ਚੰਡੀਗੜ੍ਹ: ਅੰਗ੍ਰੇਜ਼ੀ ਹਕੂਮਤ ਵਿਰੁੱਧ ਭਾਰਤ ਦੀ ਪਹਿਲੀ ਅਜ਼ਾਦੀ ਦੀ ਲੜਾਈ ਵਜੋਂ ਜਾਣਿਆ ਜਾਂਦਾ ਹੈ 1857 ਈ. ਦਾ ਫੌਜੀ ਗਦਰ। ਪੱਛਮੀ ਬੰਗਾਲ ਦੀ ਬੈਰਕਪੁਰ ਤੋਂ ਸ਼ੁਰੂ ਹੋਇਆ ਇਹ ਗਦਰ ਸਾਰੇ ਸਾਰੇ ਅੰਗ੍ਰੇਜ਼ੀ ਹਕੂਤਮ ਦੇ ਪੂਰੇ ਇਲਾਕੇ 'ਚ ਫੈਲ ਗਿਆ ਸੀ। ਇਸੇ ਤਰ੍ਹਾਂ ਹੀ ਇਹ ਗਦਰ ਲਹੌਰ ਦੀ ਮੀਆਂ ਮੀਰ ਛਾਉਣੀ ਵਿੱਚ ਵੀ ਪਹੁੰਚ ਗਿਆ ਸੀ ਅਤੇ ਇੱਕ ਵੱਡੀ ਗਿਣਤੀ ਵਿੱਚ ਫੌਜੀਆਂ ਨੇ ਆਪਣੇ ਅਫ਼ਸਰਾਂ ਨੂੰ ਮਾਰ ਕੇ ਵਿਦਰੋਹ ਕੀਤਾ ਸੀ। ਇਹ ਸਾਰੇ ਫੌਜੀ ਰਾਵੀ ਦਰਿਆ 'ਤੇ ਪਹੁੰਚ ਗਏ ਸਨ, ਇੱਥੇ ਇਨ੍ਹਾਂ ਦੇ ਵਿਦਰੋਹ ਨੂੰ ਦਬਾਉਣ ਲਈ ਸਰਕਾਰ ਨੇ ਦਮਨ ਕੀਤਾ ਹੈ। ਇਸ ਮੌਕੇ ਕਈ ਵਿਦਰੋਹੀ ਫੌਜੀਆਂ ਨੂੰ ਇੱਥੋਂ ਕਾਲਿਆਂ ਵਾਲਾ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਖੂਹ ਅੰਮ੍ਰਿਤਸਰ ਦੇ ਅਜਨਾਲਾ ਨੇੜੇ ਹੈ। ਸਾਲ 2014 ਵਿੱਚ ਇਤਿਹਾਸਕਾਰਾਂ ਦੀਆਂ ਕੋਸ਼ਿਸ਼ ਇਸ ਖੂਹ ਦੀ ਖੁਦਾਈ ਕਰਨ ਤੋਂ ਬਾਅਦ ਇਨ੍ਹਾਂ ਸ਼ਹੀਦ ਹੋਏ ਫੌਜੀਆਂ ਦੀਆਂ ਅਸਥੀਆਂ ਕੱਢੀਆਂ ਗਈਆਂ ਸਨ। ਇਨ੍ਹਾਂ ਸ਼ਹੀਦ ਫੌਜੀਆਂ ਦੀਆਂ ਅਸਥੀਆਂ 'ਤੇ ਹੁਣ ਪੰਜਾਬ ਯੂਨੀਵਰਿਸਟੀ ਦੇ ਮਾਨਵ ਵਿਗਿਆਨ ਵਿਭਾਗ ਵਿੱਚ ਖੋਜ ਕਾਰਜ ਕੀਤੇ ਜਾ ਰਹੇ ਹਨ। ਇਸ ਬਾਰੇ ਵਿਭਾਗ ਦੇ ਵਿਗਿਆਨੀ ਡਾਕਟਰ ਜੇ.ਐੱਸ. ਸਹੇਰਾਵਤ ਨੇ ਈਟੀਵੀ ਭਾਰਤ ਨਾਲ ਇਸ ਖੋਜ ਕਾਰਨ ਬਾਰੇ ਗੱਲਬਾਤ ਕੀਤੀ ਹੈ।
ਡਾਕਟਰ ਸਹੇਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਸ਼ਹੀਦ ਫੌਜੀਆਂ ਦੀਆਂ ਸ਼ਨਾਖਤ ਦੇ ਬਾਰੇ ਖੋਜ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੋਂ ਸ਼ਹੀਦ ਫੌਜੀਆਂ ਦੇ ਦੰਦ, ਖੋਪੜੀਆਂ, ਬਾਹਾਂ ਅਤੇ ਹੋਰ ਕਈ ਤਰ੍ਹਾਂ ਦੇ ਪਿੰਜਰ ਮਿਲੇ ਸਨ। ਉਨ੍ਹਾਂ ਨੇ ਦੱਸਿਆ ਕਿ 9643 ਦੰਦ ਮਿਲੇ ਸਨ। ਜਿਨ੍ਹਾਂ ਵਿੱਚੋਂ 1200 ਤੋਂ 1300 ਦੰਦਾ ਡੀਐਨਏ ਟੈਸਟ ਕੀਤਾ ਜਾ ਚੁੱਕਿਆ ਹੈ।
ਸ਼ਹੀਦ ਫੌਜੀਆਂ ਬਾਰੇ ਨਵੇਂ ਤੱਥ
ਡਾਕਟਰ ਜੇ.ਐੱਸ. ਸਹੇਰਾਵਾਤ ਨੇ ਦੱਸਿਆ ਕਿ ਸ਼ਹੀਦ ਹੋਏ ਬਹੁਤੇ ਫੌਜੀ ਅਵਧ, ਬੰਗਾਲ, ਉੜੀਸਾ, ਮਣੀਪੁਰ ਅਤੇ ਉੱਤਰ-ਪੂਰਵ ਦੇ ਸੂਬਿਆਂ ਨਾਲ ਸਬੰਧਤ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸ਼ਹੀਦ ਫੌਜੀਆਂ ਦੀ ਔਸਤ ਉਮਰ 20 ਤੋਂ 50 ਸਾਲ ਦੇ ਵਿਚਕਾਰ ਸੀ। ਉਨ੍ਹਾਂ ਨੇ ਕਿਹਾ ਕਿ ਦੰਦਾਂ ਦੀ ਹਾਲਤ ਅਤੇ ਕੀਤੇ ਟੈਸਟਾਂ ਤੋਂ ਪਤਾ ਲੱਗ ਦਾ ਹੈ ਕਿ ਇਹ ਸਾਰੇ ਸਿਹਤ ਪੱਖੋ ਬਹੁਤ ਤੰਦਰੁਸਤ ਸਨ। ਇਹ ਸਾਰੇ ਵਧੀਆਂ ਖਾਣਾ-ਪੀਣਾ ਖਾ ਰਹੇ ਸਨ।
ਖੋਜ ਵਿਧੀ
ਪੰਜਾਬ ਯੂਨੀਵਿਰਸਿਟੀ ਦੇ ਮਾਨਵ ਵਿਭਾਗ ਨੇ ਇਸ ਸਾਰੇ ਲਈ ਪਹਿਲਾਂ ਫੰਡਾਂ ਇੱਕਰਤ ਕੀਤਾ ਗਿਆ। ਹੁਣ ਭਾਰਤ ਸਰਕਾਰ ਨੇ ਵਿਭਾਗ ਨੂੰ ਖੋਜ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ ਹਨ। ਡਾਕਟਰ ਜੇਐੱਸ ਸਹੇਰਾਵਤ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਅਵਸ਼ੇਸ਼ਾਂ ਦੀ ਜਾਂਚ ਤਿੰਨ ਤਰੀਕਿਆਂ ਕੀਤੀ ਜਾ ਰਹੀ ਹੈ। ਪਹਿਲਾਂ ਤਰੀਕਾ ਅਨੁਸਾਰ ਐਕਸ ਰੇ, ਰੇਡੀਓਗ੍ਰਾਫੀ, ਐਲੀਮੈਂਟ ਅਨਾਲੀਸਿਸ ਅਤੇ ਔਂਸੀਟੋਮੈਟ੍ਰਿਕਸ ਦੀ ਵਿਧੀਆਂ ਰਾਹੀ ਇਨ੍ਹਾਂ ਅਵਸ਼ੇਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ਹੀਦਾ ਦੇ ਬਾਰੇ ਇੱਕਤਰ ਕੀਤੀ ਜਾ ਰਹੀ ਹੈ ਜਾਣਕਾਰੀ
ਡਾਕਟਰ ਸਹੇਰਾਵਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਤਰੀਕਿਆਂ ਰਾਹੀ ਸ਼ਹੀਦ ਹੋਏ ਫੌਜੀਆਂ ਦੇ ਬਾਰੇ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਜਾਣਕੀ ਹਾਸਲ ਕਰਨ ਦੀ ਕੋਸ਼ਿਸ਼ ਹੈ। ਇਸ ਲਈ ਬਰਤਾਨਵੀ ਸਰਕਾਰ ਤੋਂ ਵੀ ਮਦਦ ਮੰਗੀ ਜਾ ਰਹੀ ਹੈ।
ਕਾਲਿਆਂ ਵਾਲਾ ਖੂਹ ਦਾ ਇਤਿਹਾਸ
1857 'ਚ ਸ਼ੁਰੂ ਹੋਈ ਗ਼ਦਰ ਲਹਿਰ ਦੇ ਦੌਰਾਨ ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇਹਥਿਆਰ ਭਾਰਤੀ ਫ਼ੌਜੀਆਂ ਦੀ 26 ਨੰਬਰ ਪਲਟਨ 30 ਜੁਲਾਈ 1857 ਦੀ ਰਾਤ ਭਾਰਤੀ ਸਿਪਾਹੀਆਂ ਦਾ ਇਹ ਦਸਤਾ 31 ਜੁਲਾਈ ਦੀ ਦੁਪਹਿਰ ਅਜਨਾਲਾ ਤੋਂ 6-7 ਕਿਲੋਮੀਟਰ ਪਿੱਛੇ ਦਰਿਆ ਰਾਵੀ ਦੇ ਕੰਢੇ ਬਾਲ ਘਾਟ ਵਿਖੇ ਆ ਪਹੁੰਚਿਆ। ਉਨ੍ਹਾਂ ਉਥੇ ਪਿੰਡ ਦੇ ਜ਼ਿਮੀਂਦਾਰਾਂ ਕੋਲੋਂ ਪੈਰੀਂ ਦਰਿਆ ਪਾਰ ਕਰਨ ਦਾ ਰਸਤਾ ਪੁੱਛਿਆ। ਜ਼ਿਮੀਂਦਾਰਾਂ ਨੇ ਉਨ੍ਹਾਂ ਨੂੰ ਉਥੇ ਗੱਲੀਂ ਲਾ ਲਿਆ ਅਤੇ ਪਿੰਡ ਦੇ ਚੌਂਕੀਦਾਰ ਹੱਥ ਇਹ ਸੂਚਨਾ ਅਜਨਾਲਾ ਦੇ ਤਹਿਸੀਲਦਾਰ ਪਾਸ ਭੇਜ ਦਿੱਤੀ। ਤਹਿਸੀਲਦਾਰ ਨੇ ਤੁਰੰਤ ਥਾਣੇ ਅਤੇ ਤਹਿਸੀਲ ਵਿੱਚ ਜਿੰਨੇ ਵੀ ਸ਼ਸਤਰਧਾਰੀ ਸਿਪਾਹੀ ਸਨ, ਉਨ੍ਹਾਂ ਨੂੰ ਦੋ ਕਿਸ਼ਤੀਆਂ ਵਿੱਚ ਦਰਿਆ ਰਾਵੀ ਦੇ ਪਾਰ ਬਾਗ਼ੀ ਸਿਪਾਹੀਆਂ ਨੂੰ ਗਿ੍ਰਫ਼ਤਾਰ ਕਰਨ ਲਈ ਭੇਜ ਦਿੱਤਾ। ਮੌਕੇ 'ਤੇ ਪਹੁੰਚ ਕੇ ਤਹਿਸੀਲਦਾਰ ਦੇ ਸਿਪਾਹੀਆਂ ਵਲੋਂ ਚਲਾਈਆਂ ਗੋਲੀਆਂ ਨਾਲ 150 ਦੇ ਕਰੀਬ ਲਾਹੌਰੋਂ ਭੱਜੇ ਫੌਜੀ (ਭਾਰਤੀ) ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਦਰਿਆ ਦੇ ਤੇਜ਼ ਵਹਾਅ 'ਚ ਵਹਿ ਕੇ ਸ਼ਹੀਦ ਹੋ ਗਏ।1 ਅਤੇ 50 ਦੇ ਕਰੀਬ ਨੇ ਗੋਲੀਆਂ ਤੋਂ ਬਚਣ ਲਈ ਦਰਿਆ ਵਿੱਚ ਛਲਾਂਗਾਂ ਲਗਾ ਦਿੱਤੀਆਂ ਅਤੇ ਸਦਾ ਲਈ ਅਲੋਪ ਹੋ ਗਏ। ਇੰਨੀ ਦੇਰ ਨੂੰ ਅੰਮਿ੍ਰਤਸਰ ਦਾ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਆਪਣੇ ਨਾਲ 80 ਦੇ ਕਰੀਬ ਬਰਤਾਨਵੀ ਹਥਿਆਰਬੰਦ ਸਿਪਾਹੀਆਂ ਨੂੰ ਲੈ ਕੇ ਸ਼ਾਮੀਂ ਪੂਰੇ 5 ਵਜੇ ਉਥੇ ਪਹੁੰਚ ਗਿਆ। ਉਸ ਦੀ ਸਹਾਇਤਾ ਲਈ ਇਲਾਕੇ ਦਾ ਸਹਾਇਕ ਮੈਜਿਸਟਰੇਟ, ਰਾਜਾਸਾਂਸੀ ਅਤੇ ਅੰਮਿ੍ਰਤਸਰ ਦਾ ਤਹਿਸੀਲਦਾਰ ਵੀ ਆਪਣੇ ਸਿਪਾਹੀ ਲੈ ਕੇ ਉਥੇ ਪਹੁੰਚ ਚੁੱਕਿਆ ਸੀ।
ਮੌਕੇ 'ਤੇ ਮੌਜੂਦ ਗਵਾਹਾਂ ਦੇ ਬਿਆਨਾਂ ਅਨੁਸਾਰ ਉਸ ਦਿਨ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਸੀ। ਅੰਗਰੇਜ਼ ਅਧਿਕਾਰੀਆਂ ਨੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ 282 ਭਾਰਤੀ ਫੌਜੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਅਜਨਾਲਾ ਲੈ ਆਂਦਾ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਥਾਣੇ 'ਚ ਬੰਦ ਕਰ ਦਿੱਤਾ ਗਿਆ ਅਤੇ ਬਾਕੀਆਂ ਨੂੰ ਜਗ੍ਹਾ ਦੀ ਘਾਟ ਕਾਰਨ ਤਹਿਸੀਲ ਦੇ ਛੋਟੇ ਜਿਹੇ ਬੁਰਜ 'ਚ ਤੂੜੀ ਵਾਂਗ ਠੁਸ-ਠੁਸ ਕੇ ਭਰ ਦਿੱਤਾ। ਯੋਜਨਾ ਤਹਿਤ ਅਗਲੇ ਦਿਨ ਇਨ੍ਹਾਂ ਨੂੰ ਥਾਣੇ ਵਿੱਚ ਫਾਹੇ ਲਾਏ ਜਾਣਾ ਸੀ ਪਰ ਭਾਰੀ ਬਰਸਾਤ ਦੇ ਕਾਰਨ ਫਾਂਸੀ ਅਗਲੇ ਦਿਨ 'ਤੇ ਪਾ ਦਿੱਤੀ ਗਈ। 1 ਅਗਸਤ ਨੂੰ ਬਕਰੀਦ ਵਾਲੇ ਦਿਨ ਤੜਕਸਾਰ 237 ਸੈਨਿਕਾਂ ਨੂੰ 10-10 ਕਰਕੇ ਥਾਣੇ ਵਿਚੋਂ ਬਾਹਰ ਕੱਢਿਆ ਜਾਂਦਾ ਅਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਰਿਹਾ। ਜਦੋਂ ਥਾਣੇ 'ਚ ਬੰਦ ਸਾਰੇ ਸਿਪਾਹੀ ਸ਼ਹੀਦ ਕਰ ਦਿੱਤੇ ਗਏ ਤਾਂ ਤਹਿਸੀਲ ਦੇ ਬੁਰਜ ਵਿਚੋਂ ਫੌਜੀਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਜਾਣ ਲੱਗੀ। ਜਦੋਂ ਬੁਰਜ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਅੰਦਰ ਠੁਸ-ਠੁਸ ਕੇ ਭਰੇ ਕਈ ਹਿੰਦੁਸਤਾਨੀ ਫੌਜੀ ਤਾਂ ਕਈ ਦਿਨਾਂ ਦੀ ਭੁੱਖ-ਪਿਆਸ ਅਤੇ ਬੁਰਜ ਵਿੱਚ ਸਾਹ ਘੁੱਟਣ ਕਰਕੇ ਆਪਣੇ-ਆਪ ਮਰ ਚੁੱਕੇ ਸਨ ਅਤੇ ਕੁਝ ਅਜੇ ਸਹਿਕ ਰਹੇ ਸਨ। ਫਾਂਸੀ ਚੜ੍ਹਾਏ ਗਏ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਦੇ ਨਾਲ ਹੀ ਭੁੱਖ-ਪਿਆਸ ਅਤੇ ਸਾਹ ਘੁੱਟ ਜਾਣ ਕਰਕੇ ਮਾਰੇ ਜਾ ਚੁੱਕੇ ਅਤੇ ਅਧਮੋਏ ਸੈਨਿਕਾਂ ਦੀਆਂ ਮਿ੍ਰਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਡੀ. ਸੀ. ਫਰੈਡਰਿਕ ਕੂਪਰ ਨੇ ਉਨ੍ਹਾਂ ਨੂੰ ਥਾਣੇ ਦੇ ਬਿਲਕੁਲ ਪਾਸ ਹੀ ਮੌਜੂਦ ਖੂਹ ਵਿੱਚ ਸੁੱਟਵਾ ਕੇ ਖੂਹ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਉੱਤੇ ਇੱਕ ਉੱਚਾ ਟਿੱਲਾ ਬਣਵਾ ਦਿੱਤਾ।