ETV Bharat / city

ਪੰਜਾਬ ਅੰਦਰ ਜੂਨ 2021 'ਚ GST ਤੋਂ 1087 ਕਰੋੜ ਰੁਪਏ ਹੋਏ ਇੱਕਤਰ - QRMP

ਪਿਛਲੇ ਸਾਲ ਜੂਨ ਵਿਚ GST ਤੋਂ ਸਰਕਾਰ ਨੂੰ 869.66 ਕਰੋੜ ਰੁਪਏ ਇੱਕਠੇ ਹੋਏ ਸਨ ਪਰ ਇਸ ਵਾਰ ਸਰਕਾਰ ਨੂੰ 1087 ਕਰੋੜ ਰੁਪਏ ਦਾ ਟੈਕਸ ਇੱਕਠਾ ਹੋਇਆ ਹੈ।ਪਿਛਲੇ ਸਾਲ ਨਾਲੋਂ ਇਸ ਵਾਰ 25.06 ਫੀਸਦੀ ਵਾਧਾ ਹੋਇਆ ਹੈ।

ਜੂਨ 2021 ਤੱਕ GST ਤੋਂ 1087 ਕਰੋੜ ਰੁਪਏ ਹੋਏ ਇੱਕਤਰ

author img

By

Published : Jul 1, 2021, 9:24 PM IST

ਚੰਡੀਗੜ੍ਹ:ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਵੀ ਪੰਜਾਬ ਦੇ ਕਾਰੋਬਾਰੀਆਂ ਨੇ ਰਿਟਰਨ ਭਰਨ ਵਿਚ ਉਤਸ਼ਾਹ ਵਿਖਾਇਆ ਹੈ।ਪਿਛਲੇ ਸਾਲ ਦੀ ਜੂਨ ਨਾਲੋਂ ਇਸ ਵਾਰ ਜਿਆਦਾ ਮਾਲੀਆਂ ਇਕੱਠਾ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਜੂਨ ਮਹੀਨੇ ਵਿਚ ਜੀਐਸਟੀ (GST) ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ ਜਦੋਂ ਕਿ ਪਿਛਲੇ ਸਾਲ ਜੂਨ 2020 ਵਿਚ 869.66 ਕਰੋੜ ਰੁਪਏ ਇਕੱਠੇ ਹੋਏ ਸਨ।

ਪਿਛਲੇ ਸਾਲ ਨਾਲੋਂ 25.06 ਫੀਸਦੀ ਹੋਇਆ ਵਾਧਾ

ਇਸ ਬਾਰੇ ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਜੀ.ਐਸ.ਟੀ. (GST)ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਵਿੱਚ 25.06 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਦਾ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫੀਸਦੀ ਵੱਧ ਰਿਹਾ।

ਵੱਖ ਵੱਖ ਸਰੋਤਾਂ ਨੇ ਟੈਕਸ ਵਿਚ ਕੀਤਾ ਵਾਧਾ

ਕਰ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ 'ਤੇ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਕਿਊ.ਆਰ.ਐਮ.ਪੀ. (QRMP) ਵਰਗੇ ਉਪਾਅ ਲਾਗੂ ਕਰਨ, ਜਾਅਲੀ ਬਿਲਿੰਗ 'ਤੇ ਨੇੜਿਓਂ ਨਿਗਰਾਨੀ ਰੱਖਣ, ਵੱਖ ਵੱਖ ਸਰੋਤਾਂ ਦੇ ਡਾਟਾ ਦੀ ਵਰਤੋਂ ਨਾਲ ਉੱਨਤ ਡਾਟਾ ਵਿਸ਼ਲੇਸ਼ਣ, ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਅਤੇ ਟੈਕਸ ਪ੍ਰਸਾਸ਼ਨ ਜਿਹੇ ਉਪਾਵਾਂ ਨੇ ਵੀ ਟੈਕਸ ਤੋਂ ਪ੍ਰਾਪਤ ਹੁੰਦੇ ਮਾਲੀਏ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ।

ਵੈਟ ਵਿਚ ਵੀ ਹੋਇਆ ਵਾਧਾ

ਬੁਲਾਰੇ ਨੇ ਕਿਹਾ ਹੈ ਕਿ ਜੂਨ 2021 ਦੌਰਾਨ ਵੈਟ ਅਤੇ ਜੀ.ਐਸ.ਟੀ. ਤੋਂ ਕ੍ਰਮਵਾਰ 699.27 ਕਰੋੜ ਅਤੇ 20.96 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ।ਜਿਸ ਵਿੱਚ ਜੂਨ, 2020 'ਚ ਪ੍ਰਾਪਤ ਮਾਲੀਏ ਦੇ ਮੁਕਾਬਲੇ ਕ੍ਰਮਵਾਰ 42.37 ਫੀਸਦੀ ਅਤੇ 104.90 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜੂਨ 2021 ਤੱਕ ਵੈਟ ਅਤੇ ਸੀ.ਐਸ.ਟੀ. ਤੋਂ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 106.73 ਫੀਸਦੀ ਅਤੇ 178.56 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ।

ਮੁਆਵਜ਼ਾ ਵੱਧ ਕੇ 8495 ਕਰੋੜ ਰੁਪਏ ਹੋਇਆ

ਧਿਆਨਯੋਗ ਹੈ ਕਿ ਪੰਜਾਬ ਦੇ ਕਰ ਵਿਭਾਗ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ ਵੀ ਲਗਾਇਆ ਗਿਆ ਹੈ।ਹਾਲਾਂਕਿ ਜੂਨ 2020 ਦੇ ਮੁਕਾਬਲੇ ਜੂਨ 2021 ਦੇ ਮਹੀਨੇ ਦੌਰਾਨ ਪੰਜਾਬ ਰਾਜ ਵਿਕਾਸ ਕਰ ਦੀ ਉਗਰਾਹੀ ਵਿਚ 0.7 ਫੀਸਦੀ ਦੀ ਮਾਮੂਲੀ ਕਮੀ ਆਈ ਹੈ ਪਰ ਜੂਨ, 2021 ਤੱਕ ਪੰਜਾਬ ਰਾਜ ਵਿਕਾਸ ਟੈਕਸ ਦੀ ਉਗਰਾਹੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ 30 ਜੂਨ, 2021 ਤੱਕ ਭਾਰਤ ਸਰਕਾਰ ਵੱਲ ਪੰਜਾਬ ਦਾ ਜੀ.ਐਸ.ਟੀ. ਮੁਆਵਜ਼ਾ ਵਧ ਕੇ 8495 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜੋ:ਸੁਖਬੀਰ ਸਿੰਘ ਬਾਦਲ ’ਤੇ FIR ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.