ਚੰਡੀਗੜ੍ਹ: ਭਾਜਪਾ ਦੀ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਦੇਹਾਂਤ ਹੋ ਗਿਆ ਹੈ। ਉਹ 1977-1982 ਅਤੇ 1987-1990 ਦੇ ਦੌਰਾਨ 2 ਵਾਰ ਹਰਿਆਣਾ ਤੋਂ ਅਤੇ 1998 ਵਿੱਚ ਇੱਕ ਵਾਰ ਦਿੱਲੀ ਤੋਂ ਵਿਧਾਇਕ ਬਣੀ। ਅਕੂਤਬਰ 1998 ਵਿੱਚ ਸੁਸ਼ਮਾ ਸਵਰਾਜ ਨੇ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ।
ਸੁਸ਼ਮਾ ਸਵਰਾਜ ਦਾ ਰਾਜਨੀਤਿਕ ਸਫ਼ਰ
- ਸੁਸ਼ਮਾ ਸਵਰਾਜ ਚਾਰ ਸਾਲ ਤੱਕ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਮੈਂਬਰ ਰਹਿ ਚੁੱਕੀ ਹੈ।
- ਸੁਸ਼ਮਾ ਸਵਰਾਜ ਚਾਰ ਸਾਲ ਹਰਿਆਣਾ ਵਿੱਚ ਜਨਤਾ ਪਾਰਟੀ ਦੀ ਪ੍ਰਧਾਨ ਦੇ ਅਹੁਦੇ 'ਤੇ ਰਹੇ।
- 1977 'ਚ ਜਦੋ ਸੁਸ਼ਮਾ ਸਵਰਾਜ ਨੇ ਹਰਿਆਣਾ ਕੈਬਿਨਟ ਮੰਤਰੀ ਦੇ ਰੂਪ ' ਚ ਸੁੱਹ ਚੁੱਕੀ ਸੀ ਤਾ ਇਹ ਪਹਿਲੀ ਵਾਰ ਵਿਧਾਨ ਸਭਾ ਦਾ ਲਈ ਚੁਣੇ ਗਏ ਸਨ।
- ਸੁਸ਼ਮਾ ਸਵਰਾਜ ਭਾਰਤ 'ਚ ਸਭ ਤੋ ਘੱਟ ਉਮਰ ਦੀ ਹਰਿਆਣਾ ਸਰਕਾਰ 'ਚ ਕੈਬਿਨੇਟ ਮੰਤਰੀ ਬਣੀ ਅਤੇ ਇਨ੍ਹਾਂ ਨੇ 1977 ਤੋਂ 1979 ਤੱਕ ਸਮਾਜਿਕ ਕਲਿਆਣ, ਰੁਜ਼ਗਾਰ ਅਜਿਹੇ 8 ਅਹੁਦੇ ਸੰਭਾਲੇ।
- 1987 'ਚ ਸੁਸ਼ਮਾ ਸਵਰਾਜ ਹਰਿਆਣਾ ਵਿਧਾਨ ਸਭਾ ਤੋਂ ਫਿਰ ਚੁਣੀ ਗਈ।
- ਅ੍ਰਪੈਲ 1990 'ਚ ਫਿਰ ਸੁਸ਼ਮਾ ਸਵਰਾਜ ਨੂੰ ਰਾਜ ਸਭਾ ਦੀ ਮੈਂਬਰ ਚੁਣਿਆ ਗਿਆ।
- 1996 'ਚ ਸੁਸ਼ਮਾ ਸਵਰਾਜ 11ਵੀ ਲੋਕ ਸਭਾ ਦੇ ਦੂਜੀ ਵਾਰ ਮੈਂਬਰ ਬਣੇ
- 1996 'ਚ ਅਟਲ ਵਿਹਾਰੀ ਬਾਜਪਾਈ ਦੀ 13 ਦਿਨਾਂ ਦੀ ਸਰਕਾਰ ਦੌਰਾਨ ਇਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਨ ਦੀ ਕੇਂਦਰੀ ਕੈਬਿਨਟ ਮੰਤਰੀ ਦਾ ਅਹੁਦਾ ਸੰਭਾਲਿਆ।
- 1998 'ਚ ਸੁਸ਼ਮਾ ਸਵਰਾਜ ਨੂੰ ਤੀਸਰੀ ਵਾਰ 12ਵੀ ਲੋਕ ਸਭਾ ਦੀ ਮੈਂਬਰ ਫਿਰ ਚੁਣੇ ਗਏ
- 13 ਅਕੂਤਬਰ ਤੋਂ 3 ਦਸੰਬਰ 1998 ਤੱਕ ਇਹ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਚੁਣੀ ਗਈ
- ਨਵੰਬਰ 1998 ' ਚ ਸੁਸ਼ਮਾ ਸਵਰਾਜ ਦਿੱਲੀ ਵਿਧਾਨ ਸਭਾ ਦੇ ਹੋਜ ਖਾਸ ਖੇਤਰ ਚੁਣੇ ਗਏ, ਪਰ ਇਨ੍ਹਾਂ ਨੇ ਲੋਕ ਸਭਾ ਸੀਟ ਨੂੰ ਬਰਕਰਾਰ ਰੱਖਣ ਲਈ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ
- ਅ੍ਰਪੈਲ 2000 'ਚ ਸੁਸ਼ਮਾ ਸਵਰਾਜ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ
- 30 ਸਤੰਬਰ 2000 ਤੋਂ 29 ਜਨਵਰੀ 2003 ਤੱਕ ਇਨ੍ਹਾਂ ਨੂੰ ਸੂਚਨਾ ਪ੍ਰਸਾਰਨ ਮੰਤਰੀ ਬਣਾਇਆ ਗਿਆ
- 29 ਜਨਵਰੀ 2003 ਤੋਂ 22 ਮਈ 2004 ਤੱਕ ਸੁਸ਼ਮਾ ਸਵਰਾਜ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਣੇ
- ਅ੍ਰਪੈਲ 2006 'ਚ ਸੁਸ਼ਮਾ ਸਵਰਾਜ ਨੂੰ ਰਾਜ ਸਭਾ ਦੇ ਮੈਂਬਰ ਬਣੇ
- 16 ਮਈ 2009 ਨੂੰ ਸੁਸ਼ਮਾ ਸਵਰਾਜ ਨੂੰ 6 ਵਾਰ 15ਵੀ ਲੋਕ ਸਭਾ ਦੇ ਮੈਂਬਰ ਬਣੇ
- 21 ਦਸੰਬਰ 2009 ਨੂੰ ਸੁਸ਼ਮਾ ਸਵਰਾਜ ਵਿਰੋਧੀ ਧਿਰ ਦੀ ਪਹਿਲੀ ਮਹਿਲਾ ਨੇਤਾ ਬਣੀ
- 26 ਮਈ 2014 ਨੂੰ ਸੁਸ਼ਮਾ ਸਵਰਾਜ ਭਾਰਤ ਸਰਕਾਰ ' ਚ ਵਿਦੇਸ਼ ਮਾਮਲੇ ਦੀ ਕੇਂਦਰੀ ਮੰਤਰੀ ਬਣੀ।