ETV Bharat / city

ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ

ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap Singh) ਨੇ ਕਿਹਾ ਕਿ ਨਵ ਨਿਯੁਕਤ ਵਿਸ਼ੇਸ਼ ਸਰਕਾਰੀ ਵਕੀਲ ਇਸ ਤੋਂ ਪਹਿਲਾਂ ਵੀ ਕੋਟਕਪੂਰਾ ਗੋਲੀ ਕਾਂਡ ਵਿੱਚ ਪੀੜਤ ਅਜੀਤ ਸਿੰਘ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ, ਜਿਸ ਨੂੰ ਹਾਈ ਕੋਰਟ ਨੇ 9 ਅਪ੍ਰੈਲ 2021 ਨੂੰ ਰੱਦ ਕਰ ਦਿੱਤਾ ਸੀ।

ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ
ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ
author img

By

Published : Oct 2, 2021, 9:42 AM IST

ਚੰਡੀਗੜ੍ਹ: ਸਾਬਕਾ ਆਈਜੀ (Former IG) ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap Singh) ਨੇ ਪੰਜਾਬ ਸਰਕਾਰ (Government of Punjab) ਵੱਲੋਂ ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਸਰਕਾਰੀ ਵਕੀਲ ਵੱਜੋਂ ਕੀਤੀ ਗਈ ਨਿਯੁਕਤੀ ’ਤੇ ਸਵਾਲ ਖੜੇ ਕਰਦੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਹੈ ਤੇ ਇਹ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ।

ਇਹ ਵੀ ਪੜੋ: ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਰਕਾਰ ਦੀ ਪੈਰਵੀ ਕਰਨਗੇ ਆਰਐਸ ਬੈਂਸ, ਪੀੜਤਾਂ 'ਚ ਜਾਗੀ ਆਸ

ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap Singh) ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕੀਤੀ ਗਈ ਨਿਯੁਕਤੀ ਨਾਲ ਉਹਨਾਂ ਦਾ ਇਰਾਦਾ ਸਾਫ਼ ਨਜ਼ਰ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਨਵ ਨਿਯੁਕਤ ਵਿਸ਼ੇਸ਼ ਸਰਕਾਰੀ ਵਕੀਲ ਇਸ ਤੋਂ ਪਹਿਲਾਂ ਵੀ ਕੋਟਕਪੂਰਾ ਗੋਲੀ ਕਾਂਡ ਵਿੱਚ ਪੀੜਤ ਅਜੀਤ ਸਿੰਘ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ, ਜਿਸ ਨੂੰ ਹਾਈ ਕੋਰਟ ਨੇ 9 ਅਪ੍ਰੈਲ 2021 ਨੂੰ ਰੱਦ ਕਰ ਦਿੱਤਾ ਸੀ।

ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ
ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ

ਸੀਨੀਅਰ ਵਕੀਲ ਰਾਜਵਿੰਦਰ ਬੈਂਸ ਦੀ ਕੀਤੀ ਨਿਯੁਕਤੀ

ਦੱਸ ਦਈਏ ਕਿ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਅਦਾਲਤ ਵਿੱਚ ਚੱਲ ਰਹੇ ਮਾਮਲਿਆਂ ਦੀ ਪੈਰਵਾਈ ਲਈ ਸੀਨੀਅਰ ਵਕੀਲ ਰਾਜਵਿੰਦਰ ਬੈਂਸ ਨੂੰ ਟਰਾਇਲ ਕੋਰਟਾਂ ਵਿਚ ਸਰਕਾਰ ਵਲੋਂ ਵਕੀਲ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ CRPC 1973 ਦੀ ਧਾਰਾ 24 (8) ਅਧੀਨ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ।

ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਥਾਣਾ ਬਾਜਾਖਾਨਾ ਵਿਚ ਦਰਜ ਮੁਕੱਦਮਾਂ ਨੰਬਰ 129 ਮਿਤੀ 14 ਅਕਤੂਬਰ 2015, ਮੁਕੱਦਮਾਂ ਨੰਬਰ 130 ਮਿਤੀ 21 ਅਕਤੂਬਰ 2015 ਅਤੇ ਥਾਣਾ ਸਿਟੀ ਕੋਟਕਪੂਰਾ ਵਿਚ ਦਰਜ ਮੁਕੱਦਮਾਂ ਨੰਬਰ 192 ਮਿਤੀ 14 ਅਕਤੂਬਰ 2015, ਮੁਕੱਦਮਾਂ ਨੰਬਰ 129 ਮਿਤੀ 7 ਅਗਸਤ 2018 ਨਾਲ ਸਬੰਧਿਤ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦੀ ਪੰਜਾਬ ਸਰਕਾਰ ਵਲੋਂ ਪੈਰਵਾਈ ਕਰਨਗੇ।

ਇਨਸਾਫ਼ ਦੀ ਜਤਾਈ ਆਸ

ਦੂਜੇ ਪਾਸੇ ਬਹਿਬਲਕਲਾਂ ਗੋਲੀ ਕਾਂਡ ਦੇ ਪੀੜਤ ਸੁਖਰਾਜ ਸਿੰਘ ਨੇ ਕਿਹਾ ਕਿ ਆਰਐਸ ਬੈਂਸ ਇੱਕ ਚੰਗੇ ਵਕੀਲ ਹਨ। ਉਹ 2016 ਤੋਂ ਲੈ ਕੇ ਹੁਣ ਤੱਕ ਪੀੜਤਾਂ ਦੇ ਪੱਕ ਵਿੱਚ ਕੇਸ ਲੜਦੇ ਆਏ ਹਨ, ਸਾਨੂੰ ਉਨ੍ਹਾਂ ਤੋਂ ਇੱਕ ਆਸ ਜਾਗੀ ਹੈ ਕਿ ਇਨਸਾਫ ਮਿਲੇਗਾ।

ਇਹ ਵੀ ਪੜੋ: ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਲਗਾਏ ਵਕੀਲ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਰਐਸ ਬੈਂਸ ਨੂੰ ਪੰਜਾਬ ਸਰਕਾਰ (Government of Punjab) ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ।ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀ ਕਾਂਡ ਵਿੱਚ ਸਰਕਾਰ ਦੀ ਪੈਰਵੀ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.