ਚੰਡੀਗੜ੍ਹ: ਸੈਕਟਰ 17 ਦੇ ਬੱਸ ਸਟੈਂਡ 'ਚ ਬਣੀ ਸ਼ਬਜੀ ਮੰਡੀ 'ਚ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੰਡੀ 'ਚ ਲੋਕਾਂ ਦਾ ਭਾਰੀ ਇਕੱਠ ਵੀ ਲੱਗਾ ਹੋਇਆ ਹੈ।
ਬਾਪੂਧਾਮ ਕਾਲੌਨੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 26 ਦੀ ਸ਼ਬਜੀ ਮੰਡੀ ਨੂੰ ਸੈਕਟਰ 17 ਦੇ ਬੱਸ ਸਟੈਂਡ 'ਚ ਸ਼ਿਫਟ ਕਰਨ ਲਈ ਕਿਹਾ ਸੀ ਤੇ ਸੈਕਟਰ 17 ਦੀ ਮੰਡੀ 'ਚ ਵੈਂਡਰਾਂ ਨੂੰ ਜਾਣ ਦੀ ਇਜ਼ਾਜਤ ਦਿੱਤੀ ਗਈ ਸੀ।
ਨਗਰ ਨਿਗਮ ਦੇ ਕਮਿਸ਼ਨਰ ਨੇ ਸੈਕਟਰ 26 ਦੀ ਮੰਡੀ ਨੂੰ ਸੈਕਟਰ 17 ਦੇ ਬੱਸ ਸਟੈਂਡ 'ਚ ਸ਼ਿਫਟ ਕਰਨ ਦੇ ਸਬੰਧ 'ਚ ਦੱਸਿਆ ਕਿ ਇਸ ਮੰਡੀ 'ਚ ਸਿਰਫ ਰਜਿਸਟਰਡ ਵੈਂਡਰਾਂ ਨੂੰ ਹੀ ਜਾਣ ਦੀ ਇਜ਼ਾਜਤ ਹੋਵੇਗੀ ਪਰ ਹੁਣ ਇਸ ਮੰਡੀ 'ਚ ਆਮ ਲੋਕ ਵੀ ਜਾ ਕੇ ਸ਼ਬਜੀ ਦੀ ਖ਼ਰੀਦਦਾਰੀ ਕਰ ਰਹੇ ਹਨ। ਇੱਥੇ ਕਿਸੇ ਤਰ੍ਹਾਂ ਦੀ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਲੋਕ ਮਾਸਕ ਦੀ ਵਰਤੋਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਸ ਦਿਨ ਸੈਕਟਰ 17 'ਚ ਸੈਕਟਰ 26 ਦੀ ਮੰਡੀ ਸ਼ਿਫਟ ਕੀਤੀ ਗਈ ਸੀ ਉਸੇ ਹੀ ਦਿਨ ਇੱਥੇ ਕੋਰੋਨਾ ਦਾ ਸ਼ੱਕੀ ਮਰੀਜ਼ ਮਿਲਿਆ ਸੀ। ਹੁਣ ਜਿਸ ਤਰ੍ਹਾਂ ਸੈਕਟਰ 17 ਦੀ ਮੰਡੀ 'ਚ ਭੀੜ ਵੱਧ ਰਹੀ ਹੈ ਤੇ ਜੇਕਰ ਉਸ 'ਚ ਕੋਰੋਨਾ ਦਾ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਚੰਡੀਗੜ੍ਹ ਪ੍ਰਸ਼ਾਸਨ ਲਈ ਮੁਸ਼ਕਲ ਹੋ ਜਾਵੇਗੀ।
ਇਹ ਵੀ ਪੜ੍ਹੋ: ਮੀਂਹ ਨਾਲ ਟ੍ਰਾਈਸਿਟੀ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ