ਚੰਡੀਗੜ੍ਹ: ਦਿੱਲੀ ਦੇ ਸ਼ਾਹੀਨ ਬਾਗ ਵਿੱਚ ਪਿਛਲੇ 4 ਮਹੀਨਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਜੋਂ ਮੁਸਲਿਮ ਔਰਤਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ। ਉਸ ਧਰਨੇ ਵਿੱਚੋਂ ਕੁੱਝ ਔਰਤਾਂ ਇੱਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚੀਆਂ।
ਸ਼ਾਹੀਨ ਬਾਗ ਤੋਂ ਆਈ ਰਜ਼ੀਆ ਨੇ ਕਿਹਾ ਸਰਕਾਰ ਨੇ ਜੇ ਕਿਸੇ ਨੂੰ ਨਾਗਰਿਕਤਾ ਦੇਣੀ ਹੈ ਤਾਂ ਦੇਵੇ, ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਪਰ ਕਿਸੇ ਦੀ ਨਾਗਰਿਕਤਾ ਖੋਹਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਔਰਤਾਂ ਨੂੰ ਇਨ੍ਹਾਂ ਕਮਜ਼ੋਰ ਸਮਝਦੀ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਧਰਨੇ 'ਤੇ ਨਹੀਂ ਬੈਠ ਸਕਦੀਆਂ ਪਰ ਸਰਕਾਰ ਦਾ ਭਰਮ ਤੋੜਨ ਲਈ ਹੀ ਔਰਤਾਂ ਲੰਮੇ ਸਮੇਂ ਤੋਂ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਡਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਜਦੋਂ-ਜਦੋਂ ਔਰਤਾਂ ਆਪਣੇ ਹੱਕਾਂ ਲਈ ਸੜਕ 'ਤੇ ਉੱਤਰੀਆਂ ਹਨ ਉਦੋਂ-ਉਦੋਂ ਸਮਾਜ ਨੂੰ ਬਦਲਣਾ ਪਿਆ ਹੈ ਤੇ ਸਰਕਾਰਾਂ ਨੂੰ ਵੀ ਝੁਕਣਾ ਪਿਆ ਹੈ।
ਇਹ ਵੀ ਪੜ੍ਹੋ: ਬੇਰੁਜ਼ਗਾਰ ਅਧਿਆਪਕ ਪਹੁੰਚੇ ਭਾਖੜਾ, ਮੰਗਾਂ ਨਾ ਮੰਨਣ 'ਤੇ ਨਹਿਰ 'ਚ ਛਾਲ ਮਾਰਨ ਦੀ ਦਿੱਤੀ ਧਮਕੀ
ਰਜ਼ੀਆ ਨੇ ਕਿਹਾ ਕਿ ਜੇਕਰ ਅਸੀਂ ਪ੍ਰਧਾਨ ਮੰਤਰੀ ਨੂੰ ਕੁਰਸੀ 'ਤੇ ਬਿਠਾ ਸਕਦੇ ਹਾਂ ਤਾਂ ਲਾਹ ਵੀ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਪੂਰੀ ਦੁਨੀਆਂ ਮਹਿਲਾ ਦਿਵਸ ਮਨਾ ਰਹੀ ਹੈ ਪਰ ਜਦੋਂ ਉਨ੍ਹਾਂ ਨੂੰ ਹੱਕ ਹੀ ਨਹੀਂ ਮਿਲ ਰਹੇ ਤਾਂ ਮਹਿਲਾ ਦਿਵਸ ਮਨਾ ਕੀ ਕਰਨਗੇ।