ETV Bharat / city

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤੀ

author img

By

Published : Mar 24, 2021, 1:34 PM IST

ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਚੰਡੀਗੜ੍ਹ 'ਚ ਰੋਜ਼ਾਨਾ 200 ਤੋਂ ਵੱਧ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈਕੇ ਪ੍ਰਸ਼ਾਸਨ ਵਲੋਂ ਸਖ਼ਤ ਰੁਖ ਅਪਣਾਉਂਦਿਆਂ ਕਈ ਹਦਾਇਤਾਂ ਜਾਰੀ ਕੀਤੀਆਂ ਹਨ, ਤਾਂ ਜੋ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਮੁੜ ਕਾਬੂ ਪਾਇਆ ਜਾ ਸਕੇ। ਚੰਡੀਗੜ੍ਹ ਦੇ ਪ੍ਰਬੰਧਕ ਅਤੇ ਪੰਜਾਬ ਦੇ ਰਾਜਪਾਲ ਬੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਤਸਵੀਰ
ਤਸਵੀਰ

ਚੰਡੀਗੜ੍ਹ: ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਚੰਡੀਗੜ੍ਹ 'ਚ ਰੋਜ਼ਾਨਾ 200 ਤੋਂ ਵੱਧ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈਕੇ ਪ੍ਰਸ਼ਾਸਨ ਵਲੋਂ ਸਖ਼ਤ ਰੁਖ ਅਪਣਾਉਂਦਿਆਂ ਕਈ ਹਦਾਇਤਾਂ ਜਾਰੀ ਕੀਤੀਆਂ ਹਨ, ਤਾਂ ਜੋ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਮੁੜ ਕਾਬੂ ਪਾਇਆ ਜਾ ਸਕੇ। ਚੰਡੀਗੜ੍ਹ ਦੇ ਪ੍ਰਬੰਧਕ ਅਤੇ ਪੰਜਾਬ ਦੇ ਰਾਜਪਾਲ ਬੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

1. ਚੰਡੀਗੜ੍ਹ 'ਚ ਵੀ ਹੋਲੀ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਕੀਤਾ ਗਿਆ ਰੱਦ

  • ਹੋਟਲ, ਰੈਸਟੋਰੈਂਟ ਜਾਂ ਕਲੱਬਾਂ 'ਚ ਹੋਲੀ ਦੇ ਪ੍ਰੋਗਰਾਮ ਦੀ ਮਨਾਹੀ।
  • ਲੋਕਾਂ ਨੂੰ ਆਪਣੇ ਘਰਾਂ 'ਚ ਹੋਲੀ ਦਾ ਤਿਉਹਾਰ ਮਨਾਉਣ ਦੇ ਆਦੇਸ਼।

2. ਸਾਰੇ ਖਾਣ ਪੀਣ ਦੇ ਸਥਾਨ ਰਾਤ 11 ਵਜੇ ਹੋਣਗੇ ਬੰਦ

  • ਸਾਰੇ ਖਾਣ ਪੀਣ ਦੇ ਸਥਾਨ, ਹੋਟਲ, ਰੈਸਟੋਰੈਂਟ ਅਤੇ ਮਾਲਜ਼ 'ਚ ਖੁੱਲ੍ਹੇ ਖਾਣ ਪੀਣ ਦੇ ਸਥਾਨ 50% ਸਮਰੱਥਾ ਨਾਲ ਖੁੱਲ੍ਹਣਗੇ।

3. ਸੁਖਨਾ ਝੀਲ, ਮਾਲਜ਼, ਬਾਜ਼ਾਰ ਅਤੇ ਆਪਣੀ ਮੰਡੀ 'ਚ ਕੋਵਿਡ ਦੇ ਨਿਯਮਾਂ ਸੰਬੰਧੀ ਸਖਤੀ ਦੇ ਆਦੇਸ਼।

4. ਨਗਰ ਨਿਗਮ ਨੂੰ ਰਿਹਾਇਸ਼ੀ ਇਲਾਕਿਆਂ 'ਚ ਸਬਜ਼ੀਆਂ ਅਤੇ ਫਲ ਵੇਚਣ ਲਈ ਭੇਜਿਆ ਜਾਵੇਗਾ, ਤਾਂ ਜੋ ਸੈਕਟਰ 26 ਦੀ ਮੰਡੀ ਅਤੇ ਆਪਣੀ ਮੰਡੀ 'ਚ ਭੀੜ ਨਾ ਹੋਵੇ।

5. ਚੰਡੀਗੜ੍ਹ 'ਚ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਅਤੇ ਰਾਜਨੀਤਿਕ ਇਕੱਠ ਅਤੇ ਇੱਥੋਂ ਤੱਕ ਕਿ ਵਿਆਹ ਦੇ ਪ੍ਰੋਗਰਾਮ ਲਈ ਡੀਸੀ ਤੋਂ ਇਜਾਜ਼ਤ ਲੈਣੀ ਪਵੇਗੀ.

  • ਡੀ ਸੀ ਮਹਿਮਾਨਾਂ ਦੀ ਗਿਣਤੀ ਕਰੇਗਾ ਨਿਰਧਾਰਿਤ

6. ਵਿਆਹ ਦੀ ਰਸਮ, ਰਾਜਨੀਤਿਕ ਇਕੱਠ ਜਾਂ ਕਿਸੇ ਵੀ ਤਰ੍ਹਾਂ ਦੇ ਸਮਾਗਮ 'ਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਸਾਰੇ ਮਹਿਮਾਨ ਮਾਸਕ ਪਾ ਕੇ ਆਉਣ।

7. ਚੰਡੀਗੜ੍ਹ 'ਚ ਕਿਸੇ ਵੀ ਤਰ੍ਹਾਂ ਦੀ ਪ੍ਰਦਰਸ਼ਨੀ ਅਤੇ ਮੇਲੇ ਲਗਾਉਣ ਤੋਂ ਇਨਕਾਰ।

8. ਪਹਿਲਾਂ ਤੋਂ ਚੱਲ ਰਹੀ ਪ੍ਰਦਰਸ਼ਨੀ ਅਤੇ ਮੇਲੇ ਨੂੰ ਨਿਰਧਾਰਤ ਸਮੇਂ ਤੱਕ ਚਲਾਉਣ ਦੀ ਆਗਿਆ।

9. ਫਰੰਟ ਲਾਈਨ ਕਰਮਚਾਰੀਆਂ ਲਈ ਆਦੇਸ਼, ਜਿਸ 'ਚ ਸਿਹਤ ਸੰਭਾਲ ਕਰਮਚਾਰੀ, ਪੁਲਿਸ ਅਧਿਕਾਰੀ ਅਤੇ ਮਿਊਂਸੀਪਲ ਅਧਿਕਾਰੀ ਅੱਗੇ ਆਉਣ ਅਤੇ ਵੈਕਸੀਨੇਸ਼ਨ ਕਰਵਾਉਣ।

10. ਪ੍ਰਬੰਧਕ ਵੀਪੀ ਸਿੰਘ ਬਦਨੌਰ ਨੇ ਸਮੂਹ ਕੌਂਸਲਰਾਂ, ਮਾਰਕੀਟ ਐਸੋਸੀਏਸ਼ਨ ਦੇ ਅਧਿਕਾਰੀਆਂ, ਰੈਜ਼ੀਡੈਂਟ ਭਲਾਈ ਐਸੋਸੀਏਸ਼ਨ ਅਤੇ ਸਥਾਨਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ।

  • ਚੰਡੀਗੜ੍ਹ ਦੇ ਸਾਰੇ ਸਕੂਲ ਅਤੇ ਕਾਲਜ 31 ਮਾਰਚ ਤੱਕ ਬੰਦ ਰਹਿਣਗੇ।
  • ਅਧਿਆਪਕ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਨੂੰ ਸਕੂਲ ਆਉਣਾ ਪਏਗਾ ।
  • ਤੀਜੀ ਤੋਂ ਅੱਠਵੀਂ ਜਮਾਤ ਤੱਕ ਲਈ ਜਾਣ ਵਾਲੀ ਆਨਲਾਈਨ ਪ੍ਰੀਖਿਆਵਾਂ ਡੈਟਾਸ਼ੀਟ ਅਨੁਸਾਰ ਲਈਆਂ ਜਾਣਗੀਆਂ।
  • ਜਦੋਂ ਕਿ 9ਵੀਂ ਅਤੇ 11ਵੀਂ ਦੀਆਂ ਪ੍ਰੀਖਿਆਵਾਂ ਲਈ ਜਲਦੀ ਹੀ ਫੈਸਲਾ ਲਿਆ ਜਾਵੇਗਾ ।

ਇਹ ਵੀ ਪੜ੍ਹੋ:ਜਲਦ ਹੋਣਗੀਆਂ ਪੰਜਾਬ ਯੂਨੀਨਰਸਿਟੀ ਦੀਆਂ ਸੈਨੇਟ ਚੋਣਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.