ਚੰਡੀਗੜ੍ਹ: ਬੇਅਦਬੀ ਮਾਮਲੇ ’ਚ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਐਸਆਈਟੀ (SIT) ਬਣਾਈ ਹੈ, ਜਿਸ ਨੇ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨੀ ਹੈ। ਉਥੇ ਐਸਆਈਟੀ (SIT) ਵੱਲੋਂ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ’ਚ ਰਣਬੀਰ ਸਿੰਘ ਖੱਟੜਾ (Ranbir Singh Khatra) ਤੇ ਚਰਨਜੀਤ ਸ਼ਰਮਾ (Charanjit Sharma) ਤੋਂ ਪੁੱਛਗਿੱਛ ਕੀਤੀ ਗਈ।
ਇਹ ਵੀ ਪੜੋ: punjab vaccine: 'ਆਪ' ਨੇ ਬਲਬੀਰ ਸਿੱਧੂ ਦੇ ਘਰ ਬਾਹਰ ਕੀਤਾ ਪ੍ਰਦਰਸ਼ਨ
ਐਸਆਈਟੀ (SIT) ਵੱਲੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ ਗਈ ਜੋ ਸਵੇਰੇ 11 ਵਜੇ ਤੋਂ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਐਸਆਈਟੀ (SIT) ਵੱਲੋਂ ਕੋਟਕਪੂਰਾ ਵਿਖੇ ਘਟਨਾ ਸਥਲ ਦਾ ਜਾਇਜਾ ਵੀ ਲਿਆ ਗਿਆ ਸੀ ਤੇ ਇਸ ਘਟਨਾ ਦੇ ਮੁੱਖ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਸਨ।