ETV Bharat / city

ਪੰਜਾਬੀਆਂ ਦਾ ਵੱਖਰਾ ਸ਼ੌਂਕ, ਪੁਲਿਸ ਨਾਲੋਂ ਵੱਧ ਪੰਜਾਬੀਆਂ ਕੋਲ ਲਾਇਸੈਂਸੀ ਹਥਿਆਰ"

ਚੋਂਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਜਿਸ ਤਹਿਤ ਸਰਕਾਰੀਆਂ ਅੰਕੜਿਆਂ ਤੋਂ ਇਹ ਪੁਸ਼ਟੀ ਹੋ ਰਹੀ ਹੈ ਕਿ ਪੰਜਾਬ ਦੇ ਲੋਕਾਂ ਕੋਲ ਪੰਜਾਬ ਪੁਲਿਸ ਨਾਲੋਂ ਵੱਧ ਹਥਿਆਰ ਹਨ, ਜੋ ਕਿ ਲਾਇਸੈਂਸੀ ਹਨ ਤੇ ਨਜਾਇਜ਼ ਹਥਿਆਰਾਂ ਦੀ ਕੋਈ ਗਿਣਤੀ ਨਹੀਂ ਹੈ।

ਪੁਲਿਸ ਨਾਲੋਂ ਵੱਧ ਪੰਜਾਬੀਆਂ ਕੋਲ ਲਾਇਸੈਂਸੀ ਹਥਿਆਰ

author img

By

Published : Feb 3, 2022, 8:06 PM IST

ਚੰਡੀਗੜ੍ਹ: ਪੰਜਾਬ ਦੇ ਲੋਕ ਅਕਸਰ ਹੀ ਆਪਣੇ ਸ਼ੌਂਕ ਦੇ ਪੱਖੋ ਜਾਣੇ ਜਾਂਦੇ ਹਨ, ਕਿਉਂਕਿ ਪੰਜਾਬੀ ਸ਼ੌਂਕ ਵਿੱਚ ਹੀ ਬਹੁਤ ਜ਼ਿਆਦਾ ਪੈਸਾ ਖਰਾਬ ਕਰਨ ਵਿੱਚ ਮਾਹਿਰ ਹਨ। ਅਜਿਹਾ ਹੀ ਇੱਕ ਵੱਖਰਾ ਸ਼ੌਂਕ ਹਥਿਆਰਾਂ ਦਾ ਵੀ ਪੰਜਾਬੀਆਂ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਪੰਜਾਬੀ ਗਾਣਿਆਂ ਵਿੱਚ ਹਥਿਆਰਾਂ ਨੂੰ ਵਧੇਰੇ ਜ਼ਿਆਦਾ ਪਰਮੋਟ ਵੀ ਕੀਤਾ ਜਾਂਦਾ ਹੈ।

ਚੋਂਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਜਿਸ ਤਹਿਤ ਸਰਕਾਰੀਆਂ ਅੰਕੜਿਆਂ ਤੋਂ ਇਹ ਪੁਸ਼ਟੀ ਹੋ ਰਹੀ ਹੈ ਕਿ ਪੰਜਾਬ ਦੇ ਲੋਕਾਂ ਕੋਲ ਪੰਜਾਬ ਪੁਲਿਸ ਨਾਲੋਂ ਵੱਧ ਹਥਿਆਰ ਹਨ, ਜੋ ਕਿ ਲਾਇਸੈਂਸੀ ਹਨ ਤੇ ਨਜਾਇਜ਼ ਹਥਿਆਰਾਂ ਦੀ ਕੋਈ ਗਿਣਤੀ ਨਹੀਂ ਹੈ। ਜਿਸ ਤਹਿਤ ਹਰ 18ਵੇਂ ਪੰਜਾਬੀ ਕੋਲ ਲਾਇਸੈਂਸੀ ਹਥਿਆਰ ਹੈ।

ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲਗਭਗ 3,90,275 ਲਾਇਸੈਂਸੀ ਹਥਿਆਰ ਹਨ। ਜੋ ਕਿ ਪੰਜਾਬ ਸਰਕਾਰ ਕੋਲੋ ਮਨਜੂਰਸ਼ੁਦਾ ਹਨ ਇਹ ਅੰਕੜੇ ਦਰਸਾਦੇ ਹਨ ਕਿ ਹਰ 18ਵੇਂ ਪੰਜਾਬੀ ਕੋਲ ਹਥਿਆਰ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਕੋਲ ਲਗਭਗ 82 ਹਜ਼ਾਰ ਪੁਲਿਸ ਮੁਲਾਜ਼ਮਾਂ ਕੋਲ 1.25 ਲੱਖ ਹਥਿਆਰ ਹਨ।

ਦੂਜੇ ਪਾਸੇ ਸਰਹੱਦੀ ਸੂਬਾ ਹੋਣ ਕਾਰਨ ਪੁਲੀਸ ਜਾਂ ਬੀਐਸਐਫ ਦੀ ਟੀਮ ਨਾਜਾਇਜ਼ ਹਥਿਆਰਾਂ ਦੀ ਖੇਪ ਫੜਦੀ ਰਹਿੰਦੀ ਹੈ। ਪੁਲਿਸ ਸੂਤਰਾਂ ਅਨੁਸਾਰ ਸੂਬੇ ਵਿੱਚ ਜੇਕਰ ਕੋਈ ਅਰਾਜਕ ਤੱਤ ਫੜਿਆ ਜਾਂਦਾ ਹੈ ਤਾਂ ਮੁੱਖ ਤੌਰ ’ਤੇ ਸਿਰਫ਼ ਦੋ ਚੀਜ਼ਾਂ ਹੀ 80 ਤੋਂ 90 ਫ਼ੀਸਦੀ ਤੱਕ ਫੜੀਆਂ ਜਾਂਦੀਆਂ ਹਨ। ਪਹਿਲਾ ਪਿਸਤੌਲ ਜਾਂ ਪਿਸਤੌਲ ਅਤੇ ਦੂਜਾ ਚਿੱਟਾ ਜਾਂ ਹੈਰੋਇਨ। ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਸਖ਼ਤੀ ਦੇ ਬਾਵਜੂਦ ਹੁਣ ਤੱਕ 65 ਨਾਜਾਇਜ਼ ਹਥਿਆਰ ਫੜ੍ਹੇ ਜਾ ਚੁੱਕੇ ਹਨ।

ਇਹ ਵੀ ਪੜੋ:- 'ਚੋਣ ਜ਼ਾਬਤੇ ਦੌਰਾਨ ਸੂਬੇ ’ਚੋਂ 316.66 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ'

ETV Bharat Logo

Copyright © 2024 Ushodaya Enterprises Pvt. Ltd., All Rights Reserved.