ETV Bharat / city

ਜੈਨੀ ਜੋਹਲ ਦਾ ਗੀਤ Letter to CM ਯੂਟਿਊਬ ਤੋਂ ਬਲਾਕ, ਬਣਿਆ ਇਹ ਮੁੱਦਾ - ਸਿੱਧੂ ਮੂਸੇਵਾਲਾ ਨੂੰ ਇਨਸਾਫ ਦੀ ਮੰਗ

ਪੰਜਾਬੀ ਗਾਇਕਾ ਜੈਨੀ ਜੋਹਲ ਵਲੋਂ ਸਿੱਧੂ ਮੂਸੇਵਾਲਾ ਨੂੰ ਇਨਸਾਫ ਦੀ ਮੰਗ ਕਰਦਿਆਂ ਨਵਾਂ ਗੀਤ 'Letter to CM' ਕੱਢਿਆ ਗਿਆ ਸੀ। ਜਿਸ ਨੂੰ ਕਿ ਹੁਣ ਯੂਟਿਊਬ 'ਤੇ ਬਲਾਕ ਕਰ ਦਿੱਤਾ ਗਿਆ ਹੈ।

ਜੈਨੀ ਜੋਹਲ ਦਾ ਗੀਤ Letter to CM ਯੂਟਿਊਬ ਤੋਂ ਬਲਾਕ

author img

By

Published : Oct 9, 2022, 12:15 PM IST

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬੀ ਗਾਇਕ ਜੈਨੀ ਜੌਹਲ ਦਾ ਨਵਾਂ ਗੀਤ ਯੂਟਿਊਬ 'ਤੇ ਬਲਾਕ ਕਰ ਦਿੱਤਾ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਬਲਾਕ ਹੋਣ ਤੱਕ 2.41 ਲੱਖ ਲੋਕ ਦੇਖ ਚੁੱਕੇ ਹਨ।

ਗੀਤ ਨੇ ਸਿਆਸਤ 'ਚ ਪੈਦਾ ਕੀਤੀ ਹਲਚਲ: 8 ਅਕਤੂਬਰ ਨੂੰ ਰਿਲੀਜ਼ ਹੋਏ ਗੀਤ ਨੇ ਪੰਜਾਬ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਜੈਨੀ ਦੇ ਇਸ ਗੀਤ ਦਾ ਟਾਈਟਲ 'Letter to CM' ਹੈ। ਇਸ ਗੀਤ 'ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ ਕਿਥੇ ਹੈ।

ਜੈਨੀ ਦੇ ਇਸ ਗੀਤ ਦੇ ਬੋਲ: 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੁੰਜਨ ਸ਼ਹਿਨਾਈਆਂ'। ਇਸ ਗੀਤ ਨੂੰ ਖੁਦ ਜੈਨੀ ਜੋਹਲ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਪੰਜਾਬੀ ਗਾਇਕਾ ਨੇ ਗੀਤ ਦੇ ਬੋਲਾਂ ਵਿੱਚ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਬਾਰੇ ਮੀਡੀਆ ਵਿੱਚ ਲੀਕ ਹੋਣ ਦਾ ਮਾਮਲਾ ਵੀ ਚੁੱਕਿਆ ਹੈ।

ਜੈਨੀ ਜੋਹਲ ਦਾ ਗੀਤ Letter to CM ਯੂਟਿਊਬ ਤੋਂ ਬਲਾਕ
ਜੈਨੀ ਜੋਹਲ ਦਾ ਗੀਤ Letter to CM ਯੂਟਿਊਬ ਤੋਂ ਬਲਾਕ

ਦੋ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ: ਜੈਨੀ ਜੌਹਲ ਦਾ ਇਹ ਗੀਤ 8 ਅਕਤੂਬਰ ਸ਼ਨੀਵਾਰ ਨੂੰ ਹੀ ਯੂਟਿਊਬ 'ਤੇ ਰਿਲੀਜ਼ ਹੋਇਆ ਸੀ ਅਤੇ ਪਹਿਲੇ 11 ਘੰਟਿਆਂ 'ਚ ਹੀ ਇਸ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 41 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ।

ਗੁਜਰਾਤ ਗਰਬਾ ਨੂੰ ਲੈਕੇ ਵੀ ਗੀਤ 'ਚ ਬੋਲ: 'ਮੁੱਖ ਮੰਤਰੀ ਗੁਜਰਾਤ 'ਚ ਵੋਟਾਂ ਦੇ ਲਾਲਚ 'ਚ ਗਰਬਾ ਕਰਦੇ ਘੁੰਮ ਰਹੇ ਹਨ ਅਤੇ ਪੰਜਾਬ 'ਚ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀ ਯਾਦ 'ਚ ਪਲ-ਪਲ ਮਰ ਰਹੇ ਹਨ।' ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਦਾ ਵੀ ਉਨ੍ਹਾਂ ਦੇ ਗੀਤ ਵਿੱਚ ਜ਼ਿਕਰ ਹੈ।

ਸਿਆਸਤ 'ਚ ਸਿਰਫ ਚਿਹਰੇ ਬਦਲਣ ਦੀ ਗੱਲ: ਜੈਨੀ ਦਾ ਕਹਿਣਾ ਹੈ ਕਿ 92 ਵਿਧਾਇਕ ਬਦਲਾਅ ਦੇ ਇਰਾਦੇ ਨਾਲ ਜਿੱਤੇ ਪਰ ਲੋਕਾਂ ਦੇ ਸੁਪਨੇ ਮਿੱਟੀ ਵਿੱਚ ਮਿਲ ਗਏ ਹਨ। ਸਿਰਫ ਚਿਹਰੇ ਬਦਲੇ ਹਨ, ਰਾਜ਼ ਉਹੀ ਹੈ। ਜ਼ੈਨੀ ਦੇ ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਫੈਨਜ਼ ਕੁਮੈਂਟ ਕਰ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।

ਸੁਰੱਖਿਆ ਕਟੌਤੀ ਦੀ ਕਿਸਨੇ ਜਨਤਕ ਕੀਤੀ: ਗਾਇਕਾ ਜੈਨੀ ਜੌਹਲ ਨੇ ਗੀਤ 'ਚ ਪੁੱਛਿਆ ਕਿ ਸਿੱਧੂ ਦੀ ਸੁਰੱਖਿਆ 'ਚ ਕਟੌਤੀ ਕਰਕੇ ਤਾਰੀਫ ਲੁੱਟਣ ਵਾਲਿਆਂ ਦੀ ਸੂਚੀ ਜਨਤਕ ਕਰਨ ਵਾਲਿਆਂ ਦਾ ਅਜੇ ਤੱਕ ਖੁਲਾਸਾ ਕਿਉਂ ਨਹੀਂ ਕੀਤਾ ਗਿਆ। ਗੀਤ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਬਾਰੇ ਵੀ ਦੱਸਿਆ ਗਿਆ ਹੈ। ਗੈਂਗਸਟਰ ਲਾਰੈਂਸ ਦੇ ਸਾਥੀ ਅਤੇ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਲਈ ਵੀ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ।

ਪੁੱਛਿਆ- ਕੀ ਇਹ ਰੰਗਲਾ ਪੰਜਾਬ ਹੈ?: ਆਪਣੇ ਗੀਤ ਦੇ ਅੰਤ ਵਿੱਚ ਜੈਨੀ ਜੋਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ, 'ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੇ CM ਸਾਬ ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆਂ ਵਰਗੇ ਨੌਜਵਾਨਾਂ ਦੇ ਖੂਨ ਵਿੱਚ ਰੰਗਿਆ, ਕੀ ਇਹ ਉਹੀ ਰੰਗਲਾ ਪੰਜਾਬ ਹੈ ਜਿਸ ਦੀ ਤੁਸੀਂ ਕਾਮਨਾ ਕਰਦੇ ਸੀ।'

ਜ਼ਿਕਰਯੋਗ ਹੈ ਕਿ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ, ਜਿੱਥੇ ਖੁਸ਼ਹਾਲੀ ਹੋਵੇ ਅਤੇ ਕਿਸੇ ਵੀ ਨੌਜਵਾਨ ਨੂੰ ਕੰਮ ਲਈ ਘਰ ਛੱਡ ਕੇ ਵਿਦੇਸ਼ ਜਾਣ ਦੀ ਲੋੜ ਨਾ ਪਵੇ।

ਇਹ ਵੀ ਪੜ੍ਹੋ: ਗਾਇਕਾ ਜੈਨੀ ਜੌਹਲ ਨਵਾਂ ਗੀਤ 'Letter To CM', ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਕੀਤੀ ਗੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.