ETV Bharat / city

ਪੰਜਾਬ ਕਾਂਗਰਸ ਦੇ ਵੱਡੇ ਆਗੂ ਕੈਪਟਨ ਦੀ ਟੀਮ ‘ਚ ਸ਼ਾਮਲ - ਕੈਪਟਨ ਦੀ ਟੀਮ

ਕਾਂਗਰਸ ਦੇ ਸਾਬਕਾ ਸਕੱਤਰ ਤੇ ਬੁਲਾਰੇ ਪ੍ਰਿੰਸ ਖੁੱਲਰ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਸਵਾਗਤ ਕੀਤਾ। ਪਿਛਲੇ ਦਿਨਾਂ ਵਿੱਚ ਉਹ ਕਾਂਗਰਸ ਦੇ ਤੀਜੇ ਵੱਡੇ ਆਗੂ ਹਨ, ਜੋ ਕਾਂਗਰਸ ਛੱਡ ਕੇ ਕੈਪਟਨ ਦੇ ਨਾਲ ਗਏ ਹਨ।

ਪੰਜਾਬ ਕਾਂਗਰਸ ਦੇ ਵੱਡੇ ਆਗੂ ਕੈਪਟਨ ਦੀ ਟੀਮ ‘ਚ ਸ਼ਾਮਲ

author img

By

Published : Dec 11, 2021, 5:02 PM IST

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦਾ ਸਿਆਸੀ ਗੁੱਟ ਵਧਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਸਾਬਕਾ ਸਕੱਤਰ ਤੇ ਬੁਲਾਰੇ ਪ੍ਰਿੰਸ ਖੁੱਲਰ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਸਵਾਗਤ ਕੀਤਾ। ਪਿਛਲੇ ਦਿਨਾਂ ਵਿੱਚ ਉਹ ਕਾਂਗਰਸ ਦੇ ਤੀਜੇ ਵੱਡੇ ਆਗੂ ਹਨ, ਜੋ ਕਾਂਗਰਸ ਛੱਡ ਕੇ ਕੈਪਟਨ ਦੇ ਨਾਲ ਗਏ ਹਨ।

ਦਰਅਸਲ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਮੁੱਖ ਮੰਤਰੀ ਦੀ ਕੁਰਸੀ (CM's chair) ਤੋਂ ਹਟਾਉਣ ਤੋਂ ਬਾਅਦ ਕੈਪਟਨ ਪਾਰਟੀ ਹਾਈਕਮਾਂਡ ਨਾਲ ਨਰਾਜ਼ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਬਣਾਈ ਹੈ। ਜਿਸ ਦਾ ਦਫ਼ਤਰ ਚੰਡੀਗੜ੍ਹ ਦੇ ਸੈਕਟਰ 9 ਡੀ ਵਿੱਚ ਬਣਾਇਆ ਗਿਆ ਹੈ।
ਖੁੱਲਰ ਕਾਂਗਰਸ ਸਰਕਾਰ ਦਾ ਕਰਦੇ ਸਨ ਬਚਾਅ

ਪ੍ਰਿੰਸ ਖੁੱਲਰ ਕਾਂਗਰਸ ਦੇ ਇੱਕ ਚੰਗੇ ਬੁਲਾਰੇ ਰਹੇ ਹਨ। ਜੋ ਟੀਵੀ ਡਵੇਟ ਵਿੱਚ ਕਾਂਗਰਸ (Congress) ਦਾ ਪੱਖ ਰੱਖਦੇ ਸਨ। ਉਹ ਕਾਂਗਰਸ (Congress) ਵਿੱਚ ਸਮਾਜ ਭਲਾਈ ਅਤੇ ਸਿੱਖਿਆ ਸੈੱਲ ਦੇ ਚੇਅਰਮੈਨ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵੀ ਰਹੇ। ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੀ ਸੋਨੀਆ ਗਾਂਧੀ ਨੂੰ ਅਸਤੀਫਾ ਦੇ ਕੇ ਕੈਪਟਨ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਸਾਬਕਾ ਮੰਤਰੀ ਹਮੀਰ ਸਿੰਘ ਦਾ ਪੁੱਤਰ ਲਾਡੀ ਘੱਗਾ, ਟਕਸਾਲੀ ਕਾਂਗਰਸੀ ਆਗੂ ਸੰਦੀਪ ਸਿੰਗਲਾ ਅਤੇ ਵਿਕਾਸ ਸ਼ਰਮਾ ਵੀ ਪਟਿਆਲਾ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਬਕਾ ਬੁਲਾਰੇ ਸੰਦੀਪ ਗੋਰਸੀ, ਸਹਿਕਾਰੀ ਖੇਤਵਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਕਮਲਦੀਪ ਸੈਣੀ ਵੀ ਕੈਪਟਨ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਾਂਗਰਸ ਦੇ ਦਿੱਗਜ ਆਗੂ ਆਉਣਗੇ

ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਪੰਜਾਬ ‘ਚ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਕਾਂਗਰਸ ਦੇ ਕਈ ਦਿੱਗਜ ਆਗੂ ਉਨ੍ਹਾਂ ਨਾਲ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਸੀਨੀਅਰ ਆਗੂਆਂ ਦੇ ਨਾਲ-ਨਾਲ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੋਣਗੇ। ਕੈਪਟਨ ਦਾ ਤਰਕ ਹੈ ਕਿ ਜੇਕਰ ਉਹ ਹੁਣ ਉਨ੍ਹਾਂ ਦੇ ਨਾਲ ਆਏ ਤਾਂ ਕਾਂਗਰਸ ਸਰਕਾਰ ਉਨ੍ਹਾਂ ਨੂੰ ਪਰੇਸ਼ਾਨ ਕਰੇਗੀ। ਇਸ ਤੋਂ ਇਲਾਵਾ ਉਹ ਇਲਾਕੇ ਦੇ ਵਿਕਾਸ ਲਈ ਫੰਡ ਵੀ ਨਹੀਂ ਦੇਣਗੇ। ਅਜਿਹੇ 'ਚ ਕੈਪਟਨ ਦੀ ਬਾਜ਼ੀ ਨੂੰ ਲੈ ਕੇ ਕਾਂਗਰਸ 'ਚ ਚਿੰਤਾ ਬਣੀ ਹੋਈ ਹੈ।

ਇਹ ਵੀ ਪੜ੍ਹੋ:ਅਧਿਆਪਕਾਂ ’ਤੇ ਲਾਠੀਚਾਰਜ ਮਾਮਲਾ: ਨਵਜੋਤ ਕੌਰ ਸਿੱਧੂ ਨੇ ਮੰਗੀ ਡੀਐਸਪੀ ਦੀ ਮੁਅੱਤਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.