ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਦੁਸਹਿਰੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਚੰਡੀਗੜ੍ਹ ਵਿੱਚ ਪਿਛਲੇ ਸਾਲ ਸਭ ਤੋਂ ਵੱਡਾ 221 ਫੁੱਟ ਦਾ ਰਾਵਣ ਤਿਆਰ ਕੀਤਾ ਗਿਆ ਸੀ ਪਰ ਇਸ ਵਾਰ ਚੰਡੀਗੜ੍ਹ ਵਿੱਚ ਰਾਵਣ ਦਹਨ ਨਹੀਂ ਹੋਵੇਗਾ। ਇਸ ਦਾ ਜ਼ਿੰਮੇਵਾਰ ਰਾਮਲੀਲਾ ਕਮੇਟੀਆਂ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਦੱਸਿਆ ਹੈ।
ਇਸ ਬਾਰੇ ਚੰਡੀਗੜ੍ਹ ਦੀ ਕੇਂਦਰੀ ਰਾਮਲੀਲਾ ਸਭਾ ਕਮੇਟੀ ਦੇ ਪ੍ਰਧਾਨ ਬੀਪੀ ਗੋੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਦਸਹਿਰੇ ਦੇ ਤਿਉਹਾਰ 'ਤੇ ਗੰਭੀਰਤਾ ਨਹੀਂ ਵਿਖਾਈ। ਮਹਿਜ਼ 4 ਦਿਨ ਪਹਿਲਾਂ ਰਾਮਲੀਲਾ ਕਮੇਟੀਆਂ ਨੂੰ ਬੁਲਾ ਕੇ ਮੀਟਿੰਗ ਦੇ ਨਾਂਅ 'ਤੇ ਖਾਨਾਪੂਰਤੀ ਕੀਤੀ ਹੈ।
ਗੋੜ ਨੇ ਕਿਹਾ ਕਿ ਜਦੋਂ ਕੋਵਿਡ ਦੌਰਾਨ ਮਿਲੀ ਰਿਆਇਤਾਂ ਵਿੱਚ ਸਿਨੇਮਾ ਹਾਲ, ਮਾਲ ਖੋਲ੍ਹ ਦਿੱਤੇ ਗਏ ਤੇ ਦਸਹਿਰੇ ਦੇ ਸਮੇਂ ਇਨ੍ਹਾਂ ਨੂੰ ਕੋਰੋਨਾ ਯਾਦ ਆ ਗਿਆ।
ਰੋਸ ਪ੍ਰਗਟਾਉਂਦਿਆਂ ਬੀਪੀ ਗੋੜ ਨੇ ਕਿਹਾ ਕਿ ਪ੍ਰਸ਼ਾਸਨ ਚਾਹੁੰਦਾ ਤਾਂ ਸਮੇਂ ਸਿਰ ਇਸ ਦੀ ਇਜਾਜ਼ਤ ਦੇ ਸਕਦਾ ਸੀ ਪਰ ਪ੍ਰਸ਼ਾਸਨ ਨੇ ਤਵੱਜੋ ਨਹੀਂ ਦਿੱਤੀ। ਜੇਕਰ ਇਜਾਜ਼ਤ ਦਿੱਤੀ ਵੀ ਤਾਂ ਕਾਫ਼ੀ ਸ਼ਰਤਾਂ ਰੱਖ ਦਿੱਤੀਆਂ ਜਿਸ ਕਰਕੇ ਰਾਵਣ ਦਹਨ ਦਾ ਪ੍ਰੋਗਰਾਮ ਕੈਂਸਲ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਰਾਵਣ ਦਹਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਇੰਤਜ਼ਾਮ ਕਰਨੇ ਪੈਂਦੇ ਹਨ, 4 ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।