ETV Bharat / city

ਸੁਖਬੀਰ ਬਾਦਲ ਝੋਨੇ ਦੀ ਟਰਾਲੀ ਲੈ ਕੇ ਪਹੁੰਚੇ FCI ਦਫ਼ਤਰ - ਕੇਂਦਰ ਸਰਕਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ (President Sukhbir Singh Badal) ਆਪ ਝੋਨੇ ਦੀ ਭਰੀ ਟਰਾਲੀ ਲੈ ਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ ਦਫ਼ਤਰ ਪਹੁੰਚੇ ਅਤੇ ਉਥੇ ਅਧਿਕਾਰੀਆਂ ਵੱਲੋਂ ਝੋਨੇ ਵਿੱਚ ਨਮੀ ਦੀ ਮਾਤਰਾ ਚੈੱਕ ਕਰਵਾਈ।

ਸੁਖਬੀਰ ਬਾਦਲ ਝੋਨੇ ਦੀ ਟਰਾਲੀ ਲੈ ਕੇ ਪਹੁੰਚੇ FCI ਦਫ਼ਤਰ

author img

By

Published : Oct 1, 2021, 7:46 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਮੇਂ ਸਿਰ ਲੋੜੀਂਦੇ ਪ੍ਰਬੰਧ ਕਰਨ ਵਿਚ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਝੋਨੇ ਦੀ ਖਰੀਦ 10 ਦਿਨਾਂ ਲਈ ਮੁਲਤਵੀ ਕਰਵਾਈ ਹੈ।

ਅਕਾਲੀ ਦਲ ਦੇ ਪ੍ਰਧਾਨ (President Sukhbir Singh Badal) ਆਪ ਝੋਨੇ ਦੀ ਭਰੀ ਟਰਾਲੀ ਲੈ ਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ ਦਫ਼ਤਰ ਪਹੁੰਚੇ ਅਤੇ ਉਥੇ ਅਧਿਕਾਰੀਆਂ ਵੱਲੋਂ ਝੋਨੇ ਵਿੱਚ ਨਮੀ ਦੀ ਮਾਤਰਾ ਚੈੱਕ ਕਰਵਾਈ। ਡਿਪਟੀ ਮੈਨੇਜਰ ਪੱਧਰ ਦੇ ਅਫ਼ਸਰ ਦੀ ਹਾਜ਼ਰੀ ਵਿੱਚ ਅਜਿਹਾ ਕੀਤਾ ਗਿਆ 'ਤੇ ਨਮੀ ਦੀ ਮਾਤਰਾ 12.9 ਪਾਈ ਗਈ। ਜਦਕਿ ਖਰੀਦ ਵਿੱਚ ਨਮੀ ਦੀ ਮਾਤਰਾ ਦੀ ਇਜਾਜ਼ਤ 17 ਫੀਸਦੀ ਤੱਕ ਹੈ।

ਸੁਖਬੀਰ ਬਾਦਲ ਝੋਨੇ ਦੀ ਟਰਾਲੀ ਲੈ ਕੇ ਪਹੁੰਚੇ FCI ਦਫ਼ਤਰ

ਐਫ. ਸੀ .ਆਈ ਦੇ ਦਫ਼ਤਰ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਕਿਹਾ ਕਿ ਝੋਨੇ ਦੀ ਖਰੀਦ, ਜੋ ਸ਼ੁੱਕਰਵਾਰ ਨੂੰ ਸ਼ੁਰੂ ਹੋਣੀ ਚਾਹੀਦੀ ਸੀ, ਉਹ 10 ਦਿਨ ਲਈ ਮੁਲਤਵੀ ਕਰਵਾ ਦਿੱਤੀ ਗਈ ਹੈ। ਇਸ ਨਾਲ ਸੂਬੇ ਦਾ ਅਰਥਚਾਰਾ ਤਬਾਹੀ ਵੱਲ ਜਾਵੇਗਾ।

ਉਹਨਾਂ ਕਿਹਾ ਕਿ ਕਿਸਾਨਾਂ ਨੇ ਅਗਾਉਂ ਯੋਜਨਾਬੰਦੀ ਕੀਤੀ ਸੀ 'ਤੇ ਪਿਛਲੇ ਕੁਝ ਦਿਨ੍ਹਾਂ ਤੋਂ ਵਾਢੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਝੋਨਾ ਮੰਡੀਆਂ ਵਿੱਚ ਪਹੁੰਚਣਾ ਸ਼ੁਰੂ ਵੀ ਹੋ ਗਿਆ ਪਰ ਹੁਣ ਅਚਨਚੇਤ ਖਰੀਦ ਪ੍ਰਕਿਰਿਆ ਮੁਲਤਵੀ ਕਰਨ ਨਾਲ ਨਾ ਸਿਰਫ਼ ਕਿਸਾਨ ਖੱਜਲ ਖੁਆਰ ਹੋਣਗੇ, ਬਲਕਿ ਇਸ ਨਾਲ ਖ਼ਰਾਬ ਮੌਸਮ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਰੁਲ ਵੀ ਸਕਦੀ ਹੈ।

ਉਹਨਾਂ ਕਿਹਾ ਕਿ ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੂੰ ਆਪਣੀਆਂ ਏਜੰਸੀਆਂ ਰਾਹੀਂ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਵਾਉਣੀ ਚਾਹੀਦੀ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨ ਕੇਂਦਰ ਸਰਕਾਰ ਦੀ ਹਦਾਇਤ ਕਾਰਨ ਖਰੀਦ ਵਿੱਚ ਦੇਰੀ ਨਾਲ ਮੁਸ਼ਕਿਲਾਂ ਨਾ ਝੱਲਣ।

ਇਸ ਸਾਰੇ ਮਾਮਲੇ ਨੂੰ ਪੰਜਾਬ ਸਰਕਾਰ ਵੱਲੋਂ ਰਚੀ ਸਾਜ਼ਿਸ਼ ਕਰਾਰ ਦਿੰਦਿਆਂ ਸੁਖਬੀਰ ਬਾਦਲ (President Sukhbir Singh Badal) ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ 15 ਦਿਨ੍ਹਾਂ ਤੋਂ ਆਪਣੀ ਅੰਦਰੂਨੀ ਲੜਾਈ ਵਿੱਚ ਰੁੱਝੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇਸਦੇ ਆਗੂ ਮੁੱਖ ਮੰਤਰੀ ਦੇ ਅਹੁਦੇ ਵਾਲੀ ਸਿਖਰਲੀ ਕੁਰਸੀ ਲਈ ਆਪਸ ਵਿੱਚ ਲੜਦੇ ਰਹੇ।

ਫਿਰ ਕੁਝ ਦਿਨ੍ਹਾਂ ਬਾਅਦ ਵੱਖ-ਵੱਖ ਮਹਿਕਮੇ ਹਾਸਿਲ ਕਰਨ ਦੀ ਭੱਜ ਦੌੜ ਵਿੱਚ ਲੰਘ ਗਏ 'ਤੇ ਫਿਰ ਪ੍ਰਦੇਸ਼ ਕਾਂਗਰਸ ਮੁਖੀ ਨੇ ਅਸਤੀਫ਼ੇ ਦਾ ਡਰਾਮਾ ਕੀਤਾ। ਉਹਨਾਂ ਕਿਹਾ ਕਿ ਇਸ ਕਾਰਨ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਇਸ ਵੇਲੇ ਸੂਬੇ ਕੋਲ ਬਾਰਦਾਨਾ ਨਹੀਂ ਹੈ। ਲੇਬਰ 'ਤੇ ਟਰਾਂਸਪੋਰਟ ਦੇ ਟੈਂਡਰ ਹੁਣ ਤੱਕ ਨਹੀਂ ਹੋਏ।

ਸੁਖਬੀਰ ਬਾਦਲ (President Sukhbir Singh Badal) ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਆਪਣਾ ਖਿਲਾਰਨਾ ਨਿਬੇੜਨ ਅਤੇ ਇਹ ਯਕੀਨੀ ਬਣਾਉਣ ਕਿ ਸੂਬਾ ਸਰਕਾਰ ਦੀ ਤਿਆਰੀ ਵਿੱਚ ਨਾਕਾਮ ਰਹਿਣ ਕਾਰਨ ਪੰਜਾਬ ਦਾ ਕਿਸਾਨ ਮੁਸ਼ਕਿਲਾਂ ਨਾ ਝੱਲੇ।

ਇਸ ਤੋਂ ਪਹਿਲਾਂ ਸੁਖਬੀਰ ਬਾਦਲ (President Sukhbir Singh Badal) ਨੇ ਐਫ. ਸੀ. ਆਈ ਦੇ ਅਧਿਕਾਰੀਆਂ ਨਾਲ ਉਹਨਾਂ ਦੇ ਦਫ਼ਤਰ ਵਿੱਚ ਮੁਲਾਕਾਤ ਵੀ ਕੀਤੀ 'ਤੇ ਉਹਨਾਂ ਨੁੰ ਆਖਿਆ ਕਿ ਉਹ ਕੇਂਦਰ ਸਰਕਾਰ ਨੂੰ ਸਪੱਸ਼ਟ ਰਿਪੋਰਟ ਭੇਜਣ ਕਿ ਪੰਜਾਬ ਵਿੱਚ ਝੋਨਾ ਖਰੀਦ ਲਈ ਤਿਆਰ ਹੈ 'ਤੇ ਸੂਬੇ ਦੇ ਝੋਨੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਨਹੀਂ ਹੈ।

ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ (Central Government) ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਅਤੇ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਤਾਂ ਫਿਰ ਅਕਾਲੀ ਦਲ ਇਸ ਮਾਮਲੇ 'ਤੇ ਸੂਬੇ ਦੇ ਕਿਸਾਨਾਂ ਨਾਲ ਨਿਆਂ ਹੋਣਾ ਯਕੀਨੀ ਬਣਾਉਣ ਲਈ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ

ETV Bharat Logo

Copyright © 2025 Ushodaya Enterprises Pvt. Ltd., All Rights Reserved.