ETV Bharat / city

ਸੂਬਾ ਸਰਕਾਰ ਨੇ ਕੈਪਟਨ ਦੇ ਰਾਸ਼ਟਰਵਾਦ ‘ਤੇ ਉਠਾਏ ਸਵਾਲ, ਵੇਖੋ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਸਾਹਮਣੇ - nationalism

ਕੇਂਦਰ ਦੇ ਬੀਐੱਸਐੱਫ (BSF) ਨੂੰ ਦਿੱਤੇ ਵੱਧ ਅਧਿਕਾਰਾਂ ਦੇ ਫੈਸਲੇ ਦਾ ਕੈਪਟਨ ਵੱਲੋਂ ਸਮਰਥਨ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਚੁੱਕੀ ਹੈ। ਕੈਬਨਿਟ ਮੰਤਰੀ ਪਰਗਟ ਸਿੰਘ (Cabinet Minister Pargat Singh) ਵੱਲੋਂ ਕੈਪਟਨ ਨੂੰ ਤਾੜਨਾ ਕੀਤੀ ਗਈ ਹੈ ਕਿ ਭਜਾਪਾ ਨਾਲ ਮਿਲਕੇ ਪੰਜਾਬ ਨੂੰ ਕੇਂਦਰ ਹਵਾਲੇ ਨਾ ਕੀਤਾ ਜਾਵੇ। ਦੂਜੇ ਪਾਸੇ ਇਸ ਮਸਲੇ ਨੂੰ ਲੈਕੇ ਭਾਜਪਾ ਤੇ ਆਮ ਲੋਕਾਂ ਦੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ।

ਸੂਬਾ ਸਰਕਾਰ ਨੇ ਕੈਪਟਨ ਦੇ ਰਾਸ਼ਟਰਵਾਦ ‘ਤੇ ਉਠਾਏ ਸਵਾਲ

author img

By

Published : Oct 14, 2021, 6:21 PM IST

ਚੰਡੀਗੜ੍ਹ: ਕੇਂਦਰ ਸਰਕਾਰ (Central Government) ਵੱਲੋਂ ਬੀਐੱਸਐੱਫ (BSF) ਨੂੰ ਦਿੱਤੇ ਵੱਧ ਅਧਿਕਾਰਾਂ ਨੂੰ ਲੈਕੇ ਪੰਜਾਬ ਤੋਂ ਕੇਂਦਰ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਓਧਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੇਂਦਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਦੇ ਵੱਲੋਂ ਕੀਤੇ ਗਏ ਇਸ ਸਮਰਥਨ ਨੂੰ ਲੈਕੇ ਸੂਬੇ ਦੇ ਵਿੱਚ ਸਿਆਸਤ ਭਖ ਚੁੱਕੀ ਹੈ। ਸਿਆਸੀ ਪਾਰਟੀਆਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ।

ਕੈਪਟਨ ਨੇ ਕੇਂਦਰ ਦੇ ਫੈਸਲੇ ਦਾ ਕੀਤਾ ਸੀ ਸਮਰਥਨ

ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਕੇਂਦਰ ਸਰਕਾਰ ਦਾ ਫੈਸਲਾ ਸਹੀ ਵਿਚਾਰ ਅਧੀਨ ਲਿਆ ਗਿਆ ਹੈ, ਇਸ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।

  • ‘Our soldiers are being killed in Kashmir. We’re seeing more & more weapons & drugs being pushed by Pak-backed terrorists into Punjab. BSF’s enhanced presence & powers will only make us stronger. Let’s not drag central armed forces into politics’: capt_amarinder 1/2
    (File pic) pic.twitter.com/nu4DhAQnAz

    — Raveen Thukral (@RT_Media_Capt) October 13, 2021 " class="align-text-top noRightClick twitterSection" data=" ">
  • ‘Partisan considerations can’t & shouldn’t dictate our stand on issues of national security. I’d said that at the time of the 2016 surgical strikes & am saying it again. We’ve to rise above politics when India’s security is at stake, as it is now’: @capt_amarinder
    (File pic) 2/2 pic.twitter.com/TAvZi4pqtT

ਪਰਗਟ ਸਿੰਘ ਨੇ ਕੈਪਟਨ ਨੂੰ ਕੀਤੀ ਤਾੜਨਾ

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਲੈਕੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ (Cabinet Minister Pargat Singh) ਨੇ ਜੰਮਕੇ ਕੈਪਟਨ ਖਿਲਾਫ਼ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਸਨ ਕਿ ਕੈਪਟਨ ਭਾਜਪਾ ਨਾਲ ਮਿਲੇ ਹੋਏ ਹਨ। ਪਰਗਟ ਸਿੰਘ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਕੈਪਟਨ ਵੱਲੋਂ ਅਮਿਤ ਸ਼ਾਹ ਨਾਲ ਪਹਿਲਾਂ ਮੁਲਾਕਾਤ ਕਰ ਝੋਨੇ ਦੀ ਖਰੀਦ ਚ ਦੇਰੀ ਕਰਵਾਈ ਸੀ ਤੇ ਹੁਣ ਮੁਲਾਕਾਤ ਕਰ ਇਹ ਵੱਧ ਅਧਿਕਾਰ ਦੇਣ ਵਾਲੀ ਸ਼ਰਾਰਤ ਕਰਵਾਈ ਹੈ। ਉਨ੍ਹਾਂ ਕੈਪਟਨ ਨੂੰ ਤਾੜਨਾ ਕੀਤੀ ਹੈ ਕਿ ਭਾਜਪਾ ਨਾਲ ਰਲ ਕੇ ਅਜਿਹੇ ਕੰਮ ਨਾ ਕਰਨ ਕਿਉਂਕਿ ਇਸ ਤਰ੍ਹਾਂ ਦੀ ਕਾਰਵਾਈ ਨੂੰ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰ ਦੇ ਫੈਸਲੇ ਦੀ ਨਿੰਦਿਆ ਕੀਤੀ ਗਈ ਸੀ ਅਤੇ ਫੈਸਲੇ ਵਾਪਿਸ ਲੈਣ ਦੀ ਮੰਗ ਕੀਤੀ ਗਈ ਸੀ।

ਜਾਖੜ ਨੇ ਕੈਪਟਨ ਦਾ ਪੱਖ ਪੂਰਿਆ

ਪਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ 'ਤੇ ਲਾਏ ਇਲਜ਼ਾਮਾਂ ਤੋਂ ਬਾਅਦ, ਸੁਨੀਲ ਜਾਖੜ ਕੈਪਟਨ ਦੇ ਹੱਕ ਚ ਖੜ੍ਹੇ ਹੋ ਗਏ ਹਨ। ਜਾਖੜ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ 'ਤੇ ਮਾਣ ਹੈ। ਜਾਖੜ ਨੇ ਕਿਹਾ ਸੁਰੱਖਿਆ ਬਲਾਂ ਦੀ ਕਾਬਲੀਅਤ ਅਤੇ ਯੋਗਤਾ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਬਿਹਤਰ ਕੋਈ ਨਹੀਂ ਜਾਣਦਾ। ਉਨ੍ਹਾਂ ਨਾਲ ਹੀ ਕਿਹਾ ਕਿ ਕਿ ਸਾਡੇ ਸੁਰੱਖਿਆ ਬਲ ਸਰਹੱਦਾਂ ਦੀ ਸੁਰੱਖਿਆ ਕਰਕੇ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਉਣ ਲਈ ਉੱਥੇ ਮੌਜੂਦ ਹਨ।

ਸੂਬਾ ਸਰਕਾਰ ਨੇ ਕੈਪਟਨ ਦੇ ਰਾਸ਼ਟਰਵਾਦ ‘ਤੇ ਉਠਾਏ ਸਵਾਲ

ਰਾਸ਼ਟਰੀ ਮੁੱਦਿਆਂ ‘ਤੇ ਰਾਜਨੀਤੀ ਨਾ ਹੋਵੇ-ਭਾਜਪਾ

ਓਧਰ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਪਰਗਟ ਸਿੰਘ ਨੂੰ ਰਾਸ਼ਟਰੀ ਮੁੱਦਿਆਂ ਦਾ ਰਾਜਨੀਤੀਕਰਨ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 50 ਕਿਲੋਮੀਟਰ ਸਰਹੱਦੀ ਖੇਤਰਾਂ ਨੂੰ ਬੀਐਸਐਫ ਅਧੀਨ ਲਿਆਉਣ ਦਾ ਮੁੱਦਾ ਕੇਂਦਰ ਸਰਕਾਰ ਵੱਲੋਂ ਚੁੱਕਿਆ ਗਿਆ ਸਹੀ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹਥਿਆਰ ਅਤੇ ਅੱਤਵਾਦ ਵਧ ਚੁੱਕਿਆ ਹੈ। ਜਿਸਦੇ ਚੱਲਦੇ ਕੇਂਦਰ ਵੱਲੋਂ ਜੋ ਇਹ ਫੈਸਲਾ ਗਿਆ ਹੈ ਉਹ ਵਧੀਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਇੱਕ ਤਰ੍ਹਾਂ ਨਾਲ ਸੁਰੱਖਿਆ ਵਧਾ ਕੇ ਪੰਜਾਬ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਉੱਪਰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮਨੋਰੰਜਨ ਕਾਲੀਆ ਨੇ ਕਿਹਾ ਕਿ ਕਾਂਗਰਸ ਦੇ ਆਪਣੇ ਹੋਰ ਬਹੁਤ ਸਾਰੇ ਮੁੱਦੇ ਹਨ ਇਸ ਲਈ ਉਨ੍ਹਾਂ ਉੱਪਰ ਰਾਜਨੀਤੀ ਕਰਨੀ ਚਾਹੀਦੀ ਹੈ।

  • adversely affects their morale,discipline & preparedness. It’s this use of our forces as political tool which should be avoided. No one knows it better than @capt_amarinder Singh ji.
    I visited BSF officers when Akalis were making them scapegoat for their govt’s failures 2014 2/ pic.twitter.com/2irn2GOxqD

    — Sunil Jakhar (@sunilkjakhar) October 14, 2021 " class="align-text-top noRightClick twitterSection" data=" ">
  • We are proud of our security forces which are meant to secure our borders and protect India from foreign aggressors.Using them to to cover up the failures & to clean up the mess created by leaders & govts is very alarming. It not only denigrates our brave forces but also 1/2

ਸੁਖਬੀਰ ਬਾਦਲ ਨੇ ਚੰਨੀ ਅਤੇ ਕੈਪਟਨ ‘ਤੇ ਚੁੱਕੇ ਸਵਾਲ

ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਪਹਿਲਾਂ ਭਾਜਪਾ ਦੇ ਨਾਲ ਸਨ ਤੇ ਅੱਜ ਵੀ ਭਾਜਪਾ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚੰਨੀ ਭਾਜਪਾ ਦੇ ਪਿੱਛੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਮਜ਼ਬੂਤ ​​ਮੁੱਖ ਮੰਤਰੀ ਦੀ ਲੋੜ ਹੈ ਜੋ ਕਿ ਸੂਬੇ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਸਕੇ।

ਸਰਹੱਦੀ ਖੇਤਰ ਦੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਆਈ ਸਾਹਮਣੇ

ਕੇਂਦਰ ਸਰਕਾਰ ਵੱਲੋਂ ਬੀਐਸਐਫ ਦੀ ਰੇਂਜ ਵਧਾ ਕੇ 50 ਕਿਲੋਮੀਟਰ ਕਰਨ ਨੂੰ ਲੈਕੇ ਸਰਹੱਦੀ ਲੋਕਾਂ ਦੀ ਰਲੀ-ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੁਝ ਲੋਕਾਂ ਨੇ ਕੇਂਦਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਕੁਝ ਲੋਕਾਂ ਦਾ ਕਹਿਣੈ ਕਿ ਕੇਂਦਰ ਵੱਲੋਂ ਲਿਆ ਗਿਆ ਫੈਸਲਾ ਗਲਤ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿੱਚ ਜਵਾਨ ਸ਼ਹੀਦ ਹੋ ਰਹੇ ਹਨ ਕੇਂਦਰ ਇੰਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣੈ ਕਿ ਕੇਂਦਰ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਹੈ ਇਸ ਨਾਲ ਸਰਹੱਦ ਪਾਰ ਤੋਂ ਆਉਣ ਵਾਲੇ ਗੈਰ ਕਾਨੂੰਨੀ ਸਮਾਨ ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਲੀਡਰ ਪੁਲਿਸ ਦੀ ਮਦਦ ਨਾਲ ਗਲਤ ਕੰਮ ਕਰਦੇ ਸਨ ਜਿੰਨ੍ਹਾਂ ‘ਤੇ ਹੁਣ ਰੋਕ ਲੱਗੇਗੀ।

ਇਹ ਵੀ ਪੜ੍ਹੋ:ਫਿਰ ਹੋਵੇਗੀ ਸਰਜੀਕਲ ਸਟਰਾਈਕ: ਸ਼ਾਹ

ETV Bharat Logo

Copyright © 2025 Ushodaya Enterprises Pvt. Ltd., All Rights Reserved.