ਚੰਡੀਗੜ੍ਹ: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮੱਲ੍ਹੀ ਅਤੇ ਪਿਆਰੇ ਲਾਲ ਗਰਗ ਨੂੰ ਚਿਤਾਵਨੀ ਦਿੱਤੀ ਸੀ ਇਸਦੇ ਬਾਵਜੂਦ ਵੀ ਸਲਾਹਕਾਰਾਂ ਦੇ ਤੇਵਰ ਬਦਲੇ ਨਹੀਂ ਹਨ। ਜਿਸ ਤੋਂ ਬਾਅਦ ਮੁੜ ਤੋਂ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮੱਲ੍ਹੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਮਾਲਵਿੰਦਰ ਸਿੰਘ ਮੱਲ੍ਹੀ ਨੇ ਫੇਸਬੁੱਕ ਪੋਸਟ ਰਾਹੀ ਮੁੜ ਤੋਂ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਹਮਲਾ ਕਰਦੇ ਹੋਏ ਨਜ਼ਰ ਆਏ। ਮਾਲਵਿੰਦਰ ਮੱਲ੍ਹੀ ਨੇ ਪੋਸਟ ਰਾਹੀ ਕਿਹਾ ਕਿ ਇੱਧਰ ਉੱਧਰ ਦੀ ਗੱਲ ਨਾ ਕਰੋ ਇਹ ਦੱਸੋ ਕਾਫਿਲਾ ਕਿਉਂ ਲੁੱਟਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਵਿਚਾਰਾਂ ’ਚ ਮਤਭੇਦ ਹਨ ਅਤੇ ਭਾਰਤ ਸੰਵਿਧਾਨ ਹਰ ਕਿਸੇ ਨੂੰ ਬੋਲਣ ਦਾ ਹੱਕ ਦਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਵਿਚਾਰਾਂ ਨਾਲ ਸਹਿਮਤੀ ਹੋ ਜਾਣ ਤਾਂ ਉਹ ਦੱਸਣ ਕਿ ਪੰਜਾਬ ਨੂੰ ਉਜਾੜਿਆ ਕਿਸਨੇ ਅਤੇ ਕਿਉਂ? ਇਨ੍ਹਾਂ ਹੀ ਨਹੀਂ ਪੰਜਾਬ ਦੇ ਸਿਰ ’ਤੇ ਲੱਖਾਂ ਤਾ ਕਰਜਾ ਕਿਸਨੇ ਅਤੇ ਕਿਉਂ ਚੜ੍ਹਾਇਆ? ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਕਿਸਾਨ ਪਰੇਸ਼ਾਨ ਹਨ। ਸੂਬੇ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਵਧ ਰਹੇ ਹਨ ਜਦਕਿ ਕਿਸਾਨ ਕਰਜੇ ਤੋਂ ਪਰੇਸ਼ਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਬੇਘਰ ਹੋ ਕੇ ਦਿੱਲੀ ਬਾਰਡਰ ’ਤੇ ਕਿਉਂ ਬੈਠੇ ਹੋਏ ਹਨ, ਪੰਜਾਬ ’ਚ ਹਰ ਵਰਗ ਪ੍ਰਦਰਸ਼ਨ ਦੀ ਰਾਹ ’ਤੇ ਕਿਉਂ ਤੁਰਿਆ ਪਿਆ ਹੈ। ਕਿ ਇਹ ਸਭ ਪਾਕਿਸਤਾਨ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਮੈਂ ਅਰੁਸਾ ਆਲਮ ਦੀ ਗੱਲ ਨਹੀਂ ਕਰ ਰਿਹਾ ਹਾਂ।
ਸਿੱਧੂ ਦੇ ਸਲਾਹਕਾਰਾ ਨੂੰ ਕੈਪਟਨ ਦੀ ਤਾੜਨਾ
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਲਗਾਏ ਗਏ ਉਨ੍ਹਾਂ ਦੇ ਸਲਾਹਕਾਰਾਂ ਵਿੱਚੋਂ ਦੋ ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਮੱਲ੍ਹੀ ਨੂੰ ਤਾੜਦਿਆ ਕਿਹਾ ਸੀ ਕਿ ਪਾਕਿਸਤਾਨ ਤੇ ਕਸ਼ਮੀਰ ਜਿਹੇ ਸੰਵੇਦੀ ਕੌਮੀ ਮੁੱਦਿਆਂ ‘ਤੇ ਬਿਨਾ ਸੋਚੇ ਸਮਝੇ ਕੀਤੀ ਬਿਆਨਬਾਜੀ ਸ਼ਾਂਤੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਲਾਹਕਾਰ ਸਿੱਧੂ ਨੂੰ ਸਲਾਹ ਦੇਣ ਨਾ ਕਿ ਮੁੱਦੇ ਬਾਰੇ ਘੱਟ ਜਾਂ ਜਾਣਕਾਰੀ ਨਾ ਹੋਣ ਦੇ ਬਾਵਜੂਦ ਬਿਆਨਬਾਜੀ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਤੋਂ ਪਹਿਲਾਂ ਉਸ ਦੀਆਂ ਪੇਚੀਦਗੀਆਂ ਸਮਝ ਲੈਣੀਆਂ ਚਾਹੀਦੀਆਂ ਹਨ।
ਇਹ ਵੀ ਪੜੋ: ਸਿੱਧੂ ਦੇ ਸਲਾਹਕਾਰਾਂ ਨੂੰ ਲੈ ਕੇ ਤਿਵਾੜੀ ਦੀ ਰਾਵਤ ਨੂੰ ਅਪੀਲ