ਚੰਡੀਗੜ੍ਹ: ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਵੜਿੰਗ (Raja Warring) ਨੇ ਕਿਹਾ ਕਿ ਉਮੀਦਵਾਰਾਂ ਨੂੰ ਕਿਵੇਂ ਫਾਈਨਲ ਕੀਤਾ ਜਾਵੇਗਾ(Candidates would announced earliest)। ਕਿਹੜੇ-ਕਿਹੜੇ ਮੁੱਦੇ ਹੋਣਗੇ ਇਸ 'ਤੇ ਚਰਚਾ ਹੋਵੇਗੀ, ਹੱਲ ਨਿਕਲਣਗੇ। ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਦੇ ਸਵਾਲ 'ਤੇ ਵੈਂਡਿੰਗ ਨੇ ਕਿਹਾ, ਜਦੋਂ ਤੋਂ ਉਹ ਸੀ.ਐਮ ਬਣੇ ਹਨ, ਉਦੋਂ ਤੋਂ ਹੀ ਪਤਾ ਚੱਲਿਆ ਸੀ ਕਿ ਉਹ ਹਟਾ ਕੇ ਬੀਜੇਪੀ ਨਾਲ ਸਰਕਾਰ ਬਣਾਉਣਗੇ।(Screening Committee meets)
ਵੜਿੰਗ ਨੇ ਕਿਹਾ ਕਿ ਉਸ ਸਮੇਂ ਜੋ ਕੈਪਟਨ ਨੇ ਪਾਰਟੀ ਬਣਾਈ ਸੀ, ਉਸ ਸਮੇਂ ਦੇ ਹਾਲਾਤ ਮਾੜੇ ਸੀ ਤੇ ਹੁਣ ਉਸ ਤੋਂ ਵੀ ਮਾੜੇ ਹੋਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਵੀ ਹਾਲਾਤ ਮਾੜੇ ਹੀ ਹੋਣਗੇ।
ਉਨ੍ਹਾਂ ਕਿਹਾ ਕਿ ਕੈਪਟਨ ਦਾ ਕਹਿਣਾ ਹੈ ਕਿ ਮੌਜੂਦਾ ਸੀਐਮ ਨੇ ਜਨਤਾ ਵਿੱਚ ਜਾ ਕੇ ਭੰਗੜਾ ਪਾਇਆ, ਪਰ ਕੈਪਟਨ ਨੇ ਲੋਕਾਂ ਦੀ ਇੱਕ ਵੀ ਨਹੀਂ ਸੁਣੀ। ਉਹ ਸਿਰਫ਼ ਸਿਸਵਾ ਹੀ ਫਾਰਮ 'ਤੇ ਬੈਠੇ ਰਹੇ, ਲੋਕ ਰੌਲਾ ਪਾਉਂਦੇ ਰਹੇ ਪਰ ਲੋਕਾਂ ਦੀ ਆਵਾਜ਼ ਨਹੀਂ ਸੁਣੀ ਗਈ। ਗੁਰਨਾਮ ਸਿੰਘ ਚੜੂਨੀ ਦੀ ਨਵੀਂ ਪਾਰਟੀ 'ਤੇ ਪ੍ਰਤੀਕਰਮ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਵੀ ਪਾਰਟੀ ਬਣਾਉਣ ਅਤੇ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੇਵਾ ਦੇ ਬਹਾਨੇ ਰਾਜਨੀਤੀ 'ਚ ਆਉਣਾ ਚਾਹੁੰਦੇ ਹਨ।
ਮੁਲਾਜ਼ਮ ਮੁੱਦੇ ’ਤੇ ਰਾਜਾ ਵੜਿੰਗ (Transport Minister Punjab)ਨੇ ਕਿਹਾ ਕਿ ਮੁਲਾਜਮਾਂ ਨੂੰ ਪੱਕਾ ਕਰਨ ਲਈ ਅਸੀਂ ਇੱਕ ਫਾਈਲ ਤਿਆਰ ਕੀਤੀ ਹੈ ਕਿ ਪੀ.ਆਰ.ਟੀ.ਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਅਗਲੀ ਕੈਬਨਿਟ ਵਿੱਚ ਏਜੰਡਾ ਲੈ ਕੇ ਆ ਰਹੇ ਹਾਂ ਤੇ ਪੀ.ਆਰ.ਟੀ.ਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ। ਉਨ੍ਹਾਂ ਅਕਾਲੀ ਦਲ ਵੱਲੋਂ ਡੀਜੀਪੀ ਬਦਲਣ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਬਾਰੇ ਕਿਹਾ ਕਿ ਕਿਸੇ ਬੇਦੋਸ਼ੇ ਨੂੰ ਸਲਾਖਾਂ ਪਿੱਛੇ ਨਹੀਂ ਕੀਤਾ ਜਾ ਸਕਦਾ, ਜਾਂਚ ਵਿੱਚ ਜੋ ਸਾਹਮਣੇ ਆਉਂਦਾ ਹੈ, ਉਸੇ ’ਤੇ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ:ਮੁੱਲਾਂਪੁਰ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਬੈਠਕ