ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜ਼ਿਲ੍ਹਾ ਅਦਾਲਤਾਂ ਨੂੰ ਕੁੱਝ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਰ ਕੌਂਸਲ ਦੇ ਮੈਂਬਰ ਵਕੀਲ ਜੈਵੀਰ ਯਾਦਵ ਨੇ ਕਿਹਾ ਕਿ ਹਾਈਕਰੋਟ ਨੇ ਨਿਰਦੇਸ਼ ਦਿੱਤੇ ਹਨ ਕਿ ਹੁਣ ਵਰਚੁਅਲ ਸੁਣਵਾਈ ਦੇ ਨਾਲ ਕੁਝ ਕੇਸਾਂ ਦੀ ਸੁਣਵਾਈ ਫਿਜ਼ੀਕਲ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਬਾਰ ਐਸੋਸੀਏਸ਼ਨ ਦੀ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਬਾਰ ਕੌਂਸਲ ਪੰਜਾਬ ਹਰਿਆਣਾ ਨੇ ਇੱਕ ਵਾਰ ਫਿਰ ਤੋਂ ਜਨਰਲ ਹਾਊਸ ਬੁਲਾ ਕੇ ਬਾਰ ਕੌਂਸਲ ਨੇ ਚੋਣਾਂ ਸਬੰਧੀ ਫੈਸਲਾ ਲਿਆ। ਜਿਸ ਵਿੱਚ ਬਾਰ ਕੌਂਸਲ ਚੋਣਾਂ ਛੇ ਨਵੰਬਰ ਨੂੰ ਕਰਵਾਉਣ ਦੀ ਗੱਲ ਆਖੀ ਗਈ ਹੈ।
ਬਾਰ ਕੌਂਸਲ ਦੇ ਮੈਂਬਰ ਜੈਵੀਰ ਯਾਦਵ ਨੇ ਕਿਹਾ ਕਿ 2015 ਦੇ ਬਾਰ ਕੌਂਸਲ ਦੇ ਨਿਯਮ ਮੁਤਾਬਕ ਹਾਈਕੋਰਟ ਸਮੇਤ ਸਾਰੀ ਬਾਰ ਕੌਂਸਲ ਇੱਕ ਹੀ ਦਿਨ ਚੋਣ ਕਰਦੀ ਹੈ। ਇਸ ਤਹਿਤ ਉਨ੍ਹਾਂ ਨੇ 6 ਨਵੰਬਰ ਨੂੰ ਬਾਰ ਕੌਸਲ ਦੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਹੁਣ ਵਰਚੁਅਲ ਸੁਣਵਾਈ ਦੇ ਨਾਲ ਕੁਝ ਕੇਸਾਂ ਦੀ ਫਿਜ਼ੀਕਲ ਸੁਣਵਾਈ ਵੀ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਹਾਈਕੋਰਟ ਨੇ ਜ਼ਿਲ੍ਹਾ ਅਦਾਲਤਾਂ ਵਿੱਚ ਹਰ ਤਰ੍ਹਾਂ ਦੇ ਕੇਸਾਂ ਦੀ ਫਾਈਲਿੰਗ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮਾਮਲਿਆਂ ਦੀ ਕੇਸਾਂ ਦੀ ਫਾਈਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿੱਥੇ ਜ਼ਿਲ੍ਹਾ ਦਲ ਪੰਥ ਵਿੱਚ ਪੰਜ ਲੱਖ ਤੋਂ ਜ਼ਿਆਦਾ ਕੇਸ ਹਨ। ਉੱਥੇ ਹਾਈਕੋਰਟ ਵਿੱਚ ਤਿੰਨ ਲੱਖ ਤੋਂ ਵੱਧ ਕੇਸਾਂ ਦੀ ਸੁਣਵਾਈ ਪੈਡਿੰਗ ਚੱਲ ਰਹੀ ਹੈ।