ਚੰਡੀਗੜ੍ਹ : ਸ਼ਹਿਰ ਦੇ ਸੈਕਟਰ 22 ਵਿੱਚ ਰਾਮ ਲੀਲਾ ਕਮੇਟੀ ਵੱਲੋਂ ਰਾਮਲੀਲਾ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਭਾਰੀ ਗਿਣਤੀ ਵਿੱਚ ਲੋਕ ਰਾਮਲੀਲਾ ਵੇਖਣ ਪੁੱਜੇ।
ਰਾਮਲੀਲਾ ਦਾ ਮੰਚਨ ਸੈਕਟਰ 22 ਦੇ ਨਹਿਰੂ ਪਾਰਕ ਦੇ ਵਿੱਚ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਭਗਵਾਨ ਸ੍ਰੀ ਗਣੇਸ਼ ਦੀ ਆਰਤੀ ਨਾਲ ਕੀਤੀ ਗਈ। ਇਸ ਰਾਮ ਲੀਲਾ ਦੇ ਵਿੱਚ ਭਗਵਾਨ ਸ੍ਰੀ ਰਾਮ ਦੇ ਜਨਮ 'ਤੇ ਅਧਾਰਿਤ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਇਸ ਵਿੱਚ ਭਗਵਾਨ ਸ੍ਰੀ ਰਾਮ ਦੇ ਪਿਤਾ ਰਾਜਾ ਦਸ਼ਰਥ ਦੇ ਜੀਵਨ ਅਤੇ ਭਗਵਾਨ ਰਾਮ ਦਾ ਜਨਮ ਮਹੋਤਸਵ ਦਾ ਦ੍ਰਿਸ਼ ਵਿਖਾਇਆ ਗਿਆ।
ਰਾਮਲੀਲਾ ਵੇਖਣ ਆਏ ਲੋਕਾਂ ਨੇ ਇਸ ਦਾ ਆਨੰਦ ਮਾਣਿਆ ਅਤੇ ਉਨ੍ਹਾਂ ਕਿਹਾ ਕਿ ਰਾਮਲੀਲਾ ਦਾ ਮੰਚਨ ਕਰਵਾਉਣਾ ਇੱਕ ਵਧੀਆ ਉਪਰਾਲਾ ਹੈ। ਇਸ ਨਾਲ ਨੌਜਵਾਨ ਅਤੇ ਬੱਚੇ ਆਪਣੀ ਸੱਭਿਆਚਾਰ ਨੂੰ ਜਾਣ ਸਕਣਗੇ ਅਤੇ ਇਸ ਨਾਲ ਜੁੜ ਸਕਣਗੇ।
ਦੱਸਣਯੋਗ ਹੈ ਕਿ ਇਸ ਵਾਰ 8 ਅਕਤੂਬਰ ਨੂੰ ਦੇਸ਼ ਭਰ ਵਿੱਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਏਗਾ। ਦੁਸ਼ਹਿਰੇ ਤੋਂ ਪਹਿਲਾਂ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਰਾਮਲੀਲਾ ਦਾ ਮੰਚਨ ਕਰਕੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨੂੰ ਦਰਸਾਇਆ ਜਾਂਦਾ ਹੈ।