ਚੰਡੀਗੜ੍ਹ: ਅਫਗਾਨਿਸਤਾਨ ਵਿੱਚ ਇਸ ਸਮੇਂ ਜੋ ਹਾਲਤ ਬਣੇ ਹੋਏ ਹਨ। ਉਸ ਤੋਂ ਅਫਗਾਨੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਅਫਗਾਨ ਦੇ ਵਿਦਿਆਰਥੀ ਭਾਰਤ ਵਿੱਚ ਪੜ੍ਹਨ ਲਈ ਆਏ ਹੋਏ ਹਨ। ਕਈ ਵਿਦਿਆਰਥੀਆਂ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋੋ ਰਿਹਾ ਹੈ। ਟ੍ਰਾਈਸਿਟੀ ਵਿੱਚ ਤਕਰੀਬਨ 300 ਅਫਗਾਨੀ ਵਿਦਿਆਰਥੀ (Afghan Students) ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਨ। ਇਹਨਾਂ ਵਿਚ ਲੜਕੀਆਂ ਵੀ ਸ਼ਾਮਿਲ ਹਨ।
ਅਫਗਾਨੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਫ਼ਗਾਨ (Afghan) ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਫਿਕਰਮੰਦ ਹਨ। ਉਨ੍ਹਾਂ ਨੇ ਦੱਸਿਆ ਕਿ ਨੈਟਵਰਕ ਬੰਦ ਹੋਣ ਕਰਕੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਅਫਗਾਨੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਦੇ ਵੀਜ਼ੇ ਦੀ ਅਵਧੀ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰਾਂ ਨੂੰ ਭਾਰਤ ਲਿਆਉਣਾ ਚਾਹੁੰਦੇ ਹਾਂ ਅਤੇ ਸਾਨੂੰ ਸ਼ਰਨ ਵੀ ਦਿੱਤੀ ਜਾਵੇ।
ਉਨ੍ਹਾਂ ਨੇ ਕਿਹਾ ਹੈ ਕਿ ਤਾਲਿਬਾਨ ਨੇ ਮਹਿਲਾਵਾਂ ਦੀ ਆਜ਼ਾਦੀ ਬਿਲਕੁੱਲ ਖੋਹ ਲਈ ਹੈ। ਉਨ੍ਹਾਂ ਨੇ ਕਿਹਾ ਡਰ ਲੱਗ ਰਿਹਾ ਹੈ ਕਿ ਸਾਡੇ ਪਰਿਵਾਰਾਂ ਦਾ ਕੀ ਹੋਵੇਗਾ। ਟ੍ਰਾਈਸਿਟੀ ਵਿਚ ਕੁੱਝ ਅਫਗਾਨੀ ਲੜਕੀਆਂ ਵਿਚ ਪੜ੍ਹਾਈ ਕਰਦੀਆ ਹਨ ਪਰ ਉਹ ਮੀਡੀਆ ਦੇ ਸਾਹਮਣੇ ਨਹੀਂ ਆਈਆ।ਲੜਕੀਆਂ ਨੂ੍ੰ ਡਰ ਹੈ ਕਿ ਬਾਅਦ ਵਿਚ ਕਿਤੇ ਉਨ੍ਹਾਂ ਦੇ ਭਵਿੱਖ ਵਿਚ ਕੋਈ ਸਮੱਸਿਆ ਨਾ ਜਾਵੇ।
ਅਫਗਾਨੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਦੋ ਤਿਨ ਪਹਿਲਾ ਉਹਨਾਂ ਦੀ ਘਰਵਾਲਿਆਂ ਨਾਲ ਗੱਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਵਿੱਚ ਆ ਗਿਆ ਹੈ, ਫਿਲਹਾਲ ਇਹ ਖਤਰੇ ਤੋਂ ਬਾਹਰ ਹੈ ਪਰ ਕੋਈ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਸਥਿਤੀ ਅਫਗਾਨਿਸਤਾਨ ਵਿੱਚ ਪੈਦਾ ਹੋਈ ਹੈ, ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਸਾਰੇ ਦੇਸ਼ਾਂ ਨੇ ਉਸ ਨੂੰ ਅਲੱਗ -ਥਲੱਗ ਕਰ ਦਿੱਤਾ ਹੈ। ਅਫਗਾਨਿਸਤਾਨ ਨੂੰ ਆਪਣੀ ਸਥਿਤੀ ਸੁਧਾਰਨ ਲਈ ਸਿੱਖਿਆ ਦਾ ਪੱਧਰ ਵਧਾਉਣਾ ਪਵੇਗਾ ਕਿਉਂਕਿ ਉੱਥੇ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਅਫਗਾਨਿਸਤਾਨ ਦੇ ਲੋਕ ਅੱਜ ਜੋ ਵੀਡੀਓ ਜਾਂ ਤਸਵੀਰਾਂ ਵੇਖ ਰਹੇ ਹਨ ਉਹ ਇਸ ਲਈ ਹਨ ਕਿਉਂਕਿ ਉੱਥੋਂ ਦੇ ਲੋਕ ਆਜ਼ਾਦੀ ਨੂੰ ਪਸੰਦ ਕਰਦੇ ਹਨ ਪਰ ਉਨ੍ਹਾਂ ਦੀ ਆਜ਼ਾਦੀ ਉਨ੍ਹਾਂ ਤੋਂ ਖੋਹ ਲਈ ਗਈ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਜ਼ਬਰਦਸਤੀ ਉਥੋਂ ਹਟਾ ਦਿੱਤਾ ਗਿਆ। ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਹੈ। ਚਾਹੇ ਕੁਝ ਵੀ ਹੋਵੇ ਪਰ ਅਫਗਾਨ ਲੋਕ ਜੋ ਯਾਤਰਾ ਦਾ ਸਾਹਮਣਾ ਕਰ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਹੈ ਕਿ ਅੱਲ੍ਹਾ ਅੱਗੇ ਦੁਆ ਕਰਦੇ ਹਾਂ ਉਥੇ ਸਭ ਕੁੱਝ ਠੀਕ ਹੋ ਜਾਵੇ ਤਾਂ ਕਿ ਅਸੀਂ ਆਪਣੇ ਘਰਾਂ ਨੂੰ ਜਲਦ ਪਰਤ ਜਾਈਏ।
ਇਹ ਵੀ ਪੜੋ:ਫੇਸਬੁੱਕ ਨੇ ਤਾਲਿਬਾਨ ਨੂੰ ਸਮਰਥਨ ਦੇਣ ਵਾਲੀ ਸਮਗਰੀ 'ਤੇ ਪਾਬੰਦੀ ਲਗਾਈ: ਰਿਪੋਰਟ