ETV Bharat / city

ਅਕਾਲੀ ਦਲ ਨੇ ਬਗਾਵਤ ਨਾਲ ਨਜਿੱਠਣ ਲਈ ਬਣਾਈ ਅਨੁਸ਼ਾਸਨੀ ਕਮੇਟੀ

ਸ਼੍ਰੋਮਣੀ ਅਕਾਲੀ ਦਲ ਨੇ ਬਗਾਵਤੀ ਸੁਰਾਂ ਨੂੰ ਰੋਕਣ ਲਈ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੀ ਅਗਵਾਈ ਸਿਕੰਦਰ ਸਿੰਘ ਮਲੂਕਾ ਕਰਨਗੇ।

ਅਕਾਲੀ ਦਲ ਨੇ ਬਗਾਵਤ ਨਾਲ ਨਜਿੱਠਣ ਲਈ ਬਣਾਈ ਅਨੁਸ਼ਾਸਨੀ ਕਮੇਟੀ
ਅਕਾਲੀ ਦਲ ਨੇ ਬਗਾਵਤ ਨਾਲ ਨਜਿੱਠਣ ਲਈ ਬਣਾਈ ਅਨੁਸ਼ਾਸਨੀ ਕਮੇਟੀ
author img

By

Published : Aug 9, 2022, 10:40 AM IST

Updated : Aug 9, 2022, 12:11 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤੀ ਸੁਰ ਛਿੜ ਗਏ ਹਨ, ਜਿਸ ਨੂੰ ਲੈ ਤੇ ਪਾਰਟੀ ਸਤਰਕ ਹੋ ਗਈ ਹੈ। ਇਸੇ ਬਗਾਵਤੀ ਸੁਰਾਂ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਸਿਕੰਦਰ ਸਿੰਘ ਮਲੂਕਾ ਕਰਨਗੇ। ਇਸ ਦੇ ਨਾਲ ਹੀ ਇਸ ਕਮੇਟੀ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਅਤੇ ਡਾ. ਸੁਖਵਿੰਦਰ ਸੁੱਖੀ ਵੀ ਮੈਂਬਰ ਹਨ।

ਇਹ ਵੀ ਪੜੋ: ਇੱਕ ਵਾਰ ਫਿਰ ਕਸੁੱਤੇ ਫਸੇ ਮੰਤਰੀ ਲਾਲਜੀਤ ਭੁੱਲਰ !, ਲਾਲ ਕਿਲ੍ਹੇ ’ਤੇ ਹੋਈ ਹਿੰਸਾ...

ਇਸ ਸਬੰਧੀ ਅਕਾਲੀ ਦਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਹਰ ਨਜ਼ਰੀਏ ਦਾ ਸਵਾਗਤ ਹੈ, ਪਰ ਪਾਰਟੀ ਵਿੱਚ ਕੋਈ ਵੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਾਰਟੀ ਵਿੱਚ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਨੂੰ ਅਫਵਾਹਾਂ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਸਮੱਗਰੀ ਪ੍ਰਦਾਨ ਕਰਨ ਵਾਲੀ ਕਿਸੇ ਵੀ ਗਤੀਵਿਧੀ ਲਈ ਕੋਈ ਥਾਂ ਨਹੀਂ ਹੈ।

  • Every view for strengthening the party is welcome but only on the legitimate party platform. No indiscipline will be tolerated. There is no place for any activity which provides material to the enemies of the party, Panth & Punjab for spreading rumours & misinformation. 2/2 pic.twitter.com/zwohPvTY7c

    — Shiromani Akali Dal (@Akali_Dal_) August 8, 2022 " class="align-text-top noRightClick twitterSection" data=" ">

ਦੱਸ ਦਈਏ ਕੀ ਅਕਾਲੀ ਦਲ 'ਚ ਪਿਛਲੇ ਕੁਝ ਦਿਨਾਂ ਤੋਂ ਬਾਗੀ ਸੁਰ ਖੜੇ ਹੋ ਰਹੇ ਹਨ। ਵਿਧਾਇਕ ਮਨਪ੍ਰੀਤ ਇਆਲੀ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ ਤੇ ਕਈ ਹੋਰ ਆਗੂ ਪਾਰਟੀ ਦੇ ਫੈਸਲਿਆਂ ’ਤੇ ਸਵਾਲ ਖੜੇ ਕਰ ਰਹੇ ਹਨ, ਜਿਸ ਕਾਰਨ ਇਹ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਵਾਰ ਫਿਰ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਰਟੀ ਦੇ ਪ੍ਰਮੁੱਖ ਆਗੂ ਵੀ ਆਪਣੀ ਛਵੀਂ ਨਹੀਂ ਬਚਾ ਸਕੇ।

ਇਹ ਵੀ ਪੜੋ: ਪੁਲਿਸ ਨੇ ਫਿਲਮੀ ਸਟਾਈਲ ‘ਚ ਫੜੇ ਮੁਲਜ਼ਮ, ਦੇਖੋ ਵੀਡੀਓ

ਅਕਾਲੀ ਦਲ ਨੇ ਝੂੰਦਾਂ ਕਮੇਟੀ ਬਣਾਈ: ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਅਕਾਲੀ ਦਲ ਨੇ ਜਾਂਚ ਲਈ ਸੀਨੀਅਰ ਆਗੂ ਇਕਬਾਲ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ। ਜਿਸ ਦੀ ਰਿਪੋਰਟ ਹਾਲ ਹੀ ਵਿੱਚ ਪੇਸ਼ ਕੀਤੀ ਗਈ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਪਾਰਟੀ ਮੁਖੀ ਨੂੰ ਬਦਲਣ ਦੀ ਕੋਈ ਗੱਲ ਨਹੀਂ ਹੋਈ। ਸੁਖਬੀਰ ਬਾਦਲ ਨੇ ਪਾਰਟੀ ਦੀ ਸਮੁੱਚੀ ਕਾਰਜਕਾਰਨੀ ਭੰਗ ਕਰ ਦਿੱਤੀ ਹੈ।

ਸਮੁੱਚੀ ਕਾਰਜਕਾਰਨੀ ਭੰਗ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਪੁਨਰਗਠਨ ਦੇ ਨਾਲ-ਨਾਲ ਕਈ ਹੋਰ ਬਦਲਾਅ ਲਿਆਉਣ ਲਈ ਜ਼ਮੀਨੀ ਪੱਧਰ ਦੇ ਪਾਰਟੀ ਕੇਡਰ ਅਤੇ ਸੀਨੀਅਰ ਸਾਥੀਆਂ ਨਾਲ ਕੀਤੇ ਜਾਣ ਵਾਲੇ ਸਲਾਹ-ਮਸ਼ਵਰਿਆਂ ਤੋਂ ਇਲਾਵਾ, ਪਾਰਟੀ ਪ੍ਰਧਾਨ ਵੱਖੋ-ਵੱਖ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਤੇ ਸਿਆਸੀ ਚਿੰਤਕਾਂ ਦੇ ਨਾਲ-ਨਾਲ ਸਮਾਜ ਦੇ ਵੱਖੋ-ਵੱਖਰੇ ਵਰਗਾਂ ਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ-ਵਟਾਂਦਰੇ ਕਰਨਗੇ।

ਝੂੰਦਾ ਕਮੇਟੀ ਦੀ ਰਿਪੋਰਟ ‘ਤੇ ਬਵਾਲ: ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਨ। ਉਹਨਾਂ ਨੇ ਕਿਹਾ ਸੀ ਕਿ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਪਹਿਲਾਂ ਇਸ ਰਿਪੋਰਟ ਨੂੰ ਸਮੀਖਿਆ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਹੈ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕੀ ਰਿਪੋਰਟ ਸਿੱਧੀ ਕੋਰ ਕਮੇਟੀ ਵਿੱਚ ਕਿਉਂ ਭੇਜੀ ਗਈ ਹੈ।

ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਕੀਤਾ ਸੀ ਬਾਈਕਾਟ: ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਬਿਨਾ ਸਹਾਲ ਲਏ ਇਹ ਫੈਸਲਾ ਲਿਆ ਗਿਆ ਹੈ, ਉਹ ਭਾਜਪਾ ਦਾ ਸਮਰਥਨ ਨਹੀਂ ਕਰਨਗੇ।

ਜਾਖੜ ਨੇ ਸਾਧੇ ਸੁਖਬੀਰ ’ਤੇ ਨਿਸ਼ਾਨੇ: ਭਾਜਪਾ ਆਗੂ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਰ ਨਹੀਂ ਸਕਦਾ। ਉਹਨਾਂ ਨੇ ਕਿਹਾ ਕਿ ਲੋਕ ਅਕਾਲੀ ਦਲ ਨੂੰ ਤਾਂ ਪਸੰਦ ਕਰਦੇ ਹਨ, ਪਰ ਮੌਜੂਦਾ ਲੀਡਰਸ਼ਿਪ ਤੋਂ ਦੁਖੀ ਅਤੇ ਨਾਪਸੰਦ ਹਨ, ਜਿਸ ਕਾਰਨ ਅਕਾਲੀ ਦਲ ਦੀ ਹਾਰ ਹੋ ਰਹੀ ਹੈ।

Last Updated : Aug 9, 2022, 12:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.