ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੀ 13 ਸਾਲ ਦੀ ਜਾਨ੍ਹਵੀ ਨੇ ਆਪਣੇ ਹੁਨਰ ਦੇ ਨਾਲ ਦੇਸ਼ ਭਾਰਤ ਵਿੱਚ ਆਪਣਾ ਨਾਂਅ ਕਮਾਇਆ ਹੈ ਅਤੇ ਹਾਲ ਹੀ ਦੇ ਵਿੱਚ ਉਹ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਚੰਡੀਗੜ੍ਹ ਦੇ ਲਈ ਬ੍ਰੋਨਜ਼ ਮੈਡਲ ਲੈ ਕੇ ਆਈ ਹੈ ਅਤੇ ਉਸ ਦਾ ਸੁਪਨਾ ਹੈ ਕਿ ਭਾਰਤ ਨੂੰ ਫਰੀ ਸਟਾਈਲ ਸਕੇਟਿੰਗ ਦੇ ਵਿੱਚ ਉਹ ਉੱਚੇ ਪੱਧਰ 'ਤੇ ਲੈ ਕੇ ਜਾਣ। ਜਾਨ੍ਹਵੀ ਵੱਲੋਂ ਵਿਸਾਖੀ ਤੇ ਨਵਰਾਤਰੇ ਤੇ ਮੌਕੇ ਤੇ ਸਕੇਟਸ ਪਹਿਨ ਕੇ ਇੱਕ ਭੰਗੜਾ ਪਰਫਾਮੈਂਸ ਤਿਆਰ ਕੀਤੀ ਗਈ ਜਿਸ ਨੂੰ ਉਸ ਨੇ ਈਟੀਵੀ ਨਾਲ ਸਾਂਝਾ ਕੀਤਾ।
![ਚੰਡੀਗੜ੍ਹ ਦੀ 13 ਸਾਲ ਦੀ ਸਕੇਟਰ ਜਾਨ੍ਹਵੀ](https://etvbharatimages.akamaized.net/etvbharat/prod-images/pb-cha-03-baisakhi-special-performance-made-by-skate-girl-janvi-7209046_13042021183213_1304f_1618318933_824.jpg)
ਜਾਨ੍ਹਵੀ ਨੇ ਦੱਸਿਆ ਕਿ ਉਹ ਆਪਣੇ ਸਕੇਟਿੰਗ ਟਰਿਕਸ ਤੋ ਜਾਣਦੀ ਹੈ ਪਰ ਹੁਣ ਉਹ ਐਕਸਪੈਰੀਮੈਂਟ ਕਰ ਰਹੀ ਹੈ ਸਕੇਟਿੰਗ ਦੇ ਨਾਲ ਡਾਂਸ ਕਰਨ ਦਾ ਉਸ ਨੇ ਕਿਹਾ ਕਿ ਕੁੜੀਆਂ ਹੁਣ ਸਕੇਟਿੰਗ ਵਿੱਚ ਰੁਚੀ ਦਿਖਾ ਰਹੀ ਏ ਖ਼ਾਸ ਗਲੀਏ ਕਿਸ ਵਿੱਚ ਡਾਂਸ ਪ੍ਰਫਾਰਮੈਂਸ ਮਜ਼੍ਹਬੀ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਜਾਨ੍ਹਵੀ ਨੇ ਦੱਸਿਆ ਕਿ ਉਸ ਨੂੰ ਉਸ ਦੇ ਮਾਂ ਪਿਓ ਦਾ ਪੂਰਾ ਸਪੋਰਟ ਅਤੇ ਉਸਦੇ ਪਿਤਾ ਹੀ ਉਸ ਨੂੰ ਟ੍ਰੇਨਿੰਗ ਦਿੰਦੇ ਹਾਂ। ਆਪਣੀ ਟ੍ਰੇਨਿੰਗ ਦੇ ਵਿਚ ਉਹ ਕਈ ਵਾਰ ਗਿਰਦੀ ਏਂ ਉਸ ਨੂੰ ਚੋਟ ਵੀ ਲੱਗਦੀ ਹੈ ਪਰ ਜਦ ਆਪਣੀ ਪਰਫਾਰਮੈਂਸ ਵੱਲੋਂ ਧਿਆਨ ਦੇਂਦੀ ਹੈ ਤਾਂ ਉਸ ਨੂੰ ਉੱਚ ਚੋਟ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ।
ਜਾਨ੍ਹਵੀ ਨੇ ਦੱਸਿਆ ਕਿ ਉਹਦੇ ਸਕੇਟਸ ਹਰ ਪਰਫਾਰਮੈਂਸ ਦੇ ਲਈ ਵੱਖਰੀ ਹੁੰਦੀ ਹੈ ਅਤੇ ਕੋਈ ਇੱਕ ਕਿੱਲੋ ਦੀ ਕੋਈ ਦੋ ਤੋਂ ਢਾਈ ਕਿੱਲੋ ਦੀ ਹੁੰਦੀ ਹੈ ਜਿਸ ਵਿਚ ਪ੍ਰਫਾਰਮੈਂਸ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਉਸਦੇ ਨਾਲ ਪੈਰ ਵੀ ਭਾਰੀ ਹੋ ਜਾਂਦੀ ਹੈ ।ਪਰ ਕਿਉਂਕਿ ਹੁਣ ਉਸ ਨੂੰ ਆਦਤ ਹੋ ਗਈ ਹੈ ਤੇ ਉਹ ਆਸਾਨੀ ਨਾਲ ਕਰ ਪਾਉਂਦੀ ਹੈ ਪਰ ਹਾਲੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ।