ETV Bharat / city

ਆਪ ਲਈ ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ ਚੁਣੌਤੀ ਭਰਪੂਰ - ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 21 ਮਾਰਚ ਹੈ

ਪੰਜਾਬ ਤੋਂ ਰਾਜਸਭਾ ਦੀਆਂ ਕੁਲ ਸੱਤ ਵਿੱਚੋਂ ਪੰਜ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇਨ੍ਹਾਂ ਖਾਲੀ ਸੀਟਾਂ ’ਤੇ ਚੋਣ ਵੀ ਆਮ ਆਦਮੀ ਪਾਰਟੀ ਲਈ ਚੁਣੌਤੀ ਤੋਂ ਖਾਲੀ ਨਹੀਂ ਹੋਵੇਗੀ (rajyasbha members' election is full of challenge for aap)। ਕੁਝ ਨਾਮ ਪਾਰਟੀ ਵੱਲੋਂ ਉੱਠ ਰਹੇ ਹਨ (names coming to fore) ਇਸ ਦੇ ਨਾਲ ਦਾਅਵੇ ਵੀ ਠੋਕੇ ਜਾ ਰਹੇ ਹਨ (few are making claims)।

ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ
ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ
author img

By

Published : Mar 18, 2022, 5:29 PM IST

ਚੰਡੀਗੜ੍ਹ: ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ (election of rajya sabha members from punjab)ਲਈ ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 21 ਮਾਰਚ ਹੈ (last date for nomination is 19 march)। ਜਿਸ ਤਰ੍ਹਾਂ ਇਹ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ ਹੀ ਚਰਚਾਵਾਂ ਦਾ ਬਾਜਾਰ ਗਰਮ ਹੁੰਦਾ ਜਾ ਰਿਹਾ ਹੈ ਤੇ ਨਾਲ ਹੀ ਰਾਜਸਭਾ ਮੈਂਬਰੀ ਲਈ ਦਾਅਵੇ ਵੀ ਠੋਕੇ ਜਾ ਰਹੇ ਹਨ (few are making claims)।

ਪਾਰਟੀ ਵਿੱਚੋਂ ਉਠ ਰਹੇ ਇਹ ਨਾਮ

ਸਾਬਕਾ ਕ੍ਰਿਕੇਟਰ ਹਰਭਜਨ ਸਿੰਘ (cricketer harbhajan singh to be sent to rajyasabha)ਦਾ ਨਾਮ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਪੰਜਾਬ ਤੋਂ ਰਾਜਸਭਾ ਵਿੱਚ ਭੇਜੇਗੀ। ਇਸ ਨਾਮ ਨੂੰ ਅਜੇ ਤੱਕ ਕਿਸੇ ਨੇ ਨਹੀਂ ਨਕਾਰਿਆ ਹੈ। ਇਸ ਤੋਂ ਇਲਾਵਾ ਦੂਜਾ ਵੱਡਾ ਨਾਮ ਰਾਘਵ ਚੱਡਾ ਦਾ ਹੈ, ਜਿਨ੍ਹਾਂ ਨੂੰ ਰਾਜਸਭਾ ਵਿੱਚ ਭੇਜੇ ਜਾਣ ਦੀਆਂ ਮਜਬੂਤ ਸੰਭਾਵਨਾਵਾਂ ਹਨ। ਹਰਭਜਨ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਚਰਚਾਵਾਂ ਜੋਰਾਂ ’ਤੇ ਰਹੀਆਂ।

ਉਨ੍ਹਾਂ ਤੋਂ ਇਲਾਵਾ ਰਾਘਵ ਚੱਡਾ ਦਾ ਨਾਮ ਵੀ ਚੱਲ ਰਿਹਾ ਹੈ। ਉਹ ਦਿੱਲੀ ਦੇ ਵਿਧਾਇਕ ਹਨ ਤੇ ਉਥੇ ਜਲ ਬੋਰਡ ਦੇ ਉਪ ਚੇਅਰਮੈਨ ਵੀ ਹਨ ਪਰ ਪੰਜਾਬ ਇੰਚਾਰਜ ਜਰਨੈਲ ਸਿੰਘ ਦੇ ਨਾਲ-ਨਾਲ ਪਾਰਟੀ ਨੇ ਰਾਘਵ ਚੱਡਾ ਨੂੰ ਪੰਜਾਬ ਦਾ ਸਹਿ ਇੰਚਾਰਜ ਲਗਾ ਦਿੱਤਾ ਸੀ। ਰਾਘਵ ਚੱਡਾ ਨੇ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉੰਦੇ ਹੋਏ ਸਫਲਤਾ ਦਿਵਾਈ। ਅਜਿਹੇ ਵਿੱਚ ਚੱਡਾ ਨੂੰ ਪੰਜਾਬ ਚੋਣਾਂ ਦਾ ਇਨਾਮ ਮਿਲ ਸਕਦਾ ਹੈ।

ਦਿੱਲੀ ਤੋਂ ਹੀ ਇੱਕ ਹੋਰ ਨਾਮ ਵੀ ਸਾਹਮਣੇ ਆਉਣ ਲੱਗ ਪਿਆ ਹੈ। ਇਹ ਨਾਮ ਹੈ ਆਈਆਈਟੀ ਪ੍ਰੋਫੈਸਰ ਸੰਦੀਪ ਪਾਠਕ ਦਾ ਹੈ। ਪਾਰਟੀ ਪੜ੍ਹੇ ਲਿਖੇ ਵਿਅਕਤੀਆਂ ਅਤੇ ਖਿਡਾਰੀ ਤਬਕੇ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਤੇ ਇਸ ਲਈ ਰਾਜਸਭਾ ਆਸਾਨ ਤਰੀਕਾ ਹੈ ਤੇ ਰਾਹ ਪੰਜਾਬ ਤੋਂ ਮਿਲ ਗਿਆ ਹੈ। ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜਸਭਾ ਭੇਜਣ ਦੀ ਤਿਆਰੀ ਹੈ।

ਕੰਗ ਨੇ ਠੋਕਿਆ ਦਾਅਵਾ

ਪੰਜਾਬ ਦੇ ਸਾਬਕਾ ਸੈਰਸਪਾਟਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਰਾਜਸਭਾ ਮੈਂਬਰੀ ਲਈ ਦਾਅਵਾ ਠੋਕ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਕੋਲ ਲੰਬਾ ਰਾਜਸੀ ਤਜ਼ਰਬਾ ਹੈ, ਲਿਹਾਜਾ ਉਨ੍ਹਾਂ ਨੂੰ ਰਾਜਸਭਾ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਕੰਗ ਖਰੜ ਤੋਂ ਵਿਧਾਇਕ ਰਹੇ ਹਨ ਪਰ ਇਸ ਵਾਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਤੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ ਤੇ ਹੁਣ ਰਾਜਸਭਾ ਮੈਂਹਬਰਸ਼ਿੱਪ ਲਈ ਚੋਣ ਹੋ ਰਹੀ ਹੈ ਤਾਂ ਉਨ੍ਹਾਂ ਨੇ ਵੀ ਦਾਅਵਾ ਠੋਕਿਆ ਹੈ।

ਆਸਾਨ ਨਹੀਂ ਹੈ ਰਾਹ

ਆਮ ਆਦਮੀ ਪਾਰਟੀ ਲਈ ਪੰਜ ਵਿਅਕਤੀਆਂ ਦੀ ਚੋਣ ਕਰਨਾ ਅਸਾਨ ਨਹੀਂ ਹੈ। ਸੂਤਰ ਦੱਸਦੇ ਹਨ ਕਿ ਅਜੇ ਪਾਰਟੀ ਨੂੰ ਮੰਤਰੀ ਮੰਡਲ ਬਣਾਉਣ ਵਿੱਚ ਭਾਰੀ ਮਗਜ ਖਪਾਈ ਕਰਨੀ ਪੈ ਰਹੀ ਹੈ ਤੇ ਹੁਣ ਰਾਜਸਭਾ ਚੋਣਾਂ ਵੀ ਇਸੇ ਦੌਰਾਨ ਆ ਗਈਆਂ ਹਨ। ਪਾਰਟੀ ਨੂੰ ਪੰਜਾਬ ਤੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਪੁਰਾਣੇ ਜੁੜੇ ਆਗੂਆਂ ਨੂੰ ਤਾਂ ਉਮੀਦਾਂ ਹੋਣਾ ਸੁਭਾਵਿਕ ਹੀ ਹੈ, ਸਗੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦੂਜੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਉਨ੍ਹਾਂ ਆਗੂਆਂ ਨੂੰ ਵੀ ਅਹੁਦੇ ਦੀ ਆਸ ਹੈ, ਜਿਨ੍ਹਾਂ ਨੂੰ ਜਾਂ ਤਾਂ ਟਿਕਟ ਨਹੀਂ ਮਿਲੀ ਤੇ ਜਾਂ ਫੇਰ ਉਹ ਚੋਣ ਹਾਰ ਗਏ।

ਰਾਜ ਸਭਾ 'ਚ ਵਧਣਗੇ AAP ਦੇ ਮੈਂਬਰ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (Akali Dal), ਪ੍ਰਤਾਪ ਸਿੰਘ ਬਾਜਵਾ (Congress), ਸ਼ਵੇਤ ਮਲਿਕ (BJP), ਨਰੇਸ਼ ਗੁਜਰਾਲ (Shiromani Akali Dal) ਅਤੇ ਸ਼ਮਸ਼ੇਰ ਸਿੰਘ ਦੂਲੋ (Congress) ਦਾ ਕਾਰਜਕਾਲ ਖ਼ਤਮ ਹੋਣ ਨਾਲ ਇਨ੍ਹਾਂ ਸੀਟਾਂ ’ਤੇ ਹੋਣ ਜਾ ਰਹੀ ਚੋਣ ਦੌਰਾਨ ਪੰਜ ਸੀਟਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ ਲਗਭਗ ਤੈਅ ਹੈ। ਜਿੱਥੇ ਪੰਜਾਬ ਵਿਧਾਨ ਸਭਾ ਵਿੱਚ ਬਹੁਤ ਵੱਡਾ ਬਹੁਮਤ ਮਿਲਿਆ, ਉਥੇ ਪੰਜਾਬ ਦੀਆਂ ਪੰਜ ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਰਾਜਸਭਾ ਵਿੱਚ ਪੰਜਵੀਂ ਵੱਡੀ ਪਾਰਟੀ ਬਣ ਜਾਏਗੀ।

ਇਹ ਵੀ ਪੜ੍ਹੋ:ਨਰਮੇ ਦਾ ਮੁਆਵਜ਼ਾ ਜਾਰੀ, ਕਿਸਾਨ ਅੜੇ

ETV Bharat Logo

Copyright © 2025 Ushodaya Enterprises Pvt. Ltd., All Rights Reserved.