ਚੰਡੀਗੜ੍ਹ: ਪੰਜਾਬ ’ਚ ਇਸ ਸਮੇਂ ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਾਰਟੀਆਂ ’ਚ ਸਿਆਸੀ ਹਲਚਲ ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ। ਚੋਣ ਦੇ ਦੌਰਾਨ ਵੀ ਕਈ ਆਗੂ ਪਾਰਟੀ ਛੱਡ ਦੂਜੀ ਪਾਰਟੀ ਚ ਸ਼ਾਮਲ ਵੀ ਹੋ ਰਹੇ ਹਨ। ਸੂਤਰਾਂ ਮੁਤਾਬਿਕ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਬੀਜੇਪੀ ਚ ਸ਼ਾਮਲ ਹੋ ਸਕਦੀ ਹੈ।
-
हवाओ का रुख मत पुछो मुझसे
— Manisha Gulati (@ladyonrise) February 13, 2022 " class="align-text-top noRightClick twitterSection" data="
घुटन की सियासत दिखाई है तुमने
अब हो गया नया आगाज
खुल के गुंजेगी मनीषा की आवाज! #PunjabElections2022 #PunjabPolls #Punjabpolitics
">हवाओ का रुख मत पुछो मुझसे
— Manisha Gulati (@ladyonrise) February 13, 2022
घुटन की सियासत दिखाई है तुमने
अब हो गया नया आगाज
खुल के गुंजेगी मनीषा की आवाज! #PunjabElections2022 #PunjabPolls #Punjabpoliticsहवाओ का रुख मत पुछो मुझसे
— Manisha Gulati (@ladyonrise) February 13, 2022
घुटन की सियासत दिखाई है तुमने
अब हो गया नया आगाज
खुल के गुंजेगी मनीषा की आवाज! #PunjabElections2022 #PunjabPolls #Punjabpolitics
ਮਨੀਸ਼ਾ ਗੁਲਾਟੀ ਦਾ ਸ਼ਾਇਰਾਨਾ ਟਵੀਟ
ਦੱਸ ਦਈਏ ਕਿ ਮਨੀਸ਼ਾ ਗੁਲਾਟੀ ਵੱਲੋਂ ਆਪਣੇ ਟਵੀਟਰ ਹੈਂਡਲ ’ਤੇ ਟਵੀਟ ਕੀਤਾ ਹੈ। ਜਿਸ ਚ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਚ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਘੁੱਟਣ ਵਾਲੀ ਸਿਆਸਤ ਚ ਹੁਣ ਨਵੀਂ ਸ਼ੁਰੂਆਤ ਹੋਵੇਗੀ ਜਿਸ ’ਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੁੰਜੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਚੋਣ 2022, ਪੰਜਾਬ ਚੋਣ ਅਤੇ ਪੰਜਾਬ ਦੀ ਸਿਆਸਤ ਦਾ ਹੈਸ਼ਟੈਗ ਵੀ ਬਣਾਇਆ ਹੈ।
ਪੀਐੱਮ ਮੋਦੀ ਦਾ ਅੱਜ ਪੰਜਾਬ ਦੌਰਾ
ਮਨੀਸ਼ਾ ਗੁਲਾਟੀ ਦੀ ਬੀਜੇਪੀ ਚ ਸ਼ਾਮਲ ਹੋਣ ਦੀ ਗੱਲ ਉਸ ਸਮੇਂ ਆ ਰਹੀ ਹੈ ਜਦੋ ਪੀਐੱਮ ਮੋਦੀ ਅੱਜ ਪੰਜਾਬ ਚ ਆਉਣ ਵਾਲੇ ਹਨ। ਦੱਸ ਦਈਏ ਕਿ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਫ਼ਰਵਰੀ ਨੂੰ ਯਾਨੀ ਅੱਜ ਪੰਜਾਬ ਦੌਰੇ ’ਤੇ ਆਉਣਗੇ। ਇਸ ਦੌਰਾਨ ਉਹ ਜਲੰਧਰ ਵਿਖੇ ਉਹ ਸਥਾਨਕ ਪੀਏਪੀ ਗਰਾਊਂਡ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਨਗੇ।
ਮਨੀਸ਼ਾ ਨੇ ਮੀਟੂ ਮਾਮਲੇ ’ਚ ਕੀਤੀ ਸੀ ਆਵਾਜ਼ ਬੁਲੰਦ
ਕਾਬਿਲੇਗੌਰ ਹੈ ਕਿ ਮਨੀਸ਼ਾ ਗੁਲਾਟੀ ਵੱਲੋਂ ਮੌਜੂਦਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਚਲੇ ਮੀਟੂ ਦੇ ਮਾਮਲੇ ’ਚ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ। ਇਸ ਮਾਮਲੇ ਦੌਰਾਨ ਆਪਣੀ ਆਵਾਜ਼ ਬੁਲੰਦ ਕਰ ਮਨੀਸ਼ਾ ਗੁਲਾਟੀ ਚਰਚਾ ਚ ਆਈ ਸੀ। ਪਰ ਬਾਅਦ ’ਚ ਸਿਆਸੀ ਦਬਾਅ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋ ਗਿਆ ਸੀ।
ਇਹ ਵੀ ਪੜੋ: ਅੱਜ ਪੰਜਾਬ ਚੋਣ ਪਿੜ੍ਹ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਕਰਨਗੇ ਰੈਲੀ