ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਅਦਾਲਤ ਵਿਚ ਚੱਲ ਰਹੇ ਮਾਮਲਿਆਂ ਦੀ ਪੈਰਵਾਈ ਲਈ ਸੀਨੀਅਰ ਵਕੀਲ ਰਾਜਵਿੰਦਰ ਬੈਂਸ ਨੂੰ ਟਰਾਇਲ ਕੋਰਟਾਂ ਵਿਚ ਸਰਕਾਰ ਵਲੋਂ ਵਕੀਲ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ CRPC 1973 ਦੀ ਧਾਰਾ 24 (8) ਅਧੀਨ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ।
ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਥਾਣਾ ਬਾਜਾਖਾਨਾ ਵਿਚ ਦਰਜ ਮੁਕੱਦਮਾਂ ਨੰਬਰ 129 ਮਿਤੀ 14 ਅਕਤੂਬਰ 2015, ਮੁਕੱਦਮਾਂ ਨੰਬਰ 130 ਮਿਤੀ 21 ਅਕਤੂਬਰ 2015 ਅਤੇ ਥਾਣਾ ਸਿਟੀ ਕੋਟਕਪੂਰਾ ਵਿਚ ਦਰਜ ਮੁਕੱਦਮਾਂ ਨੰਬਰ 192 ਮਿਤੀ 14 ਅਕਤੂਬਰ 2015, ਮੁਕੱਦਮਾਂ ਨੰਬਰ 129 ਮਿਤੀ 7 ਅਗਸਤ 2018 ਨਾਲ ਸਬੰਧਿਤ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦੀ ਪੰਜਾਬ ਸਰਕਾਰ ਵਲੋਂ ਪੈਰਵਾਈ ਕਰਨਗੇ।
ਦੂਜੇ ਪਾਸੇ ਬਹਿਬਲਕਲਾਂ ਗੋਲੀ ਕਾਂਡ ਦੇ ਪੀੜਤ ਸੁਖਰਾਜ ਸਿੰਘ ਨੇ ਕਿਹਾ ਕਿ ਆਰਐਸ ਬੈਂਸ ਇੱਕ ਚੰਗੇ ਵਕੀਲ ਹਨ। ਉਹ 2016 ਤੋਂ ਲੈ ਕੇ ਹੁਣ ਤੱਕ ਪੀੜਤਾਂ ਦੇ ਪੱਕ ਵਿੱਚ ਕੇਸ ਲੜਦੇ ਆਏ ਹਨ, ਸਾਨੂੰ ਉਨ੍ਹਾਂ ਤੋਂ ਇੱਕ ਆਸ ਜਾਗੀ ਹੈ ਕਿ ਇਨਸਾਫ ਮਿਲੇਗਾ।
ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਰਐਸ ਬੈਂਸ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ।ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀ ਕਾਂਡ ਵਿੱਚ ਸਰਕਾਰ ਦੀ ਪੈਰਵੀ ਕਰਨਗੇ।