ਚੰਡੀਗੜ੍ਹ: ਅਕਸਰ ਹੀ ਸਿਆਸਤਦਾਨ ਇੱਕ ਦੂਜੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦੇ ਰਹਿੰਦੇ ਹਨ। ਮੌਕਾ ਕੋਈ ਵੀ ਹੋਵੇ ਪਰ ਸਿਆਸਤਦਾਨ ਖਾਲੀ ਨਹੀਂ ਜਾਣ ਦਿੰਦੇ, ਗੱਲ ਕਰ ਰਹੇ ਹਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਦੂਸ਼ਣ ਵਾਲੇ ਬਿਆਨ 'ਤੇ ਭੜਕ ਗਏ ਅਤੇ ਟਵੀਟ ਕਰ ਕਿਹਾ, ਕਿ ਉਨ੍ਹਾਂ ਨੇ ਦਿੱਲੀ ਦੇ ਵਧਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
-
Delhi CM @ArvindKejriwal should stop holding Punjab farmers responsible for pollution in Delhi & look inward instead. This isn’t the first time Kejriwal has shown his anti-Punjab mindset, he had earlier called for closing down 4 power plants of Punjab to the Supreme Court.
— Sukhbir Singh Badal (@officeofssbadal) October 18, 2021 " class="align-text-top noRightClick twitterSection" data="
">Delhi CM @ArvindKejriwal should stop holding Punjab farmers responsible for pollution in Delhi & look inward instead. This isn’t the first time Kejriwal has shown his anti-Punjab mindset, he had earlier called for closing down 4 power plants of Punjab to the Supreme Court.
— Sukhbir Singh Badal (@officeofssbadal) October 18, 2021Delhi CM @ArvindKejriwal should stop holding Punjab farmers responsible for pollution in Delhi & look inward instead. This isn’t the first time Kejriwal has shown his anti-Punjab mindset, he had earlier called for closing down 4 power plants of Punjab to the Supreme Court.
— Sukhbir Singh Badal (@officeofssbadal) October 18, 2021
ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਪੰਜਾਬ ਦੇ 4 ਪਾਵਰ ਪਲਾਂਟ ਬੰਦ ਹੋਣੇ ਚਾਹੀਦੇ ਹਨ, ਪੰਜਾਬ ਵਿੱਚ ਵਧ ਰਹੇ ਹਨ।
ਦੂਜੇ ਪਾਸੇ ਗੱਲ ਕੀਤੀ ਜਾਵੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਜਿੰਨ੍ਹਾਂ ਵੱਲੋਂ ਸੂਬੇ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਦਿਆਂ ਨਿਸ਼ਾਨੇ ਸਾਧੇ, ਹਰਸਿਮਰਤ ਕੌਰ ਬਾਦਲ ਨੇ ਕਿਹਾ, ਕਿ ਪੰਜਾਬ 'ਚ ਡੇਂਗੂ ਦੇ 8600 ਮਾਮਲੇ ਵਧੇ ਹਨ ਜੋ ਕਿ ਪਹਿਲਾਂ ਨਾਲੋ 3 ਗੁਣਾ ਜਿਆਦਾ ਹਨ। ਸਰਕਾਰ ਨੇ ਇਸਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਨਾਲ ਹੀ ਹਰਸਿਮਰਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ।
ਇਹ ਵੀ ਪੜ੍ਹੋ: ਰਣਜੀਤ ਕਤਲ ਕੇਸ: ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੁੜ ਹੋਈ ਉਮਰਕੈਦ