ETV Bharat / city

ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਦਿਵਸ - Guru Angad Dev Ji

ਸ਼੍ਰੀ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ।

ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਦਿਵਸ
ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਦਿਵਸ
author img

By

Published : Sep 20, 2021, 8:53 AM IST

ਚੰਡੀਗੜ੍ਹ : ਗੁਰੂ ਅਮਰਦਾਸ ਜੀ ਸਾਦੇ ਸੁਭਾਅ, ਸਾਦੇ ਪਹਿਰਾਵੇ, ਸੁਹਿਰਦ ਤੇ ਭਗਤੀ ਭਾਵਨਾ ਵਾਲੇ ਸਨ। ਮਹਾਨਕੋਸ਼ ਅਨੁਸਾਰ ਆਪ ਦਾ ਜਨਮ 5 ਮਈ 1479 ਨੂੰ ਪਿਤਾ ਮਾਤਾ ਸੁਲੱਖਣੀ ਜੀ ਤੇ ਭਾਈ ਤੇਜ ਭਾਨ ਜੀ ਦੇ ਗ੍ਰਹਿ ਪਿੰਡ ਬਾਸਰਕੇ ਗਿੱਲਾਂ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ।

ਆਪ ਭਾਈ ਅਮਰਦਾਸ ਜੀ, ਭਾਈ ਈਸ਼ਰਦਾਸ ਜੀ, ਭਾਈ ਬਾਬਾ ਖੇਮ ਰਾਇ ਜੀ ਤੇ ਭਾਈ ਮਾਣਕ ਚੰਦ ਜੀ, ਚਾਰ ਭਾਈ ਸਨ। 23 ਸਾਲ ਦੀ ਉਮਰ 'ਚ ਆਪ ਦਾ ਵਿਆਹ ਸਿਆਲਕੋਟ ਦੇ ਪਿੰਡ ਸਨਖਤ੍ਰਾ ਵਿਖੇ ਦੇਵੀ ਚੰਦ ਜੀ ਦੀ ਸਪੁੱਤਰੀ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ।

ਆਪ ਜੀ ਦੇ ਘਰ ਵਿਖੇ ਦੋ ਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਅਤੇ ਦੋ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੇ ਜਨਮ ਲਿਆ। ਬੀਬੀ ਭਾਨੀ ਜੀ ਦਾ ਵਿਆਹ ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ।

ਗੁਰੂ ਸਾਹਿਬ ਲਗਾਤਾਰ ਵੀਹ ਸਾਲ 1541 ਤਕ ਹਰ ਛੇ ਮਹੀਨੇ ਬਾਅਦ ਤੀਰਥ ਅਸਥਾਨਾਂ ਤੇ ਦੇਵੀ ਦਰਸ਼ਨਾਂ ਲਈ ਜਾਇਆ ਕਰਦੇ ਸਨ। ਇਕ ਦਿਨ ਦੇਵੀ ਦਰਸ਼ਨਾਂ ਤੋਂ ਵਾਪਸ ਪਰਤਦਿਆਂ ਇਕ ਬ੍ਰਹਮਚਾਰੀ ਦੇ ਮੇਲ ਨੇ ਸਾਰੀ ਜ਼ਿੰਦਗੀ ਬਦਲ ਦਿੱਤੀ। ਆਪ ਅੰਦਰ ਗੁਰੂ ਧਾਰਨਾ ਦੀ ਇੱਛਾ ਪ੍ਰਬਲ ਹੋਈ। ਉਹ ਰਾਤ ਬੜੀ ਬੇਚੈਨੀ 'ਚ ਲੰਘੀ।

ਜਦ ਆਪ ਨੇ ਬੀਬੀ ਅਮਰੋ ਜੀ ਦੇ ਨਾਲ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਸਦਾ ਲਈ ਗੁਰੂ ਘਰ ਦੇ ਹੋ ਕੇ ਰਹਿ ਗਏ। ਗੁਰੂ ਅੰਗਦ ਦੇਵ ਜੀ ਲਈ ਅੰਮ੍ਰਿਤ ਵੇਲੇ ਜਲ ਦੀ ਗਾਗਰ ਲਿਆ ਕੇ ਇਸ਼ਨਾਨ ਕਰਵਾਉਣਾ ਤੇ ਲੰਗਰ ਦੀ ਸੇਵਾ ਆਪ ਜੀ ਦਾ ਨਿਤਨੇਮ ਬਣ ਗਿਆ। ਜਦ ਗੁਰੂ ਜੀ ਨਾਲ ਮਿਲਾਪ ਹੋਇਆ ਤਾਂ ਆਪ ਦੀ ਉਮਰ 61 ਸਾਲ ਦੀ ਸੀ। ਆਪ ਨੇ ਲਗਾਤਾਰ 11 ਸਾਲ ਗੁਰੂ ਘਰ ਦੀ ਸੇਵਾ ਪੂਰਨ ਨਿਸ਼ਠਾ ਨਾਲ ਨਿਭਾਈ। 1552 ਵਿੱਚ ਆਪ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। ਉਸ ਸਮੇਂ ਆਪ ਦੀ ਉਮਰ 73 ਵਰ੍ਹੇ ਹੋ ਚੁੱਕੀ ਸੀ।

ਆਪ ਨੇ ਗ਼ਰੀਬ, ਮਜ਼ਲੂਮ ਤੇ ਦੱਬੇ ਕੁਚਲੇ ਲੋਕਾਂ ਨੂੰ ਮਾਣ-ਸਨਮਾਨ ਬਖ਼ਸ਼ਿਆ ਤੇ ਸੀਨੇ ਨਾਲ ਲਾਇਆ। ਲੰਗਰ ਦੀ ਮਰਿਆਦਾ ਵੱਲ ਆਪ ਨੇ ਵਿਸ਼ੇਸ਼ ਧਿਆਨ ਦਿੱਤਾ। ਅਕਬਰ ਬਾਦਸ਼ਾਹ ਨੇ ਵੀ ਪੰਗਤ 'ਚ ਬੈਠ ਕੇ ਲੰਗਰ ਛਕਿਆ ਸੀ।

ਗੁਰੂ ਸਾਹਬ ਨੇ ਊਚ-ਨੀਚ, ਜਾਤ-ਪਾਤ ਨੂੰ ਖਤਮ ਕੀਤਾ। ਉਸ ਸਮੇਂ ਮਹਿਲਾਵਾਂ ਦੀ ਬਹੁਤ ਦੁਰਦਸ਼ਾ ਹੋ ਰਹੀ ਸੀ। ਗੁਰੂ ਸਾਹਬ ਨੇ ਸਤੀ ਪ੍ਰਥਾ ਦਾ ਅੰਤ ਕੀਤਾ। ਆਪ ਨੇ ਸਦੀਆਂ ਤੋਂ ਲਿਤਾੜੇ ਹੋਏ ਮਜ਼ਲੂਮ, ਅਨਪੜ੍ਹ ਤੇ ਗ਼ਰੀਬ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਬਾਹਰ ਕੱਢਿਆ ਤੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਰਾਹ ਦੱਸਿਆ। ਆਪ ਨੇ ਇਸਤਰੀ ਨੂੰ ਮਰਦ ਦੇ ਬਰਾਬਰ ਸਮਾਨਤਾ ਦਿੱਤੀ, ਪਰਦੇ (ਘੁੰਢ) ਦਾ ਰਿਵਾਜ ਹਟਾਇਆ, ਕੁੜੀਮਾਰਾਂ ਦਾ ਵਿਰੋਧ ਕੀਤਾ, ਵਿਧਵਾ ਵਿਆਹ ਤੇ ਅੰਤਰ ਸ਼੍ਰੇਣੀ ਵਿਆਹ ਨੂੰ ਇਜਾਜ਼ਤ ਦਿੱਤੀ।

ਜ਼ਿਆਦਾ ਸਮਾਂ ਆਪ ਮਾਝੇ ਵਿਚ ਹੀ ਰਹੇ। ਆਪ ਨੇ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਆਦਿ ਪਿੰਡਾਂ ਲਾਗੇ 1570 ਨੂੰ ਸ੍ਰੀ ਅੰਮ੍ਰਿਤਸਰ ਵਸਾਉਣ ਲਈ ਮੋਹੜੇ ਗਡਵਾਏ ਤੇ ਇਸ ਅਸਥਾਨ ਦਾ ਨਾਂ ਚੱਕ-ਗੁਰੂ ਰੱਖਿਆ, ਜਿਸ ਦਾ ਕੰਮ ਗੁਰੁ ਰਾਮਦਾਸ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਇਆ। ਮਹਾਨਕੋਸ਼ ਅਨੁਸਾਰ ਆਪ 95 ਵਰ੍ਹੇ 3 ਮਹੀਨੇ 27 ਦਿਨ ਦੀ ਆਯੂ ਵਿੱਚੋਂ 22 ਸਾਲ 5 ਮਹੀਨੇ ਗੁਰਗੱਦੀ 'ਤੇ ਬਿਰਾਜਮਾਨ ਰਹੇ। ਆਪ 1 ਸਤੰਬਰ 1574 ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।

ਗੁਰੂ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਮੌਕੇ ਸਿਆਸੀ ਲੀਡਰਾਂ ਵੱਲੋਂ ਟਵੀਟ ਕਰ ਸ਼ਰਧਾਜਂਲੀ ਭੇਟ ਕੀਤੀ।

  • "ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ "

    ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਨਿਮਰਤਾ ਸਹਿਤ ਪ੍ਰਣਾਮ। ਸਮਾਜਿਕ ਬਰਾਬਰੀ, ਨਾਰੀ ਸਨਮਾਨ ਅਤੇ ਲੰਗਰ ਸੇਵਾ ਨੂੰ ਵਿਆਪਕ ਪੱਧਰ 'ਤੇ ਪਹੁੰਚਾਉਣ ਵਾਲੇ, ਤੀਜੇ ਪਾਤਸ਼ਾਹ ਜੀ ਸਰਬੱਤ ਸੰਗਤ ਨੂੰ ਅਸੀਸਾਂ ਬਖਸ਼ਣ। #SriGuruAmardasJi #JyotiJyotDiwas pic.twitter.com/q4PnOD3QPL

    — Sukhbir Singh Badal (@officeofssbadal) September 20, 2021 " class="align-text-top noRightClick twitterSection" data=" ">

ਉਨ੍ਹਾਂ ਨੇ ਗੁਰੂ ਸਾਹਿਬ ਦੇ ਦਿੱਤੇ ਹੋਏ ਮਾਨਵਤਾ ਲਈ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਗੁਰੂ ਸਾਹਿਬ ਦੀ ਮਹਾਨਤਾ ਨਾਲ ਲੋਕਾਂ ਨੂੰ ਜਾਣੂ ਕਰਵਾਇਆ।

  • ਸਮਾਜ ਨੂੰ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਵਰਗੀਆਂ ਬੁਰਾਈਆਂ ਤੋਂ ਮੁਕਤ ਕਰਨ ਲਈ ਸਮਾਜ ਸੁਧਾਰ ਦੇ ਵੱਡੇ ਉਪਰਾਲੇ ਕਰਨ ਵਾਲੇ, ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਪ੍ਰਣਾਮ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਮਾਜ ਸੁਧਾਰਕ ਸੇਧਾਂ ਨੂੰ ਤੀਜੇ ਸਤਿਗੁਰਾਂ ਨੇ ਘਰ-ਘਰ ਤੱਕ ਪਹੁੰਚਾਇਆ।#SriGuruAmardasJi pic.twitter.com/SsoEb8nMn8

    — Harsimrat Kaur Badal (@HarsimratBadal_) September 20, 2021 " class="align-text-top noRightClick twitterSection" data=" ">

ETV Bharat Logo

Copyright © 2024 Ushodaya Enterprises Pvt. Ltd., All Rights Reserved.