ਚੰਡੀਗੜ੍ਹ: ਚੰਡੀਗੜ੍ਹ, ਪੰਜਾਬ ਸਣੇ ਵੱਖ-ਵੱਖ ਸੂਬਿਆਂ ’ਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਚ ਭੂਚਾਲ ਦੇ ਝਟਕੇ 9.47 ਵਜੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਭੂਚਾਲ ਦੇ ਤੇਜ਼ ਝਟਕਿਆ ਦੇ ਚੱਲਦਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸੀ।
-
An earthquake with a magnitude of 5.7 on the Richter Scale hit Afghanistan-Tajikistan Border Region at 9:45 am today: National Center for Seismology pic.twitter.com/74f7Qrj10T
— ANI (@ANI) February 5, 2022 " class="align-text-top noRightClick twitterSection" data="
">An earthquake with a magnitude of 5.7 on the Richter Scale hit Afghanistan-Tajikistan Border Region at 9:45 am today: National Center for Seismology pic.twitter.com/74f7Qrj10T
— ANI (@ANI) February 5, 2022An earthquake with a magnitude of 5.7 on the Richter Scale hit Afghanistan-Tajikistan Border Region at 9:45 am today: National Center for Seismology pic.twitter.com/74f7Qrj10T
— ANI (@ANI) February 5, 2022
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਕਈ ਜ਼ਿਲਿਆਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਦਿੱਲੀ ਐਨਸੀਆਰ ਸਣੇ ਦੇਸ਼ ਦੇ ਹੋਰ ਸੂਬਿਆਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਵਿੱਚ ਸੀ। ਰਿਕਟਰ ਸਕੇਲ ਦੀ ਤੀਬਰਤਾ 5.7 ਦੱਸੀ ਜਾ ਰਹੀ ਹੈ।
ਪਹਿਲਾਂ ਝਟਕਾ ਉੱਤਰਾਖੰਡ ਦੇ ਉੱਤਰਕਾਸ਼ੀ ਅਤੇ ਆਸਪਾਸ ਦੇ ਇਲਾਕਿਆਂ ’ਚ ਲੱਗਾ। ਹਾਲਾਂਕਿ ਇਸ ਦੀ ਤੀਬਰਤਾ ਘੱਟ ਸੀ। ਉੱਥੇ ਹੀ ਦੂਜਾ ਝਟਕਾ ਦਿੱਲੀ ,ਐੱਨਸੀਆਰ ,ਜੰਮੂ ਕਸ਼ਮੀਰ, ਪੰਜਾਬ ,ਆਦਿ ਥਾਵਾਂ ’ਤੇ ਵੀ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 5.7 ਰਿਕਟਰ ਸਕੇਲ ਦਰਜ ਕੀਤੀ ਗਈ। ਗਨੀਮਤ ਇਹ ਰਹੀ ਕਿ ਇਸ ਭੂਚਾਲ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ।
-
PM Narendra Modi called J&K Lt Governor Manoj Sinha to inquire about the situation in the UT due to the earthquake: Sources
— ANI (@ANI) February 5, 2022 " class="align-text-top noRightClick twitterSection" data="
(File photo) pic.twitter.com/oKBjE2SJAC
">PM Narendra Modi called J&K Lt Governor Manoj Sinha to inquire about the situation in the UT due to the earthquake: Sources
— ANI (@ANI) February 5, 2022
(File photo) pic.twitter.com/oKBjE2SJACPM Narendra Modi called J&K Lt Governor Manoj Sinha to inquire about the situation in the UT due to the earthquake: Sources
— ANI (@ANI) February 5, 2022
(File photo) pic.twitter.com/oKBjE2SJAC
ਪੀਐੱਮ ਮੋਦੀ ਨੇ ਲਈ ਜਾਣਕਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਫ਼ੋਨ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਭੂਚਾਲ ਦੀ ਸਥਿਤੀ ਬਾਰੇ ਜਾਣਕਾਰੀ ਲਈ।
ਭੂਚਾਲ ਆਉਣ 'ਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?
ਭੂਚਾਲ ਦੇ ਝਟਕੇ ਮਹਿਸੂਸ ਹੋਣ ’ਤੇ ਬਿਲਕੁਲ ਵੀ ਘਬਰਾਓ ਨਹੀਂ ਚਾਹੀਦਾ। ਸਭ ਤੋਂ ਪਹਿਲਾਂ, ਜੇ ਤੁਸੀਂ ਕਿਸੇ ਇਮਾਰਤ ਵਿਚ ਮੌਜੂਦ ਹੋ, ਤਾਂ ਬਾਹਰ ਆ ਕੇ ਖੁੱਲ੍ਹੇ ਵਿਚ ਆਓ। ਇਮਾਰਤ ਤੋਂ ਹੇਠਾਂ ਆਉਂਦੇ ਸਮੇਂ, ਲਿਫਟ ਤੋਂ ਬਿਲਕੁਲ ਵੀ ਨਾ ਜਾਓ। ਭੂਚਾਲ ਦੌਰਾਨ ਇਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਇਸ ਦੇ ਨਾਲ ਹੀ, ਜੇਕਰ ਇਮਾਰਤ ਤੋਂ ਹੇਠਾਂ ਉਤਰਨਾ ਸੰਭਵ ਨਹੀਂ ਹੈ, ਤਾਂ ਨੇੜੇ ਦੇ ਮੇਜ਼, ਉੱਚੀ ਚੌਕੀ ਜਾਂ ਬੈੱਡ ਦੇ ਹੇਠਾਂ ਲੁਕ ਜਾਓ।
ਇਹ ਵੀ ਪੜੋ: Punjab Assembly Election 2022: ਮੁੱਖ ਮੰਤਰੀ ਚੰਨੀ ਦੇ ਚੋਣ ਜਲਸਿਆਂ ਨੂੰ ਗਾਇਕਾਂ ਦਾ ਸਹਾਰਾ !