ਚੰਡੀਗੜ੍ਹ: ਚੰਡੀਗੜ੍ਹ ਦਾ ਇੱਕ ਪ੍ਰਮੁੱਖ ਸੈਰ ਸਪਾਟਾ ਥਾਂ ਰੌਕ ਗਾਰਡਨ ਨੂੰ 8 ਮਹੀਨਿਆਂ ਬੰਦ ਰਹਿਣ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ। ਪਰ ਪ੍ਰਸ਼ਾਸਨ ਵੱਲੋਂ ਕੁੱਝ ਹਿਦਾਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਪਾਲਨਾ ਕਰਨੀ ਸਭ ਤੋਂ ਜ਼ਰੂਰੀ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਹਿਦਾਇਤਾਂ
ਰੌਕ ਗਾਰਡਨ ਖੁਲ੍ਹਣ ਤੋਂ ਬਾਅਦ ਲਗਾਤਾਰ ਦਰਸ਼ਕ ਇਸਦਾ ਅੰਨਦ ਮਾਨਣ ਆ ਰਹੇ ਹਨ। ਪ੍ਰਸ਼ਾਸਨ ਦੇ ਇਨ੍ਹਾਂ ਦਰਸ਼ਕਾਂ ਲਈ ਕੁੱਝ ਹਿਦਾਇਤਾਂ ਜਾਰੀ ਕੀਤੀਆਂ ਜਿਨ੍ਹਾਂ ਦੀ ਪਾਲਨਾ ਸਰਵਉੱਚ ਹੈ।
- ਪਹਿਲਾਂ, ਬਿਨਾਂ ਮਾਸਕ ਤੋਂ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
- ਅੰਦਰ ਜਾਣ ਤੋਂ ਪਹਿਲਾਂ ਹੱਥਾਂ ਨੂੰ ਸੈਨੇਟਾਇਜ਼ ਕਰਨਾ ਹੋਵੇਗਾ।
- ਦਾਖ਼ਲ ਹੋਣ ਤੋਂ ਪਹਿਲਾਂ ਤਾਪਮਾਨ ਚੈਕ ਕੀਤਾ ਜਾਵੇਗਾ।
- ਰੌਕ ਗਾਰਡਨ ਅੰਦਰ ਲੋਕ ਗਰੁੱਪ ਫ਼ੋਟੋ ਨਹੀਂ ਕਰਵਾ ਸਕਦੈ। ਸਮਾਜਿਕ ਦੂਰੀ ਰੱਖਣੀ ਜ਼ਰੂਰੀ ਹੈ।
ਅੰਨਦ ਮਾਨਣ ਨਾਲ ਹਿਦਾਇਤਾਂ ਦੀ ਪਾਲਣਾ ਤੇ ਸਤਰਕਤਾ ਜ਼ਰੂਰੀ ਹੈ।