ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੰਤਰੀ ਰਾਣਾ ਗੁਰਜੀਤ ਵਿਚਾਲੇ ਚੱਲ ਰਹੀ ਬਿਆਨਬਾਜ਼ੀ ਦੌਰਾਨ ਸੁਖਪਾਲ ਸਿੰਘ ਖਹਿਰਾ ਸਿੱਧੂ ਦੇ ਹੱਕ ਵਿੱਚ (Sukhpal Khaira in favor of Navjot Singh Sidhu) ਉੱਤਰੇ ਹਨ। ਖਹਿਰਾ ਨੇ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਰਾਣਾ ਗੁਰਜੀਤ ਭ੍ਰਿਸ਼ਟ ਅਤੇ ਦਾਗੀ ਹੈ, ਜੋ ਰਾਜਨੀਤੀ ਵਿੱਚ ਦਲਾਲ ਵਾਂਗ ਕੰਮ ਕਰ ਰਿਹਾ ਹੈ।
ਇਹ ਵੀ ਪੜੋ: ਲਿੰਚਿੰਗ ਦੇ ਨਾਂ ’ਤੇ Politics ਸ਼ੁਰੂ ਹੋ ਗਈ ਹੈ
‘ਰਾਣਾ ਗੁਰਜੀਤ ਭ੍ਰਿਸ਼ਟ ਅਤੇ ਦਾਗੀ‘
ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ‘ਦੋਸਤੋ, ਰਾਣਾ ਗੁਰਜੀਤ ਨੂੰ ਨਵਜੋਤ ਸਿੰਘ ਸਿੱਧੂ ਜੋ ਕਿ ਇੱਕ ਬੇਦਾਗ਼ ਅਤੇ ਇਮਾਨਦਾਰ ਲੀਡਰ ਹੈ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਣੀ ਚਾਹੀਦੀ ਹੈ। ਇਹ ਭ੍ਰਿਸ਼ਟ ਅਤੇ ਦਾਗ਼ੀ ਆਗੂ ਰਾਜਨੀਤੀ ਵਿੱਚ ਇੱਕ “ਦਲਾਲ” ਦਾ ਕੰਮ ਕਰ ਰਿਹਾ ਹੈ ਜੋ ਕਿ ਲੋਕਾਂ ਦੇ ਦਿੱਤੇ ਫ਼ਤਵੇ ਨੂੰ ਵੇਚਕੇ ਸ਼ਰਾਬ ਅਤੇ ਖੰਡ ਦੀਆਂ ਮਿੱਲਾਂ ਲਗਾਉਂਦਾ ਹੈ ਅਤੇ ਸਰਕਾਰ ਦੀ ਆੜ ਵਿੱਚ ਰੱਜਕੇ ਟੈਕਸ ਚੋਰੀ ਕਰਦਾ ਹੈ। UP ਦੀਆਂ ਆਪਣੀਆਂ ਚਾਰ ਖੰਡ ਮਿੱਲਾਂ ਅਤੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਹ ਕਾਂਗਰਸ ਵਿੱਚ ਰਹਿਕੇ BJP ਦੇ ਟਾਊਟ ਵਜੋਂ ਕੰਮ ਕਰਦਾ ਹੈ। ਨਵਜੋਤ ਸਿੱਧੂ ਨੇ ਤਾਂ MP ਰਾਜ ਸਭਾ ਵੀ ਛੱਡੀ ਹੈ ਜਦ ਕਿ ਇਹ ਦਾਗ਼ੀ ਰਾਣਾ ਗੁਰਜੀਤ ਅਮਿਤ ਬਹਾਦੁਰ ਵਰਗੇ ਆਪਣੇ ਰੋਟੀ ਬਣਾਉਣ ਵਾਲੇ ਕਰਿੰਦਿਆਂ ਨੂੰ ਵਰਤ ਕੇ ਬੇਨਾਮੀ ਰੇਤ ਮਾਫੀਆ ਦਾ ਕੰਮ ਕਰਦਾ ਹੈ। ਯਾਦ ਰਹੇ ਕਿ ਅੱਜ ਵੀ ਰਾਣਾ ਗੁਰਜੀਤ ਦੀ ਉਸ ਬੇਨਾਮੀ ਫ਼ਰਮ ਦਾ 25 ਕਰੋੜ ਪੰਜਾਬ ਸਰਕਾਰ ਨੇ ਜ਼ਬਤ ਕੀਤਾ ਹੋਇਆ ਹੈ ਇਸ ਲਈ ਇਸ ਨੂੰ ਮੰਤਰੀ ਬਣਾਉਣਾ ਹੀ ਸਿਧਾਂਤਿਕ ਤੋਰ ਤੇ ਗਲਤ ਸੀ। ਜੇਕਰ ਇਸ ਦਾਗ਼ੀ ਨੂੰ ਹੀ ਮੰਤਰੀ ਬਣਾਉਣਾ ਸੀ ਤਾਂ ਫਿਰ ਹੋਰਨਾਂ ਕਾਂਗਰਸੀ ਮੰਤਰੀਆਂ ਨੂੰ ਕੱਢਣ ਦੀ ਕੀ ਲੋੜ ਸੀ ਜਦਕਿ ਉਨ੍ਹਾਂ ਖ਼ਿਲਾਫ਼ ਸਿਰਫ ਇਲਜ਼ਾਮ ਸਨ ਪਰੰਤੂ ਇਸ ਦਾਗ਼ੀ ਮੰਤਰੀ ਖ਼ਿਲਾਫ਼ ਤੱਥਾਂ ਦੇ ਅਧਾਰ ਤੇ ਸਬੂਤ ਅੱਜ ਵੀ ਹਨ?
ਦਰਅਸਲ ਪੰਜਾਬ ਸਰਕਾਰ 'ਚ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਨੇ ਸੂਬਾ ਪ੍ਰਧਾਨ ਨਵਜੋਤ ਸਿੱਧੂ 'ਤੇ ਹਮਲਾ ਬੋਲਿਆ ਸੀ। ਰਾਣਾ ਨੇ ਸਿੱਧੂ ਨੂੰ ਭਾੜੇ ਦਾ ਨੇਤਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਵਿੱਚ ਸਿਰਫ਼ ਸੀਐਮ ਬਣਨ ਲਈ ਆਏ ਹਨ ਤੇ ਚੋਣਾਂ ਤੱਕ ਉਹ ਕਾਂਗਰਸ ਵਿੱਚ ਰਹਿਣਗੇ ਜਾਂ ਨਹੀਂ, ਇਹ ਵੀ ਪੱਕਾ ਨਹੀਂ ਹੈ।
ਇਹ ਵੀ ਪੜੋ: ਡੇਰਾ ਪ੍ਰੇਮੀ ਬਿੱਟੂ ਕਤਲ ਕਾਂਡ ਦੀ ਜਾਂਚ ਕਰਨ ਲਈ ਤਿਆਰ ਹੋਈ CBI, ਹਾਈਕੋਰਟ ’ਚ ਦਾਖ਼ਲ ਕੀਤਾ ਜਵਾਬ