ਚੰਡੀਗੜ੍ਹ: ਬੀਤੇ ਦਿਨੀਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਹੋਏ ਧਮਾਕੇ ਨੇ ਪੂਰੇ ਸੂਬੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਿਸ ਤੋਂ ਬਾਅਦ ਸਰਕਾਰ ਵਲੋਂ ਸੂਬੇ 'ਚ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਇਸ ਹਾਦਸੇ 'ਚ ਇੱਕ ਦੀ ਮੌਤ ਅਤੇ ਕਈ ਜ਼ਖ਼ਮੀ ਵੀ ਹੋ ਗਏ।
ਜਿਸ ਤੋਂ ਬਾਅਦ ਉਪ ਮੁੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਲੁਧਿਆਣਾ ਬੰਬ ਬਲਾਸਟ ਮਾਮਲੇ 'ਚ ਦੇ ਪਿੱਛੇ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਜਿਸ ਦੀ ਭਲਕੇ ਸ਼ਨੀਵਾਰ ਨੂੂੰ ਡੀ.ਜੀ.ਪੀ ਵੱਡੇ ਖੁਲਾਸੇ ਕਰਨਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਠਾਏ ਸਵਾਲਾਂ ਅਤੇ ਸਰਕਾਰ ਆਉਣ 'ਤੇ ਅਫ਼ਸਰਾਂ 'ਤੇ ਸੰਜਮ ਰੱਖਣ ਦੇ ਬਿਆਨ 'ਤੇ ਰੰਧਾਵਾ ਨੇ ਜਵਾਬ ਦਿੰਦਿਆਂ ਕਿਹਾ, ਪਹਿਲਾਂ ਦਿੱਲੀ ਨੂੰ ਲਗਾਮ ਲਗਾਓ ਕੇਜਰੀਵਾਲ ਸਾਹਿਬ ਤੁਸੀ ਦੇਸ਼ ਭਗਤ ਹੋ, ਪਰ ਤੁਹਾਡੇ ਨਾਲੋਂ ਵੱਧ ਲੜਾਈਆਂ ਸਾਡੇ ਪਰਿਵਾਰਾਂ ਨੇ ਲੜੀਆਂ ਹਨ, ਤੇ ਅੱਤਵਾਦ ਦੇਖਿਆ ਹੈ, ਅਸੀ ਤੁਹਾਡੇ ਤੋਂ ਸਿੱਖਿਆ ਨਹੀਂ ਲੈਣੀ।
ਕੇਜਰੀਵਾਲ ਦੱਸੇ ਮਜੀਠੀਆ ਸਮੱਗਲਰ ਹੈ ਜਾਂ ਨਹੀਂ? ਤੁਸੀਂ ਮਾਫ਼ੀ ਮੰਗੀ ਸੀ ਜਾਂ ਨਹੀਂ? ਰੰਧਾਵਾ ਨੇ ਕਿਹਾ ਕਿ ਮੇਰੀ ਪੁਲਿਸ ਕਿਸੇ ਤੋਂ ਨਹੀਂ ਡਰਦੀ, ਜਿਸ ਨੇ ਅੱਤਵਾਦ ਨੂੰ ਖਤਮ ਕੀਤਾ ਹੈ, ਡੀ.ਜੀ.ਪੀ 'ਤੇ ਦੋਸ਼ ਲਗਾ ਰਿਹਾ ਹੈ, ਅੱਤਵਾਦ ਦੇ ਦੌਰ 'ਚ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।
ਇਹ ਵੀ ਪੜੋ:- ਪੁਲਿਸ ਅਧਿਕਾਰੀਆਂ ਦੇ ਕੰਮ 'ਚ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਾਂਗੇ: ਅਰਵਿੰਦ ਕੇਜਰੀਵਾਲ