ਇੰਟਰਨੈਸ਼ਨਲ ਸਕੂਲ, ਅਰਸ਼ਪਾਲ ਕੌਰ ਦੁਆਬਾ ਮਾਡਲ ਹਾਈ ਸਕੂਲ, ਪ੍ਰੀਤੀ ਮਾਊਂਟ ਕਾਰਮਲ ਸਕੂਲ, ਪਰਮਜੀਤ ਕੌਰ ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਖਵਿੰਦਰ ਇੰਟਰਨੈਸ਼ਨਲ ਫਤਹਿ ਅਕੈਡਮੀ, ਦਲਜੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਰਾਜਿੰਦਰ ਪਾਲ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਪੂਨਮ ਸ਼ਰਮਾ ਮਾਊਂਟ ਲਿਟੇਰਾ ਜ਼ੀ ਸਕੂਲ, ਰਾਜਵੀਰ ਕੌਰ ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਸ਼ਾਮਲ ਹਨ। ਉਨ੍ਹਾਂ ਨੇ ਜਸਵੰਤ ਕੌਰ ਦੇਵਗਨ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਸਮਾਜਕ ਕਾਰਜਾਂ ਲਈ "ਪੰਜਾਬ ਦਾ ਮਾਣ ਐਵਾਰਡ" ਨਾਲ ਨਿਵਾਜਿਆ।

ਇਹ ਵੀ ਪੜ੍ਹੋ:ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਕਿਹੋ-ਜਿਹੋ ਰਹਿਣ ਵਾਲੇ ਨੇ ਬਠਿੰਡਾ ਦੇ ਸਿਆਸੀ ਸਮੀਕਰਨ ?

ETV Bharat Logo

Copyright © 2024 Ushodaya Enterprises Pvt. Ltd., All Rights Reserved.