ਚੰਡੀਗੜ੍ਹ: ਐਚਆਰਟੀਸੀ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਸੀਮਾ ਦੇ ਸੁਪਨੇ ਹੁਣ ਹੌਲੀ ਹੌਲੀ ਪੂਰੇ ਹੁੰਦੇ ਜਾ ਰਹੇ ਹਨ। ਸੀਮਾ ਠਾਕੁਰ ਨੇ ਹਿਮਾਚਲ ਤੋਂ ਬਾਹਰ ਦੂਜੇ ਸੂਬਿਆਂ ਲਈ ਬੱਸ ਚਲਾਉਣ ਦੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਹੈ। ਅੱਜ ਪਹਿਲੀ ਵਾਰ ਸੀਮਾ ਅੰਤਰਰਾਜੀ ਰੂਟ 'ਤੇ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਚਲਾ ਰਹੀ ਹੈ।
ਸੀਮਾ ਨੂੰ ਸ਼ਿਮਲਾ ਤੋਂ ਚੰਡੀਗੜ੍ਹ ਮਾਰਗ 'ਤੇ ਬੱਸ ਚਲਾਉਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਅੰਤਰਰਾਜੀ ਰੂਟ 'ਤੇ ਆਪਣੀ ਡਰਾਈਵਿੰਗ ਕੁਸ਼ਲਤਾ ਦਿਖਾਏਗੀ। ਸੀਮਾ ਠਾਕੁਰ ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਸ ਨੂੰ ਹੁਣ ਪੁਰਸ਼ ਡਰਾਈਵਰਾਂ ਵਾਂਗ ਅੰਤਰਰਾਜੀ ਰੂਟ 'ਤੇ ਬੱਸ ਚਲਾਉਣ ਦਿੱਤੀ ਜਾਵੇ, ਹੁਣ ਉਸ ਦਾ ਸੁਪਨਾ ਸਾਕਾਰ ਹੋ ਗਿਆ ਹੈ ਅਤੇ ਸੀਮਾ ਹੋਰ ਪੁਰਸ਼ ਡਰਾਈਵਰਾਂ ਵਾਂਗ ਅੰਤਰਰਾਜੀ ਰੂਟਾਂ 'ਤੇ ਬੱਸ ਚਲਾ ਰਹੀ ਹੈ।
31 ਸਾਲਾ ਸੀਮਾ ਠਾਕੁਰ ਹਿਮਾਚਲ ਦੀ ਪਹਿਲੀ ਮਹਿਲਾ ਹੈ ਜੋ ਐੱਚ.ਆਰ.ਟੀ.ਸੀ 'ਚ ਬਤੋਰ ਬੱਸ ਡਰਾਈਵਰ ਆਪਣੀਆਂ ਸੇਵਾਵਾਂ ਦੇ ਰਹੀ ਹੈ। ਹੁਣ ਤੱਕ ਸੀਮਾ ਸ਼ਿਮਲਾ ਤੋਂ ਸੋਲਨ ਦੇ ਰੂਟ 'ਤੇ ਇਲੈਕਟ੍ਰਾਨਿਕ ਬੱਸ ਚਲਾ ਰਹੀ ਸੀ। ਉਸ ਦੀ ਮੰਗ ਸੀ ਕਿ ਉਸ ਨੂੰ ਸ਼ਿਮਲਾ ਤੋਂ ਦਿੱਲੀ ਵੋਲਵੋ ਬੱਸ ਚਲਾਉਣ ਦਾ ਮੌਕਾ ਦਿੱਤਾ ਜਾਵੇ, ਪਰ ਕੁਝ ਸਮੱਸਿਆਵਾਂ ਕਾਰਨ ਉਸ ਨੂੰ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ।
ਸਵੇਰੇ 7:55 'ਤੇ ਚੰਡੀਗੜ੍ਹ ਲਈ ਬੱਸ ਲੈ ਕੇ ਰਵਾਨਾ ਹੋਈ
ਹਾਲਾਂਕਿ, ਹੁਣ ਸੀਮਾ ਦੀ ਕੁਸ਼ਲਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਰੂਟ 'ਤੇ ਬੱਸ ਚਲਾਉਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਅਧੀਨ ਸੀਮਾ ਸਵੇਰੇ 7:55 'ਤੇ ਬੱਸ ਲੈਕੇ ਚੰਡੀਗੜ੍ਹ ਲਈ ਰਵਾਨਾ ਹੋਈ ਹੈ। ਸੀਮਾ ਠਾਕੁਰ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਅੰਤਰਰਾਜੀ ਰੂਟ 'ਤੇ ਬੱਸ ਚਲਾਉਣ ਦਾ ਮੌਕਾ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ ਉਹ ਸ਼ਿਮਲਾ ਦੇ ਸਥਾਨਕ ਰਸਤੇ 'ਤੇ ਚੱਲ ਰਹੀ ਟੈਕਸੀ ਬੱਸ ਚਲਾ ਰਹੀ ਸੀ।
ਇਸ ਤੋਂ ਬਾਅਦ ਸੀਮਾ ਨੇ ਸ਼ਿਮਲਾ ਤੋਂ ਸੋਲਨ ਮਾਰਗ 'ਤੇ ਇਲੈਕਟ੍ਰਿਕ ਬੱਸ ਚਲਾਈ। ਹਰ ਤਰ੍ਹਾਂ ਦੀਆਂ ਮੁਸ਼ਕਿਲਾਂ 'ਤੇ ਕਾਬੂ ਪਾਉਣ ਤੋਂ ਬਾਅਦ, ਅੱਜ ਸੀਮਾ ਨੇ ਅੰਤਰ-ਰਾਜੀ ਮਾਰਗ 'ਤੇ ਬੱਸ ਚਲਾ ਕੇ ਆਪਣੀ ਕੁਸ਼ਲਤਾ ਨੂੰ ਸਾਬਤ ਕੀਤਾ ਹੈ।
ਜ਼ਿਲ੍ਹਾ ਸੋਲਨ ਦੇ ਅਰਕੀ ਦੇ ਦੁਧਾਨਾ ਪਿੰਡ ਦੀ 31 ਸਾਲਾ ਸੀਮਾ ਠਾਕੁਰ ਨੇ ਦੱਸਿਆ ਕਿ ਪਿਤਾ ਦੇ ਨਾਲ ਸੀਮਾ ਨੇ ਪਹਿਲਾਂ ਬੱਸ ਦਾ ਸਿਟੇਅਰਿੰਗ ਫੜਿਆ ਅਤੇ ਬੱਸ ਫਿਰ ਚਲਾਉਣੀ ਸਿੱਖੀ। ਉਸ ਸਮੇਂ ਸੀਮਾ ਦੇ ਮਨ ਵਿੱਚ 'ਕ ਵਿਚਾਰ ਸੀ ਕਿ ਮਹਿਲਾਵਾਂ ਬੱਸਾਂ ਕਿਉਂ ਨਹੀਂ ਚਲਾਉਂਦੀਆਂ।
ਸ਼ੌਕ ਨੂੰ ਬਣਾਇਆ ਆਪਣਾ ਜਨੂੰਨ
ਜਿਵੇਂ ਜਿਵੇਂ ਉਹ ਵੱਡੀ ਹੋਈ ਤਾਂ ਉਸਨੇ ਫੈਸਲਾ ਕੀਤਾ ਕਿ ਉਹ ਐੱਚ.ਆਰ.ਟੀ.ਸੀ 'ਚ ਇੱਕ ਮਹਿਲਾ ਡਰਾਈਵਰ ਵਜੋਂ ਆਪਣੀਆਂ ਸੇਵਾਵਾਂ ਦੇਵੇਗੀ ਅਤੇ ਜੋ ਹੁਣ ਤੱਕ ਨਹੀਂ ਹੋਇਆ ਉਸ ਨੂੰ ਸੰਭਵ ਕਰਕੇ ਦੱਸੇਗੀ। ਉਸਨੇ ਆਪਣੇ ਜੋਸ਼ ਨੂੰ ਆਪਣਾ ਜਨੂੰਨ ਬਣਾਇਆ ਅਤੇ ਇਸ ਦਿਸ਼ਾ 'ਚ ਤਿਆਰੀ ਕਰਨੀ ਸ਼ੁਰੂ ਕੀਤੀ। ਪਹਿਲਾਂ ਭਾਰੀ ਵਾਹਨ ਦਾ ਲਾਇਸੈਂਸ ਬਣਾਇਆ ਅਤੇ ਫਿਰ ਐੱਚ.ਆਰ.ਟੀ.ਸੀ 'ਚ ਨਿਕਲੀ ਪੋਸਟ ਨੂੰ ਉਸ ਵਲੋਂ ਭਰਿਆ ਗਿਆ, ਪਰ ਅਸਲ ਸਫ਼ਰ ਦੀ ਸ਼ੁਰੂਆਤ ਹੀ ਇੱਥੋਂ ਹੋਈ।
ਇਮਤਿਹਾਨ ਪਾਸ ਕਰਨ ਤੋਂ ਬਾਅਦ ਵੀ ਉਸ ਨੂੰ 5 ਮਈ, 2016 ਨੂੰ ਐੱਚ.ਆਰ.ਟੀ.ਸੀ 'ਚ ਡਰਾਈਵਰ ਵਜੋਂ ਭਰਤੀ ਹੋਣ ਤੋਂ ਬਾਅਦ ਵੀ ਉਸ ਨੂੰ ਬੱਸ ਨਾ ਦੇ ਕੇ ਟੈਕਸੀ ਚਲਾਉਣ ਲਈ ਦਿੱਤੀ ਗਈ, ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਉਸਦੀ ਸਖ਼ਤ ਮਿਹਨਤ ਇਹ ਹੈ ਕਿ ਉਸਨੂੰ ਫਰਵਰੀ 2018 'ਚ ਸ਼ਿਮਲਾ ਤੋਂ ਐੱਚ.ਆਰ.ਟੀ.ਸੀ ਦੀ ਬੱਸ ਸ਼ਿਮਲਾ ਤੋਂ ਸੋਲਨ ਦੇ ਲੋਕਲ ਰੂਟਾਂ 'ਤੇ ਚਲਾਉਣ ਲਈ ਦਿੱਤੀ ਗਈ ਅਤੇ ਮੌਜੂਦਾ ਸਮੇਂ ਉਹ ਸ਼ਿਮਲਾ ਦੇ ਸਥਾਨਕ ਰਸਤਿਆਂ 'ਤੇ ਹੀ ਐੱਚ.ਆਰ.ਟੀ.ਸੀ ਦੀ 42 ਸੀਟਰ ਬੱਸ ਚਲਾ ਰਹੀ ਹੈ। ਜਿਸ ਸਮੇਂ ਉਸਨੇ ਪੋਸਟ ਲਈ ਅਪਲਾਈ ਕੀਤਾ ਸੀ, ਉਸ ਸਮੇਂ 121 ਮਹਿਲਾ ਡਰਾਈਵਰਾਂ ਦੀਆਂ ਅਸਾਮੀਆਂ 'ਤੇ ਸਿਰਫ ਇੱਕ ਹੀ ਅਰਜ਼ੀ ਸੀ।
'ਸਮਾਜ ਦੀ ਸੋਚ ਮਹਿਲਾਵਾਂ ਪ੍ਰਤੀ ਨਹੀਂ ਬਦਲਦੀ'
ਪੁਰਸ਼ ਪ੍ਰਧਾਨ ਇਸ ਕਿੱਤੇ ਦੀ ਚੋਣ 'ਤੇ ਸਮਾਜ ਦੇ ਨਜ਼ਰੀਏ ਦੇ ਸਵਾਲ 'ਤੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਅੱਜ ਲੜਕਾ ਅਤੇ ਲੜਕੀ ਬਰਾਬਰ ਹੋਣ ਦੀ ਗੱਲ ਕੀਤੀ ਜਾਂਦੀ ਹੈ, ਪਰ ਅੱਜ ਵੀ ਸਮਾਜ ਦੀ ਮਹਿਲਾਵਾਂ ਪ੍ਰਤੀ ਸੋਚ ਨਹੀਂ ਬਦਲੀ ਹੈ।
ਜਦੋਂ ਸੀਮਾ ਨੇ ਇਸ ਪੇਸ਼ੇ ਦੀ ਚੋਣ ਕੀਤੀ ਤਾਂ ਉਸ ਸਮੇਂ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਤੁਹਾਨੂੰ ਮਰਦ ਡਰਾਈਵਰਾਂ ਨਾਲੋਂ ਆਪਣੇ ਆਪ ਨੂੰ ਵਧੇਰੇ ਸਾਬਤ ਕਰਨਾ ਪਏਗਾ, ਪਰ ਕਦੇ ਨਾ ਰੁਕੋ। ਉਸਨੇ ਕਿਹਾ ਕਿ ਅੱਜ ਵੀ ਇਸ ਪੇਸ਼ੇ 'ਚ ਉਸਦਾ ਸੰਘਰਸ਼ ਜਾਰੀ ਹੈ, ਪਰ ਖੁਸ਼ ਹੈ ਕਿ ਉਸਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕੀਤਾ ਹੈ ਅਤੇ ਹੁਣ ਉਹ ਬੱਸ ਚਲਾਉਣ ਦੇ ਆਪਣੇ ਸੁਪਨੇ ਨੂੰ ਵੀ ਸਜੋਅ ਰਹੀ ਹੈ।
ਇਹ ਵੀ ਪੜ੍ਹੋ:ਮੁਹਾਲੀ ਪਹੁੰਚ ਕੇ ਵੀ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਨਹੀਂ ਹੋ ਸਕੀ ਪੇਸ਼ੀ