ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਘੇਰਿਆ ਹੈ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਪੰਜਾਬ ਦੌਰੇ ’ਤੇ ਆ ਰਹੇ ਹਨ, ਪਰ ਉਸ ਤੋਂ ਪਹਿਲਾਂ ਹੀ ਅਮਰਿੰਦਰ ਰਾਜਾ ਵੜਿੰਗ ਨੇ ਉਹਨਾਂ ’ਤੇ ਟਵੀਟ ਕਰ ਨਿਸ਼ਾਨਾਂ ਸਾਧਿਆ ਹੈ।
ਪੰਜਾਬ ਫੇਰੀ ਤੋਂ ਪਹਿਲਾ ਘੇਰੇ ਕੇਜਰੀਵਾਲ
ਅਮਰਿੰਦਰ ਰਾਜਾ ਵੜਿੰਗ ਨੇ ਟੀਵਟ ਕਰਦੇ ਹੋਏ ਲਿਖਿਆ ਕਿ ‘ਪ੍ਰੈਸ ਕਾਨਫੰਰਸ ਕਰਨ ਦਾ ਸਮਾਂ ਹੈ, ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਸਮਾਂ ਹੈ, ਟਰਾਂਸਪੋਰਟ ਮਾਫੀਆ ਨੂੰ ਵਧਾਉਣ ਦਾ ਸਮਾਂ ਹੈ, ਅਜਿਹੇ ਵਿੱਚ ਥੋੜ੍ਹਾ ਵਕਤ ਮਿਲਣ ਲਈ ਸਾਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਅਮਰਿੰਦਰ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਟਵਿੱਟਰ ਨੂੰ ਰੀ ਟਵੀਟ ਕਰਦੇ ਹੋਏ ਰਿਮਾਇੰਡਰ ਨੰਬਰ ਵੀ ਲਿਖਿਆ ਹੈ।
ਬੀਤੇ ਦਿਨ ਵੀ ਸਾਧੇ ਸਨ ਨਿਸ਼ਾਨੇ
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਕਿਹਾ ਹੈ ਕਿ ਨਿਜੀ ਬੱਸ ਆਪਰੇਟਰਾਂ ਦੀਆਂ ਬੱਸਾਂ ਨੂੰ ਏਅਰਪੋਰਟ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜਾ ਵੜਿੰਗ ਨੇ ਇਲਜ਼ਾਮ ਲਗਾਇਆ ਹੈ ਕਿ ਕੇਜਰੀਵਾਲ ਟਰਾਂਸਪੋਰਟ ਮਾਫੀਆ (Transport Mafia) ਦਾ ਸਾਥ ਦ ਰਹੇ ਹਨ। ਵੜਿੰਗ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੂੰ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਕਿਹਾ ਗਿਆ, ਪਰ ਉਨ੍ਹਾਂ ਨਹੀਂ ਦਿੱਤਾ। ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਕੇਜਰੀਵਾਲ ਕੋਲ ਸਰਕਾਰੀ ਬੱਸਾਂ ਚਲਾਉਣ ਲਈ ਗੱਲਬਾਤ ਕਰਨ ਦਾ ਸਮਾਂ ਨਹੀਂ ਹੈ ਜਦੋਂ ਕਿ ਉਹ ਪੰਜਾਬ ਆ ਕੇ ਲੱਛੇਦਾਰ ਭਾਸ਼ਣ ਦੇਣ ਲਈ ਚੋਖਾ ਸਮਾਂ ਕੱਢ ਲੈਂਦੇ ਹਨ।
ਉਨ੍ਹਾਂ ਕਿਹਾ ਹੈ ਕਿ ਇਸ ਸਿਲਸਿਲੇ ਵਿੱਚ ਇੱਕ ਵਾਰ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਸਟੇਟ ਟਰਾਂਸਪੋਰਟ ਵਿਭਾਗ ਨੂੰ ਦਿੱਲੀ ਕੌਮਾਂਤਰੀ ਏਅਰਪੋਰਟ ਲਈ ਪੰਜਾਬ ਤੋਂ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਲਈ ਸਮਾਂ ਦਿੱਤਾ ਜਾਵੇ ਤਾਂ ਜੋ ਆ ਕੇ ਇਸ ਲੰਮੀ ਲਟਕੀ ਮੰਗ ਲਈ ਮੁੜ ਬੇਨਤੀ ਕੀਤੀ ਜਾ ਸਕੇ।
ਇਹ ਵੀ ਪੜੋ: ਏਅਰਪੋਰਟ ਨੂੰ ਪੰਜਾਬ ਦੀਆਂ ਸਰਕਾਰੀ ਬੱਸਾਂ ਵੀ ਚਲਾ ਦਿਓ ਕੇਜਰੀਵਾਲ ਜੀ !