ਚੰਡੀਗੜ੍ਹ: ਸੂਬੇ ਵਿੱਚ 2022 ਦੀਆਂ ਵਿਧਾਨ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਵਿਖਾਈ ਦੇ ਰਹੀਆਂ ਹਨ। ਅਕਾਲੀ ਦਲ ਦੇ ਵੱਲੋਂ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਲਗਾਤਾਰ ਵੱਖ ਵੱਖ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਹੁਣ 27 ਹਲਕਾ ਇੰਚਾਰਜ਼ ਲਗਾਏ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਵੱਲੋਂ ਹਲਕਾ ਇੰਚਾਰਜ਼ਾਂ ਦੇ ਨਾਵਾਂ ਉੱਪਰ ਮੋਹਰ ਲਗਾਈ ਗਈ ਹੈ। ਪਾਰਟੀ ਪ੍ਰਧਾਨ ਅਤੇ ਜਨਰਲ ਸਕੱਤਰ ਬਿਕਰਮ ਮਜੀਠੀਆ (Bikram Majithia) ਨਾਲ ਸਲਾਹ ਮਸ਼ਵਰੇ ਤੋ ਬਾਅਦ ਆਈ ਟੀ ਵਿੰਗ (IT WING) ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਅਤੇ ਆਈਟੀ ਵਿੰਗ ਦੋਆਬਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ ਨੇ ਹਲਕਾ ਇੰਚਾਰਜ਼ਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
![SAD ਨੇ ਐਲਾਨੇ 27 ਹਲਕਾ ਇੰਚਾਰਜ਼](https://etvbharatimages.akamaized.net/etvbharat/prod-images/whatsapp-image-2021-11-14-at-44110-pm_1411newsroom_1636888405_828.jpeg)
ਦੋਆਬਾ ’ਚ ਇੰਨ੍ਹਾਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ
ਫਿਲੌਰ- ਜੁਝਾਰ ਸੱਗੂ
ਨਕੋਦਰ- ਜਸਪ੍ਰੀਤ ਸਿੰਘ ਖੁਰਾਨਾ
ਚੱਬੇਵਾਲ- ਜਸਵਿੰਦਰ ਸਿੰਘ ਨੰਗਲ ਥੰਡਾਲ
ਫਗਵਾੜਾ- ਆਸ਼ੂ ਛਾਬੜਾ
ਜਲੰਧਰ ਸੇਂਟਰਲ- ਪਰਮਿੰਦਰ ਸਿੰਘ ਸੈਨੀ
ਮੁਕੇਰੀਆਂ- ਪੁਸ਼ਪਿੰਦਰ ਸਿੰਘ
ਭੁਲੱਥ- ਪਰਮਜੀਤ ਸਿੰਘ
ਗੜ੍ਹਸ਼ੰਕਰ- ਏ.ਐੱਸ.ਪਰਮਾਰ
ਬਲਾਚੌਰ- ਜਤਿਨ ਚੌਧਰੀ
ਬੰਗਾ- ਮਨਿੰਦਰ
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਅਤੇ ਪ੍ਰਨੀਤ ਕੌਰ ਦੀ ਬੈਠਕ, ਚੋਣਾਂ ਨੂੰ ਲੈਕੇ ਹੋਈ ਚਰਚਾ